Home / ਵੀਡੀਓ / ਇਸ ਜਗ੍ਹਾ ਤੋਂ ਹੋਈ ਸਿੱਧੂ ਦੇ ਘਰ ਕਿਰਪਾ

ਇਸ ਜਗ੍ਹਾ ਤੋਂ ਹੋਈ ਸਿੱਧੂ ਦੇ ਘਰ ਕਿਰਪਾ

new

ਪੰਜਾਬ ਵਿੱਚ ਬੱਚਾ ਬੱਚਾ ਅੱਜ ਇਸ ਨਾਮ ਤੋਂ ਭਲੀ ਪ੍ਰਕਾਰ ਜਾਣੂ ਹੈ। ਇਹ ਇੱਕ ਉਹ ਹਸਤੀ ਹਨ ਜਿਹਨਾਂ ਨੇ ਆਪਣੀ ਚਰਨ ਛੋਹ ਦੇ ਨਾਲ ਸਿਰਫ ਦੁਆਬੇ ਨੂੰ ਹੀ ਨਹੀਂ ਬਲਕਿ ਸਾਰੇ ਹੀ ਪੰਜਾਬ ਨੂੰ ਪਵਿੱਤਰ ਕੀਤਾ। ਜਿਥੇ ਜਿਥੇ ਵੀ ਰਾਜਾ ਸਾਹਿਬ ਜੀ ਦੇ ਪਵਿੱਤਰ ਚਰਨ ਪਏ ਹਨ, ਉਹਨਾਂ ਦੇ ਸੇਵਕਾਂ ਨੁ ਬੜੀ ਸ਼ਰਧਾ ਤੇ ਮਿਹਨਤ ਨਾਲ ਉੱਥੇ ਪਵਿੱਤਰ ਗੁਰੂਦੁਆਰਾ ਸਾਹਿਬ ਉਸਾਰੇ ਹਨ।

ਜਨਮ ਅਸਥਾਨ
ਰਾਜਾ ਸਾਹਿਬ ਹੀ ਦਾ ਜਨਮ ਪਿੰਡ ਬੱਲੋਵਾਲ ਨਾਨਕੇ ਘਰ ਵਿੱਚ ਮਾਤਾ ਸਾਹਿਬ ਦੇਈ ਦੀ ਕੁੱਖੋਂ ਹੋਇਆ। ਆਪ ਜੀ ਦੇ ਪਿਤਾ ਮੰਗਲ ਦਾਸ ਜੀ ਪਹਿਲਾਂ ਤੋਂ ਹੀ ਸਾਧੂ ਸੰਤਾ ਦੀ ਸੇਵਾ ਕਰਿਆ ਕਰਦੇ ਸਨ। ਬਹੁਤ ਦੇਰ ਤੋਂ ਘਰ ਔਲਾਦ ਨਾ ਹੋਣ ਕਰਕੇ ਖੁਦ ਵੀ ਸਾਧੂ ਸੰਤ ਦੀ ਤਰ੍ਹਾਂ ਹੀ ਰਿਹਾ ਕਰਦੇ ਸਨ। ਇੱਕ ਦਿਨ ਭਗਤੀ ਵਿੱਚ ਬਹੁਤ ਨਿਪੁੰਨ ਹੋਏ ਦੇਖ ਕੇ ਉਸ ਸੱਚੇ ਅਕਾਲ ਪੁਰਖ ਨੇ ਅਕਾਸ਼ ਬਾਣੀ ਕੀਤੀ ਕਿ ਤੁਹਾਡੇ ਘਰ ਇੱਕ ਪੁੱਤਰ ਦਾ ਜਨਮ ਹੋਵੇਗਾ। ਜੋ ਸਾਖ ਸ਼ਾਖ ਰੱਬ ਹੀ ਹੋਣਗੇ। ਦੁਖੀਆਂ, ਗਰੀਬਾਂ ਤੇ ਮਜ਼ਲੂਮਾਂ ਦੀ ਰੱਖਿਆ ਕਰਨਗੇ ਅਤੇ ਸਾਰੀ ਦੁਨੀਆਂ ਉਹਨਾਂ ਨੂੰ ਯਾਦ ਕਰਿਆ ਕਰੇਗੀ।

newhttps://punjabiinworld.com/wp-admin/options-general.php?page=ad-inserter.php#tab-4

ਵਿੱਦਿਆ
ਆਪ ਜੀ ਦੇ ਨਾਮ ਰੱਖਣ ਦੀ ਜਾਚਨਾ ਤਾਹਰਪੁਰ ਦੇ ਪੰਡਤ ਜੀ ਨੇ ਕੀਤੀ। ਸਭ ਦੇਖ ਕੇ ਆਖਣ ਲੱਗਾ ਕਿ ਇਹ ਤਾਂ ਨਿਰਾ ਹੀ ਭਗਵਾਨ ਦਾ ਰੂਪ ਹੈ ਅਤੇ ਨਾਮ ਵੀ ਭਗਵਾਨ ਦਾਸ ਹੀ ਠੀਕ ਰਹੇਗਾ। ਆਪ ਜੀ ਨੂੰ ਮੂਸਾ ਪੁਰ ਦੇ ਮੌਲਵੀ ਤੋਂ ਉੱਚ ਵਿੱਦਿਆ ਪ੍ਰਾਪਤ ਹੋਈ। ਪਰ ਮੌਲਵੀ ਜੀ ਪਾਤਸ਼ਾਹ ਦੀਆਂ ਅਸਚਰਜ ਕਰਨ ਵਾਲੀਆਂ ਗੱਲਾਂ ਸੁਣ ਕੇ ਕਈ ਵਾਰ ਦੰਦਾਂ ਵਿੱਚ ਉਂਗਲੀ ਲੈ ਕੇ ਰਹਿ ਜਾਂਦੇ। ਜਦੋਂ ਵੀ ਮੌਲਵੀ ਜੀ ਪਾਤਸ਼ਾਹ ਜੀ ਤੋਂ ਕੋਈ ਸਵਾਲ ਪੁੱਛਦੇ ਤਾਂ ਉਸਦੇ ਜਵਾਬ ਬੜੇ ਠੀਕ ਤੇ ਸੁਚੱਜੇ ਢੰਗ ਨਾਲ ਦੱਸਦੇ। ਜਦੋਂ ਮੌਲਵੀ ਕਿਸੇ ਹੋਰ ਭਾਸ਼ਾ ਵਿੱਚ ਪੁੱਛਦੇ ਤਾਂ ਵੀ ਰਾਜਾ ਸਾਹਿਬ ਜੀ ਉਸ ਦਾ ਜਵਾਬ ਉਸੇ ਭਾਸ਼ਾ ਵਿੱਚ ਭਲੀ ਭਾਂਤ ਦਸਦੇ।

new

ਕੌਤਕ
ਰਾਜਾ ਸਾਹਿਬ ਘਰ ਦਾ ਕੰਮ ਕਾਰ ਘੱਟ ਹੀ ਕਰਦੇ ਸਨ। ਪ੍ਰਮਾਤਮਾ ਦਾ ਨਾਮ ਜੱਪਣਾ, ਸਾਧੂ ਸੰਤਾਂ ਦੀ ਸੰਗਤ ਕਰਨੀ, ਭੁਖਿਆਂ ਨੂੰ ਅੰਨ-ਪਾਣੀ ਛਕਾਣਾ, ਹਰ ਵਕਤ ਉਸ ਅਕਾਲ ਪੁਰਖ ਦਾ ਭਾਣਾ ਮੰਨਣਾ, ਇਹਨਾਂ ਦੀ ਖਾਸ ਖੂਬੀਅਤ ਸੀ। ਆਪ ਕਈ-ਕਈ ਦਿਨ ਭੁੱਖੇ ਹੀ ਰਹਿੰਦੇ ਸਨ। ਜਦੋਂ ਪਿੰਡ ਦੇ ਸਾਥੀ ਲੜਕੇ ਇਹ ਪੁੱਛਦੇ ਕਿ ਤੁਸੀਂ ਭੁੱਖੇ ਰਹਿ ਕੇ ਕੀ ਖਾਂਦੇ ਹੋ ਤਾਂ ਆਪ ਜੀ ਦਾ ਜਵਾਬ ਸੀ, ‘ਸਾਨੂੰ ਖਾਣਾ ਅਕਾਲ ਪੁਰਖ ਤੋਂ ਆ ਜਾਂਦਾਂ ਹੈ’। ਜਿਦ ਕਰਨ ‘ਤੇ ਕੁੱਝ ਲੜਕੇ ਆਖਣ ਲੱਗੇ ਕਿ ਸਾਨੂੰ ਵੀ ਭੁੱਖ ਲੱਗੀ ਹੋਈ ਹੈ। ਸਾਨੂੰ ਵੀ ਕੁੱਝ ਖੁਆਓ ਤਾਂ ਆਪ ਜੀ ਨੇ ਇੱਕ ਛੱਪੜੀ ਵੱਲ੍ਹ ਨਿਗਾਹ ਸਵੱਲੀ ਕਰਕੇ ਤੱਕਿਆ ਤਾਂ ਉੱਥੇ ਕੜਾਹ ਪ੍ਰਸ਼ਾਦ ਪਿਆ ਸੀ ਜੋ ਉਹ ਲੜਕਿਆਂ ਨੇ ਬੜੀ ਹੀ ਸ਼ਰਧਾ ਸਹਿਤ ਛਕਿਆ ਤੇ ਆਪਜੀ ਦੇ ਚਰਨਾਂ ਤੇ ਢਹਿ ਢੇਰੀ ਹੋ ਗਏ।

ਧਾਰਮਿਕ ਅਸਥਾਨ
ਰਾਜਾ ਸਾਹਿਬ ਜੀ ਦਾ ਆਪਣਾ ਪਿੰਡ ਮੰਨਣਹਾਣਾ ਸੀ। ਪਰ ਆਪ ਜੀ ਪਿੰਡ ਬਹੁਤ ਹੀ ਘੱਟ ਰਹੇ। ਆਪ ਜੀ ਦਾ ਪਰਿਵਾਰ ਇੱਕ ਨੰਬਰਦਾਰ ਪਰਿਵਾਰ ਸੀ। ਪਿਤਾ ਅਤੇ ਰਿਸ਼ਤੇਦਾਰਾਂ ਦੇ ਕਹਿਣ ਤੇ ਚਲੋ ਘਰ ਚਲੋ ਆਪਣੀ ਨੰਬਰਦਾਰੀ ਸੰਭਾਲੋ ਤਾਂ ਆਪ ਜੀ ਨੇ ਕਿਹਾ ਕਿ ਸਾਨੂੰ ਕੁੱਝ ਨਹੀਂ ਚਾਹੀਦਾ। ਅਸੀਂ ਨੰਬਰਦਾਰੀਆਂ ਕੀ ਕਰਨੀਆਂ। ਸਾਡੀ ਡਿਊਟੀ ਤਾਂ ਨਾਮ ਜਪਣਾ, ਸਤਸੰਗ ਕਰਨਾ, ਧਰਮ ਦੀ ਕਿਰਤ ਕਰਨੀ ਤੇ ਸਭ ਨੂੰ ਉਸ ਅਕਾਲ ਪੁਰਖ ਦੇ ਚਰਨਾਂ ਨਾਲ ਜੋੜਨਾ ਹੈ। ਆਪ ਜੀ ਦੀ ਸੋਭਾ ਸਾਰੇ ਹੀ ਪੰਜਾਬ ਵਿੱਚ ਹੋਣ ਲੱਗੀ ਜਿੱਥੇ ਜਾਂਦੇ ਕਾਫੀ ਸੰਗਤ ਇੱਕਠੀ ਹੋ ਜਾਂਦੀ। ਜਿੱਥੇ-ਜਿੱਥੇ ਵੀ ਗਏ ਇਹਨਾਂ ਦੇ ਪ੍ਰੇਮੀਆਂ ਨੇ ਬੜੇ ਹੀ ਸੋਹਣੇ ਗੁਰੁ ਘਰ ਉਸਾਰੇ ਹੋਏ ਹਨ। ਜਿਵੇਂ ਕਿ ਪਿੰਡ ਰਹਿਪਾ ਵਿੱਚ ਤਖਤ ਸ੍ਰੀ ਰਾਜਾ ਸਾਹਿਬ, ਪਿੰਡ ਸੁਜੋ ਵਿੱਚ ਗੁਰਦੁਆਰਾ ਬੰਗਲਾ ਸਾਹਿਬ, ਪਿੰਡ ਗੋਸਲਾਂ ਵਿਖੇ ਗੁਰਦੁਆਰਾ ਮੰਜੀ ਸਾਹਿਬ, ਪਿੰਡ ਝਿੰਗੜਾਂ ਵਿਖੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਅਤੇ ਪਿੰਡ ਮਜਾਰਾ ਨੌਂ ਆਬਾਦ ਵਿਖੇ ਗੁਰਦੁਆਰਾ ਰਸੋਖਾਨਾ ਆਦਿ ਬਹੁਤ ਹੀ ਉੱਚੇ ਤੇ ਸੋਹਣੇ ਉਸਾਰੇ ਹੋਏ ਹਨ।

Advertisement

Check Also

ਗੁਰੂਘਰ ਮੱਥਾ ਟੇਕਣ ਸਮੇਂ ਮਨ ਚ ਇਹ ਸੋਚ ਕੇ ਅਰਦਾਸ ਕਰਨੀ

 (ਹੇ ਮਾਧੋ!) ਮੇਰੇ ਵਰਗਾ ਕੋਈ ਨਿਮਾਣਾ ਨਹੀਂ, ਤੇ, ਤੇਰੇ, ਵਰਗਾ ਹੋਰ ਕੋਈ ਦਇਆ ਕਰਨ …

error: Content is protected !!