Home / ਪੰਜਾਬੀ ਖਬਰਾਂ / ਅਗਲੇ ਕੁਝ ਦਿਨ ਖ਼ਰਾਬ ਮੌਸਮ ਦਾ ‘ਅਲਰਟ’

ਅਗਲੇ ਕੁਝ ਦਿਨ ਖ਼ਰਾਬ ਮੌਸਮ ਦਾ ‘ਅਲਰਟ’

new

ਪੰਜਾਬ ਵਿਚ ਅੱਜ ਮੌਸਮ ਦਾ ਮਿਜ਼ਾਜ ਬਦਲਿਆ ਨਜ਼ਰ ਆ ਰਿਹਾ ਹੈ। ਸਵੇਰ ਤੋਂ ਹੀ ਬੱਦਲਵਾਈ ਬਣੀ ਹੋਈ ਹੈ ਅਤੇ ਕੁਝ ਇਲਾਕਿਆਂ ਵਿਚ ਬਾਰਿਸ਼ ਹੋ ਰਹੀ ਹੈ। ਇਸ ਨਾਲ ਦੁਪਹਿਰ ਸਮੇਂ ਪੈ ਰਹੀ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਬੱਦਲਾਂ ਨੂੰ ਦੇਖਦਿਆਂ ਮੀਂਹ ਪੈਣ ਦੇ ਆਸਾਰ ਹਨ। ਵਿਭਾਗ ਨੇ ਅਗਲੇ 2-3 ਦਿਨਾਂ ਲਈ ਖ਼ਰਾਬ ਮੌਸਮ ਬਾਰੇ ਅਲਰਟ ਜਾਰੀ ਕੀਤਾ ਹੈ। ਜ਼ਾਹਰ ਕੀਤੀ ਗਈ ਸੰਭਾਵਨਾ ਮੁਤਾਬਕ ਓਰੇਂਜ ਤੋਂ ਇਲਾਵਾ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ।

ਵਿਭਾਗ ਮੁਤਾਬਕ ਉੱਤਰੀ ਭਾਰਤ ਦੇ ਵੱਖ-ਵੱਖ ਹਿੱਸਿਆਂ ਸਮੇਤ ਪੰਜਾਬ ’ਚ ਐਤਵਾਰ ਤੱਕ ਮੌਸਮ ਖਰਾਬ ਰਹੇਗਾ, ਜਿਸ ਕਾਰਨ ਹਨੇਰੀ ਦੇ ਨਾਲ-ਨਾਲ ਭਾਰੀ ਮੀਂਹ ਮੁਸੀਬਤ ਦਾ ਕਾਰਨ ਬਣ ਸਕਦਾ ਹੈ। ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਵੱਲੋਂ ਪੰਜਾਬ ਦੇ 19 ਜ਼ਿਲਿਆਂ ’ਚ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ, ਜਦੋਂ ਕਿ ਬਾਕੀ ਜ਼ਿਲਿਆਂ ’ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਸਿਲਸਿਲੇ ’ਚ ਤੇਜ਼ ਹਵਾਵਾਂ ਚੱਲਣਗੀਆਂ ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਤੂਫਾਨ ਕਾਰਨ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਜਾਰੀ ਕੀਤੀ ਗਈ ਹੈ। ਵਿਭਾਗ ਨੇ ਕਿਹਾ ਹੈ ਕਿ 3 ਮਾਰਚ ਤੱਕ ਮੌਸਮ ਖ਼ਰਾਬ ਰਹੇਗਾ। ਇਸ ਦੇ ਨਾਲ ਹੀ 3 ਮਾਰਚ ਨੂੰ ਕਈ ਜ਼ਿਲਿਆਂ ’ਚ ਰਾਹਤ ਵੀ ਮਿਲੇਗੀ।

newhttps://punjabiinworld.com/wp-admin/options-general.php?page=ad-inserter.php#tab-4

ਮਾਹਿਰਾਂ ਦਾ ਕਹਿਣਾ ਹੈ ਕਿ 2 ਹਫ਼ਤੇ ਪਹਿਲਾਂ ਤੱਕ ਕੜਾਕੇ ਦੀ ਠੰਢ ਕਾਰਨ ਹਾਲਾਤ ਖ਼ਰਾਬ ਸਨ ਪਰ ਮੌਸਮ ਨੇ ਅਚਾਨਕ ਕਰਵਟ ਲੈ ਲਈ। ਹੁਣ ਵੱਧ ਤੋਂ ਵੱਧ ਤਾਪਮਾਨ 25 ਡਿਗਰੀ ਤੱਕ ਪਹੁੰਚ ਗਿਆ ਹੈ, ਜਿਸ ਕਾਰਨ ਦੁਪਹਿਰ ਵੇਲੇ ਸਿੱਧੀ ਧੁੱਪ ’ਚ ਬੈਠਣਾ ਵੀ ਮੁਸ਼ਕਲ ਹੋ ਗਿਆ ਹੈ।

ਇਸ ਸਿਲਸਿਲੇ ’ਚ ਜਲੰਧਰ ’ਚ ਵੱਧ ਤੋਂ ਵੱਧ ਤਾਪਮਾਨ 25.1 ਅਤੇ ਘੱਟੋ-ਘੱਟ 9 ਡਿਗਰੀ, ਲੁਧਿਆਣਾ ’ਚ 26.1 ਤੇ ਘੱਟੋ-ਘੱਟ 11.1 ਡਿਗਰੀ, ਪਟਿਆਲਾ ’ਚ 26.8 ਅਤੇ ਘੱਟੋ-ਘੱਟ 11.6 ਡਿਗਰੀ, ਪਠਾਨਕੋਟ ’ਚ 25.5 ਡਿਗਰੀ ਤੇ ਘੱਟੋ-ਘੱਟ ਤਾਪਮਾਨ 11.7 ਡਿਗਰੀ ਦਰਜ ਕੀਤਾ ਗਿਆ ਹੈ। ਅੰਮ੍ਰਿਤਸਰ ‘ਚ ਘੱਟੋ-ਘੱਟ ਤਾਪਮਾਨ ਹਮੇਸ਼ਾ ਹੀ ਘੱਟ ਰਹਿੰਦਾ ਹੈ ਪਰ ਵਧਦੀ ਗਰਮੀ ਕਾਰਨ ਘੱਟੋ-ਘੱਟ ਤਾਪਮਾਨ 9 ਡਿਗਰੀ ਦਰਜ ਕੀਤਾ ਜਾ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਬੇਹੱਦ ਗਰਮੀ ਦਾ ਅਹਿਸਾਸ ਹੋ ਰਿਹਾ ਹੈ।

new
Advertisement

Check Also

ਕੈਨੇਡਾ ‘ਚ ‘ਤੇ ਸਤੰਬਰ ਤੋਂ ਨਵਾਂ ਨਿਯਮ ਲਾਗੂ

 ਕੈਨੇਡਾ ਵਿਚ ਭਾਰਤੀ ਵਿਦਿਆਰਥੀਆਂ ਸਮੇਤ ਅੰਤਰਰਾਸ਼ਟਰੀ ਵਿਦਿਆਰਥੀ ਮੰਗਲਵਾਰ ਤੋਂ ਲਾਗੂ ਹੋਣ ਵਾਲੇ ਨਵੇਂ ਨਿਯਮ …

error: Content is protected !!