Home / ਪੰਜਾਬੀ ਖਬਰਾਂ / ਮੀਂਹ ਤੇ ਗੜਿਆਂ ਨੇ ਝੰਬੀਆਂ ਫਸਲਾਂ

ਮੀਂਹ ਤੇ ਗੜਿਆਂ ਨੇ ਝੰਬੀਆਂ ਫਸਲਾਂ

ਪੰਜਾਬ ਵਿਚ ਬੇਮੌਸਮੇ ਮੀਂਹ ਤੇ ਤੇਜ਼ ਹਵਾਵਾਂ ਨਾਲ ਹੋਈ ਗੜੇਮਾਰੀ ਨੇ ਫਸਲਾਂ ਨੂੰ ਝੰਬ ਕੇ ਰੱਖ ਦਿੱਤਾ ਹੈ। ਬਠਿੰਡਾ ਤੇ ਮੋਗਾ ਜ਼ਿਲ੍ਹੇ ਦੇ ਬਾਹਰੀ ਇਲਾਕੇ ਵਿਚ ਵਾਵਰੋਲੇ ਨੇ ਤਬਾਹੀ ਮਚਾ ਦਿੱਤੀ ਹੈ। ਇਸੇ ਦੌਰਾਨ ਬਠਿੰਡਾ ਜ਼ਿਲ੍ਹੇ ਦੇ ਭਗਤਾ ਭਾਈ ’ਚ ਝੱਖੜ ਦੀ ਲਪੇਟ ਵਿਚ ਆਉਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ 9 ਵਿਅਕਤੀ ਜ਼ਖ਼ਮੀ ਹੋ ਗਏ।

new

ਅੰਮ੍ਰਿਤਸਰ, ਬਠਿੰਡਾ, ਮੁਕੇਰੀਆ, ਜਲੰਧਰ ਤੇ ਹੋਰਨਾਂ ਇਲਾਕਿਆਂ ਵਿਚ ਵੀ ਤੇਜ਼ ਹਵਾਵਾਂ ਤੋਂ ਇਲਾਵਾ ਗੜਿਆਂ ਨੇ ਪੱਕਣ ਨੇੜੇ ਪਹੁੰਚੀ ਕਣਕ ਦੀ ਫਸਲ ਖੇਤਾਂ ’ਚ ਵਿਛਾ ਦਿੱਤੀ ਹੈ। ਮੌਸਮ ਵਿਭਾਗ ਨੇ ਅਗਲੇ ਦੋ ਦਿਨ ਇਸੇ ਤਰ੍ਹਾਂ ਦਾ ਮੌਸਮ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਗਿਆਨੀਆਂ ਅਨੁਸਾਰ ਰਾਜਧਾਨੀ ਦਿੱਲੀ ਵਿੱਚ ਅਗਲੇ ਚਾਰ ਦਿਨਾਂ ਤੱਕ ਮੌਸਮ ਅਜਿਹਾ ਹੀ ਰਹੇਗਾ ਅਤੇ ਗੜੇ ਪੈਣ ਦੀ ਸੰਭਾਵਨਾ ਵੀ ਪ੍ਰਗਟਾਈ ਗਈ ਹੈ।

ਕਿਸਾਨਾਂ ਨੇ ਸੂਬਾ ਸਰਕਾਰ ਤੋਂ ਫ਼ਸਲਾਂ ਦੇ ਖਰਾਬੇ ਲਈ ਗਿਰਦਾਵਰੀ ਤੱਕ ਕਰਵਾਉਣ ਦੀ ਮੰਗ ਕੀਤੀ ਹੈ। ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿਚ 9 ਐਮਐਮ, ਅੰਮ੍ਰਿਤਸਰ ਵਿਚ 13.3 ਐਮਐਮ, ਲੁਧਿਆਣਾ ਵਿਚ 8.2 ਐਮਐਮ, ਪਟਿਆਲਾ ਵਿਚ 8.3 ਐਮਐਮ, ਪਠਾਨਕੋਟ ਵਿਚ 4.4 ਐਮਐਮ, ਗੁਰਦਾਸਪੁਰ ਵਿਚ 6 ਐਮਐਮ, ਨਵਾਂਸ਼ਹਿਰ ਵਿਚ 6.6 ਐਮਐਮ, ਫਤਹਿਗੜ੍ਹ ਸਾਹਿਬ ਵਿੱਚ 7.5 ਐਮਐਮ, ਫਿਰੋਜ਼ਪੁਰ ਵਿਚ 4 ਐਮਐਮ, ਜਲੰਧਰ ਵਿਚ 19 ਐਮਐਮ, ਮੋਗਾ ਵਿਚ 2 ਐਮਐਮ ਮੀਂਹ ਪਿਆ ਹੈ।

Advertisement

Check Also

ਕਰਮਜੀਤ ਅਨਮੋਲ ਕੋਲ ਹੈ ਸਿਰਫ 1.70 ਲੱਖ ਕੈਸ਼

 ਪੰਜਾਬ ਦੇ ਨਾਲ ਨਾਲ ਦੇਸ਼ ਭਰ ਦੇ ਵਿੱਚ ਇਸ ਸਮੇਂ ਲੋਕ ਸਭਾ ਚੋਣਾਂ ਨੂੰ …

error: Content is protected !!