ਤਸਵੀਰ ਜੋ ਬੱਚਾ ਨਜ਼ਰ ਆ ਰਿਹਾ ਹੈ, ਉਹ ਅੱਜ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਪਰ ਇੱਕ ਸਮਾਂ ਅਜਿਹਾ ਵੀ ਹੁੰਦਾ ਸੀ, ਜਦੋਂ ਇਸ ਗਾਇਕ ਕੋਲ 2 ਵਕਤ ਦਾ ਖਾਣਾ ਖਾਣ ਦੇ ਪੈਸੇ ਵੀ ਨਹੀਂ ਹੁੰਦੇ ਸੀ।ਇਹੀ ਨਹੀਂ ਇਸ ਬੱਚੇ ਨੂੰ ਗਾਇਕ ਬਣਨ ਲਈ ਵੀ ਕਾਫੀ ਜ਼ਿਆਦਾ ਸੰਘਰਸ਼ ਕਰਨਾ ਪਿਆ। ਇੱਕ ਐਲਬਮ ਕੱਢਣ ਲਈ ਇਸ ਗਾਇਕ ਨੇ ਕੈਨੇਡਾ ‘ਚ ਡਬਲ ਸ਼ਿਫਟ ਦੀਆਂ ਨੌਕਰੀਆਂ ਕੀਤੀਆਂ, ਟੌਇਲਟਾਂ ਤੱਕ ਸਾਫ ਕੀਤੀਆਂ, ਘਰ-ਘਰ ਅਖਬਾਰ ਸੁੱਟੇ।

ਇਸ ਸਭ ‘ਚ ਇਸ ਗਾਇਕ ਦੀ ਪਤਨੀ ਨੇ ਉਸ ਦਾ ਪੂਰਾ ਸਾਥ ਦਿੱਤਾ। ਆਖਰ ਇਨ੍ਹਾਂ ਦੋਵਾਂ ਦੀ ਮੇਹਨਤ ਰੰਗ ਲਿਆਈ। ਅੱਜ ਇਸ ਕਲਾਕਾਰ ਦੇ ਸਾਹਮਣੇ ਕੋਈ ਵੀ ਕਲਾਕਾਰ ਖੜ੍ਹ ਨਹੀਂ ਸਕਦਾ। ਉਹ ਪੰਜਾਬੀ ਇੰਡਸਟਰੀ ਦਾ ਅਜਿਹਾ ਰੌਕਸਟਾਰ ਹੈ, ਜਿਸ ਨੇ ਪੰਜਾਬੀ ਸਿਨੇਮਾ ਦਾ ਮਿਆਰ ਇਨ੍ਹਾਂ ਉੱਚਾ ਚੁੱਕ ਦਿੱਤਾ ਹੈ ਕਿ ਹੁਣ ਪੰਜਾਬੀ ਫਿਲਮਾਂ ਵੀ ਬਾਕਸ ਆਫਿਸ ‘ਤੇ ਕਰੋੜਾਂ ‘ਚ ਨੋਟ ਛਾਪਦੀਆਂ ਹਨ।ਇਸ ਕਲਾਕਾਰ ਨੇ ਪੰਜਾਬੀ ਸਿਨੇਮਾ ਨੂੰ ਅਜਿਹੀ ਫਿਲਮ ਦਿੱਤੀ, ਜੋ ਕਿ ਪਹਿਲੀ 100 ਕਰੋੜ ਕਮਾਈ ਵਾਲੀ ਫਿਲਮ ਬਣੀ। ਹੁਣ ਤਾਂ ਤੁਸੀਂ ਪਛਾਣ ਗਏ ਹੋਵੋਗੇ ਕਿ ਅਸੀਂ ਕਿਸ ਦੀ ਗੱਲ ਕਰ ਰਹੇ ਹਾਂ।
ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਗਿੱਪੀ ਗਰੇਵਾਲ ਦੀ। ਜੋ ਇੰਨੀਂ ਦਿਨੀਂ ਕਾਫੀ ਜ਼ਿਆਦਾ ਸੁਰਖੀਆਂ ‘ਚ ਹਨ। ਉਨ੍ਹਾਂ ਦੀ :ਿਫਲਮ ‘ਸ਼ਿੰਦਾ ਸ਼ਿੰਦਾ ਨੋ ਪਾਪਾ’ ਰਿਲੀਜ਼ ਹੋਣ ਜਾ ਰਹੀ ਹੈ। ਇਹ ਫਿਲਮ 10 ਮਈ 2024 ਨੂੰ ਰਿਲੀਜ਼ ਹੋਵੇਗੀ।ਦੱਸ ਦਈਏ ਕਿ ਪਿਛਲੇ 3-4 ਸਾਲਾਂ ਵਿੱਚ ਗਿੱਪੀ ਦੀਆਂ ਫਿਲਮਾਂ ਦੀ ਸਕਸੈੱਸ ਦਾ ਗਰਾਫ ਤੇਜ਼ੀ ਨਾਲ ਉੱਪਰ ਗਿਆ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਗਿੱਪੀ ਦੀ ਜਾਇਦਾਦ ‘ਚ ਵੀ ਪਹਿਲਾਂ ਨਾਲੋਂ ਵਾਧਾ ਹੋਇਆ ਹੈ।
ਰਿਪੋਰਟ ਦੇ ਅਨੁਸਾਰ 2024 ‘ਚ ਗਿੱਪੀ ਦੀ ਜਾਇਦਾਦ 200-250 ਕਰੋੜ ਆਂਕੀ ਗਈ ਹੈ। ਕਿਉਂਕਿ ਗਿੱਪੀ ਆਪਣੀਆਂ ਫਿਲਮਾਂ ਨੂੰ ਖੁਦ ਹੀ ਪ੍ਰੋਡਿਊਸ ਕਰਦੇ ਹਨ, ਇਸ ਕਰਕੇ ਫਿਲਮਾਂ ਤੋਂ ਹੋਣ ਵਾਲਾ ਮੁਨਾਫਾ ਉਨ੍ਹਾਂ ਦੀ ਜੇਬ ‘ਚ ਹੀ ਜਾਂਦਾ ਹੈ।ਗਿੱਪੀ ਗਰੇਵਾਲ ਨੇ ਆਪਣੇ ਕਰੀਅਰ ‘ਚ ਇੰਡਸਟਰੀ ਨੂੰ ਇਤਿਹਾਸਕ ਫਿਲਮਾਂ ਦਿੱਤੀਆਂ ਹਨ। ਜਿਨ੍ਹਾਂ ਵਿੱਚ ਕੈਰੀ ਆਨ ਜੱਟਾ 3 ਵਰਗੀ ਫਿਲਮ ਵੀ ਸ਼ਾਮਲ ਹੈ, ਜਿਸ ਨੇ ਬਾਕਸ ਆਫਿਸ ‘ਤੇ 100 ਕਰੋੜ ਤੋਂ ਜ਼ਿਆਂਦਾ ਦੀ ਕਮਾਈ ਕੀਤੀ ਸੀ।

Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.