Home / ਪੰਜਾਬੀ ਖਬਰਾਂ / ਜਹਿਰ ਵਾਲੇ ਕੇਕ ਚ ਵੱਡੀ ਅਪਡੇਟ

ਜਹਿਰ ਵਾਲੇ ਕੇਕ ਚ ਵੱਡੀ ਅਪਡੇਟ

ਬੀਤੇ ਦਿਨੀਂ ਸਥਾਨਕ ਅਮਨ ਨਗਰ ਦੀ ਰਹਿਣ ਵਾਲੀ 10 ਸਾਲਾ ਬੱਚੀ ਮਾਨਵੀ ਦੀ ਕੇਕ ਖਾਣ ਉਪਰੰਤ ਮੌਤ ਹੋ ਜਾਣ ਦਾ ਮਾਮਲਾ ਉਜਾਗਰ ਹੋਣ ਉਪਰੰਤ ਸਿਹਤ ਵਿਭਾਗ ਤੇ ਪੁਲਿਸ ਪ੍ਰਸ਼ਾਸਨ ਵੀ ਹਰਕਤ ’ਚ ਆ ਗਿਆ ਹੈ। ਇਸ ਮਾਮਲੇ ’ਚ ਜਿੱਥੇ ਪਹਿਲਾਂ ਪੁਲਿਸ ਪ੍ਰਸ਼ਾਸਨ ਨੇ ਬੇਕਰੀ ਦੇ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕੀਤਾ ਸੀ ਉਥੇ ਹੀ ਸ਼ਨੀਵਾਰ ਨੂੰ ਪਰਵਾਰਿਕ ਮੈਂਬਰਾਂ ਵੱਲੋਂ ਅਸਲ ਮੁਲਜ਼ਮਾਂ ਖਿਲਾਫ਼ ਕੇਸ ਦਰਜ ਨਾ ਕਰਨ ਦਾ ਰੋਸ ਪ੍ਰਗਟਾਉਣ ਉਪਰੰਤ ਪੁਲਿਸ ਨੇ ਮਾਮਲੇ ਦੀ ਤਹਿ ਤੱਕ ਜਾਂਦਿਆਂ ਸਥਾਨਕ ਪੀਲੀ ਸੜਕ ਸਥਿਤ ਰਾਘੋਮਾਜਰਾ ’ਚ ਸਥਿਤ ਇੱਕ ਨਾਮੀ ਬੇਕਰੀ ’ਤੇ ਛਾਪੇਮਾਰੀ ਕਰ ਕੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਦੋਂਕਿ ਸਿਹਤ ਵਿਭਾਗ ਵੱਲੋਂ ਮਾਮਲਾ ਸੁਰਖੀਆਂ ’ਚ ਆ ਜਾਣ ਕਾਰਨ ਐਤਵਾਰ ਨੂੰ ਛੁੱਟੀ ਹੋਣ ਦੇ ਬਾਵਜੂਦ ਸਬੰਧਤ ਬੇਕਰੀ ਤੋਂ ਕੇਕ ਅਤੇ ਪੇਸਟਰੀਆਂ ਦੇ ਅੱਧਾ ਦਰਜਨ ਤੋਂ ਵੱਧ ਸੈਂਪਲ ਭਰ ਕੇ ਲੈਬ ’ਚ ਜਾਂਚ ਲਈ ਭੇਜੇ ਹਨ।

ਇਸ ਮਾਮਲੇ ਵਿੱਚ ਅੱਗੇ ਹੋਰ ਕਈ ਰਾਜ ਸਾਹਮਣੇ ਆਉਂਦੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਜਿਸ ਬੇਕਰੀ ਤੋਂ ਕੇਕ ਸਪਲਾਈ ਹੋਇਆ ਸੀ ਉਹ ਬੇਕਰੀ ਪੀਲੀ ਸੜਕ ’ਤੇ ਸਥਿਤ ਇੱਕ ਨਾਮੀ ਬੇਕਰੀ ਦੀ ਸਬ-ਬ੍ਰਾਂਚ ਦੱਸੀ ਜਾ ਰਹੀ, ਜਿਸ ’ਚੋਂ ਐਤਵਾਰ ਨੂੰ ਸਿਹਤ ਵਿਭਾਗ ਵੱਲੋਂ ਕੇਕ ਅਤੇ ਪੇਸਟੀਆਂ ਦੇ ਪੁਲਿਸ ਦੀ ਮੌਜੂਦਗੀ ’ਚ ਸੈਂਪਲ ਭਰੇ ਗਏ ਹਨ। ਦੂਜੇ ਪਾਸੇ, ਪੁਲਿਸ ਵੱਲੋਂ ਬੇਕਰੀ ’ਤੇ ਮੌਜੂਦ ਮੈਨੇਜਰ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਮਾਨਵੀ ਦੀ ਆਨਲਾਈਨ ਆਰਡਰ ਕੀਤੇ ਕੇਕ ਖਾਣ ਦੇ 11 ਘੰਟਿਆਂ ਉਪਰੰਤ ਮੌਤ ਹੋ ਜਾਣ ’ਤੇ ਥਾਣਾ ਅਨਾਜ ਮੰਡੀ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਸੀ। ਇਸ ਸਬੰਧੀ ਮਾਮਲਾ ਮੀਡੀਆਂ ’ਚ ਉਜਾਗਰ ਹੋ ਗਿਆ ਤੇ ਸਿਹਤ ਵਿਭਾਗ ਦੀ ਕਾਰਗੁਜਾਰੀ ’ਤੇ ਵੀ ਸਵਾਲ ਉਠਣੇ ਸ਼ੁਰੂ ਹੋ ਗਏ ਸਨ। ਫੂਡ ਸੈਂਪਲਿੰਗ ਬਾਰੇ ਗੱਲ ਕਰਨ ’ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਨ੍ਹਾਂ ਖਾਣ ਵਾਲੇ ਪਦਾਰਥਾਂ ਬਾਰੇ ਜੇਕਰ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਉਸ ਸਬੰਧੀ ਸੈਂਪਲਿੰਗ ਵੀ ਕੀਤੀ ਜਾਂਦੀ ਹੈ ਅਤੇ ਕਾਰਵਾਈ ਵੀ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਦੌਰਾਨ ਹੋਰਨਾਂ ਥਾਵਾਂ ਤੋਂ ਵੀ ਖਾਣ ਵਾਲੇ ਪਦਾਰਥਾਂ ਦੇ ਸੈਂਪਲ ਭਰੇ ਜਾਣਗੇ।

ਕੇਕ ਤੇ ਪੇਸਟੀਆਂ ਦੇ ਸੈਂਪਲ ਭਰੇ ਹਨ : ਡੀਐੱਚਓ

ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਸਿਹਤ ਅਫਸਰ ਵਿਜੇ ਕੁਮਾਰ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਐਤਵਾਰ ਨੂੰ ਉਕਤ ਬੇਕਰੀ ਤੋਂ ਕੇਕ ਅਤੇ ਪੇਸਟੀਆਂ ਦੇ 4 ਸੈਂਪਲ ਭਰੇ ਗਏ ਹਨ, ਜਿਨ੍ਹਾਂ ਦੀ ਰਿਪੋਰਟ ਆਉਣ ਉਪਰੰਤ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜਿਸ ਬੇਕਰੀ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਉਸ ਕੋਲ ਫੂਡ ਲਾਇਸੰਸ ਉਪਲਬਧ ਹੈ ਪਰ ਮਾਲ ਇੱਥੋਂ ਸਪਲਾਈ ਹੁੰਦਾ ਸੀ।

Check Also

ਪੰਜਾਬੀਆਂ ਦੇ Student ਵੀਜ਼ੇ ਵੀ ਬੰਦ

Canada : ਪੰਜਾਬੀਆਂ ਦੇ Student ਵੀਜ਼ੇ ਵੀ ਬੰਦ, 8 ਨਵੰਬਰ ਤੋਂ ਲਾਗੂ ਹੋਏ ਨਵੇਂ ਨਿਯਮ, …