ਦਰਸ਼ਨ ਕਰੋ ਜੀ ਇਤਿਹਾਸ ਜਾਣੋ”’ਗੁਰਦੁਆਰਾ ਸ਼ੀ ਟੋਬਾ ਭਾਈ ਸ਼ਾਲੋ ਜੀ ਦਾ ਅੰਮ੍ਰਿਤਸਰ ਸ਼ਹਿਰ ਵਿਚ ਸਥਿਤ ਹੈ | ਇਹ ਸਥਾਨ ਅੰਮ੍ਰਿਤਸਰ ਦੇ ਹਾਲ ਬਜਾਰ ਦੇ ਵਿਚ ਸਥਿਤ ਹੈ | ਅੰਮ੍ਰਿਤਸਰ ਸ਼ਹਿਰ ਦੀ ਉਸਾਰੀ ਦੋਰਾਨ ਭਾਈ ਸ਼ਾਲੋ ਜੀ ਦਰਬਾਰ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਦੇ ਤਲਾਅ ਦੀ ਉਸਾਰੀ ਵੇਲੇ ਇਥੇ ਤਲਾਅ ਦੇ ਨੇੜੇ ਰਿਹਾ ਕਰਦੇ ਸਨ | ਭਾਈ ਸ਼ਾਲੋ ਜੀ ਮਾਲਵੇ ਦੇ ਪਿੰਡ ਧੋਲਾ ਵਿਚ ਜਨਮੇ ਸਨ |
ਸਾਹਿਬ ਸਰੋਵਰ ਦੀ ਸੇਵਾ :- ਜਦੋ ਸ੍ਰੀ ਦਰਬਾਰ ਸਾਹਿਬ ਹਰਮਿੰਦਰ ਸਾਹਿਬ ਦੇ ਸਰੋਵਰ ਦੀ ਸੇਵਾ ਚਲ ਰਹੀ ਸੀ ਤਾ ਇੱਟਾਂ ਖਤਮ ਹੋ ਗਈਆਂ, ਉਤੋਂ ਮੀਂਹ ਦੀ ਝੜੀ ਲੱਗੀ ਸੀ , ਸਭ ਥਾਵਾਂ ਗਿੱਲੀਆਂ ਸਨ | ਇੱਟਾਂ ਦੇ ਬਾਲਣ ਲਈ ਸੁੱਕੇ ਬਾਲਣ ਦੀ ਲੋੜ ਪਈ | ਭਾਈ ਸਾਹਿਬ ਨੇ ਸੰਗਤ ਨੂੰ ਨਾਲ ਲੈ ਕੇ ਬਾਲਣ ਲੈਣ ਤੁਰ ਪਏ | ਅਲੱਗ ਅਲੱਗ ਪਿੰਡਾ ਵਿਚੋ ਹੁੰਦੇ ਹੋਏ ਭਾਈ ਸਾਹਿਬ ਪਿੰਡ ਪੰਡੋਰੀ ਵੜੈਚ ਪੰਹੁਚੇ | ਇਕ ਬੇਰੀ ਹੇਠਾਂ ਆਸਣ ਲਾਕੇ ਉਹਨਾਂ ਹੋਕ ਦਿੱਤਾ ਜੋ ਸ੍ਰੀ ਦਰਬਾਰ ਸਾਹਿਬ ਹਰਮਿੰਦਰ ਸਾਹਿਬ ਦੇ ਸਰੋਵਰ ਲਈ ਇੱਟਾਂ ਪਕਾਣ ਲਈ ਇਕ ਪਾਥੀ ਦੇਵੇਗਾ ਉਸਨੂੰ ਪੁਤਰ ਦੀ ਪ੍ਰਾਪਤੀ ਹੋਵੇਗੀ |
ਜਿਹੜੇ ਪਿੰਡ ਵਾਲੇ ਪੁਤਰਾਂ ਤੋਂ ਵਾਂਝੇ ਸਨ ਉਹਨਾਂ ਨੇ ਪਾਥੀਆਂ ਨਾਲ ਟੋਕਰੇ ਭਰ ਦਿੱਤੇ | ਪਾਥੀਆਂ ਲੈਕੇ ਭਾਈ ਸਾਹਿਬ ਸੰਗਤ ਸਮੇਤ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿਚ ਪਹੁੰਚੇ |ਜਾਣੀ ਜਾਨ ਗੁਰੂ ਸਾਹਿਬ ਨੇ ਆਖਿਆ ਭਾਈ ਸਾਹਿਬ ਬੜਾ ਸਸਤਾ ਸੌਦਾ ਕਰ ਆਏ ਹੋ ਇਕ ਪਾਥੀ ਇਕ ਪੁਤਰ ਜਿਸ ਨੇ ਵੀਹ ਪਾਥੀਆਂ ਦਿੱਤੀਆਂ ਉਹਨਾਂ ਨੂੰ ਵੀਹ ਪੁਤਰ ਹੋਣਗੇ | ਭਾਈ ਸਾਹਿਬ ਨੇ ਕਿਹਾ ਕਿ ਗੁਰੂ ਸਾਹਿਬ ਇਹ ਤਾਂ ਤੁਹਾਡੀ ਬਖਸ਼ਿਸ਼ ਦਿਆਰਾ ਝੋਲੀਆਂ ਭਰੀਆਂ ਜਾਣਗੀਆਂ|
ਗੁਰੂ ਸਾਹਿਬ ਨੇ ਖੁਸ਼ ਹੋ ਕਿ ਵਰ ਦਿੱਤਾ ਕੇ ਜੋ ਕੋਈ ਵੀ ਤੁਹਾਡੇ ਸਥਾਨ ਤੇ ਆਕੇ ਇਸ਼ਨਾਨ ਕਰੇਗਾ ਅਤੇ ਪਾਥੀਆਂ ਚੜਾਏਗਾ, ਉਸਨੂੰ ਪੁਤਰ ਦੀ ਦਾਤ ਮਿਲੇਗੀ|ਭਾਈ ਸ਼ਾਲੋ ਜੀ ਦੇ ਮਾਤਾ ਸੁਖ ਦੇਈ ਜੀ ਅਤੇ ਪਿਤਾ ਭਾਈ ਦਿਆਲਾ ਜੀ ਹਜ਼ਰਤ ਸਖੀ ਸਰਵਰ ਦੇ ਭਗਤ ਸਨ |ਪਰ ਜਦੋਂ ਉਹ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਮਿਲੇ ਤਾਂ ਉਹ ਗੁਰ ਸਿੱਖ ਬਣ ਗਏ | ਭਾਈ ਸਾਹਿਬ ਦੇ ਮਾਤਾ ਪਿਤਾ ਜੀ ਮਜੀਠਾ ਚਲੇ ਗਏ ਅਤੇ ਭਾਈ ਸਾਹਿਬ ਇਥੇ ਸੇਵਾ ਕਰਨ ਲਗੇ | ਅੰਮ੍ਰਿਤਸਰ ਸ਼ਹਿਰ ਦੀ ਉਸਾਰੀ ਲਈ ਭਾਈ ਸ਼ਾਲੋ ਜੀ ਨੇ ਸ਼ਹਿਰ ਵਸਾਉਣ ਲਈ ੫੨ ਜਾਤਾਂ ਦੇ ਵਪਾਰੀ ਇਥੇ ਲਿਆ ਕੇ ਵਸਾਇਆ | ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਸੇਵਾ ਤੋਂ ਖੁਸ਼ ਹੋ ਕੇ ਪੁਰੇ ਸ਼ਹਿਰ ਦੀ ਉਸਾਰੀ ਦਾ ਕੰਮ ਭਾਈ ਸਾਹਿਬ ਨੂੰ ਦੇ ਦਿੱਤਾ |ਇਸ ਇਤਿਹਾਸਕ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।