Home / ਵੀਡੀਓ / ਪੰਜਾਬ ਚ ਦਰਖਤਾਂ ਬਾਰੇ ਆਈ ਵੱਡੀ ਖਬਰ

ਪੰਜਾਬ ਚ ਦਰਖਤਾਂ ਬਾਰੇ ਆਈ ਵੱਡੀ ਖਬਰ

ਰੁੱਖ ਜੀਵਨ ਦਾ ਆਧਾਰ ਹਨ। ਇਹ ਧਰਤੀ ਦਾ ਸਰਮਾਇਆ ਹਨ। ਇਹ ਜੀਵਨ ਦਾ ਅਨਿੱਖੜਵਾਂ ਅੰਗ ਹਨ। ਇਨ੍ਹਾਂ ਬਗੈਰ ਧਰਤੀ ਉੱਤੇ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਰੁੱਖਾਂ ਕਾਰਨ ਹੀ ਮਨੁੱਖ ਨੂੰ ਆਪਣੀਆਂ ਲੋੜਾਂ ਪੂਰੀਆਂ ਕਰਨ ਦੇ ਸਰੋਤ ਪ੍ਰਾਪਤ ਹੁੰਦੇ ਹਨ। ਇਹ ਸਾਨੂੰ ਛਾਂ, ਹਵਾ, ਫ਼ਲ, ਫੁੱਲ, ਲੱਕੜ, ਕਾਗਜ਼, ਰਬੜ, ਜੜੀਆਂ-ਬੂਟੀਆਂ ਆਦਿ ਦਿੰਦੇ ਹਨ। ਇਹ ਸ਼ੁੱਧ ਵਾਤਾਵਰਨ ਲਈ ਅਤਿਅੰਤ ਮਹੱਤਵਪੂਰਨ ਹਨ।


ਪਿੱਪਲ, ਬੋਹੜ, ਕਿੱਕਰ, ਅੰਬ, ਟਾਹਲੀ, ਸਫ਼ੈਦਾ, ਪਾਪੂਲਰ ਤੇ ਹੋਰ ਕਈ ਪ੍ਰਕਾਰ ਦੇ ਰੁੱਖ ਮਨੁੱਖ ਨੂੰ ਕਈ ਲਾਭ ਦੇ ਰਹੇ ਹਨ। ਇਨ੍ਹਾਂ ਉੱਤੇ ਕੀਟ ਪ੍ਰਜਾਤੀ ਅਤੇ ਕਈ ਜੀਵ-ਜੰਤੂ ਜਨਮ ਲੈਂਦੇ ਹਨ। ਇਸ ਤਰ੍ਹਾਂ ਰੁੱਖਾਂ ਨਾਲ ਜੀਵ-ਜੰਤੂ ਚੱਕਰ ਵੀ ਜੁੜਿਆ ਹੋਇਆ ਹੈ। ਰੁੱਖ ਧਰਤੀ ਨੂੰ ਸੁੰਦਰ ਬਣਾਉਂਦੇ ਹਨ ਅਤੇ ਰੁੱਖਾਂ ਕਰ ਕੇ ਹੀ ਵਾਤਾਵਰਨ ਸੰਤੁਲਨ ਬਣਿਆ ਹੋਇਆ ਹੈ। ਮਨੁੱਖ ਦੀ ਚੰਗੀ ਸਿਹਤ ਵੀ ਰੁੱਖਾਂ ਉੱਪਰ ਨਿਰਭਰ ਕਰਦੀ ਹੈ। ਰੁੱਖਾਂ ਤੋਂ ਮਨੁੱਖ ਨੂੰ ਕਈ ਪ੍ਰਕਾਰ ਦੀਆਂ ਦਵਾਈਆਂ ਪ੍ਰਾਪਤ ਹੁੰਦੀਆਂ ਹਨ ਜਿਨ੍ਹਾਂ ਨਾਲ ਮਨੁੱਖ ਦੇ ਰੋਗਾਂ ਦਾ ਇਲਾਜ ਕੀਤਾ ਜਾਂਦਾ ਹੈ।


ਇਨ੍ਹਾਂ ਤੋਂ ਬਗੈਰ ਵਾਤਾਵਰਨ ਦਾ ਸੰਤੁਲਨ ਵਿਗੜ ਜਾਏਗਾ ਅਤੇ ਧਰਤੀ ’ਤੇ ਤਬਾਹੀ ਫੈਲ ਜਾਏਗੀ। ਮਨੁੱਖ ਵਿਕਾਸ ਦੇ ਨਾਂ ਹੇਠ ਰੁੱਖਾਂ ਦੀ ਬਲੀ ਲੈ ਕੇ ਕੰਕਰੀਟ ਦੇ ਜੰਗਲ ਦਾ ਵਿਸਥਾਰ ਕਰ ਰਿਹਾ ਹੈ। ਜਿਸ ਅਨੁਪਾਤ ਵਿਚ ਰੁੱਖ ਕੱਟੇ ਜਾ ਰਹੇ ਹਨ ਜੇਕਰ ਉਸੇ ਜਾਂ ਉਸ ਤੋਂ ਵੀ ਵੱਧ ਅਨੁਪਾਤ ਵਿਚ ਨਵੇਂ ਰੁੱਖ ਨਾ ਲਗਾਏ ਗਏ ਤਾਂ ਸਾਡੇ ਗ੍ਰਹਿ ਤੋਂ ਜੀਵਨ ਦੀਆਂ ਸੰਭਾਵਨਾਵਾਂ ਖ਼ਤਮ ਹੋ ਜਾਣਗੀਆਂ। ਰੁੱਖ ਕੁਦਰਤ ਦੀ ਉਹ ਦਾਤ ਹਨ ਜਿਸ ਦਾ ਕੋਈ ਬਦਲ ਮੌਜੂਦ ਨਹੀਂ ਹੈ।

Check Also

Canada ‘ਚ ਵਿਗੜੇ ਮਾਹੌਲ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬਰੈਂਪਟਨ ਦੇ ਹਿੰਦੂ ਸਭਾ ਮੰਦਰ ‘ਤੇ ਖਾਲਿਸਤਾਨੀ ਕੱਟੜਪੰਥੀਆਂ …