Home / ਪੰਜਾਬੀ ਖਬਰਾਂ / ਇਹ ਮਸ਼ਹੂਰ ਗਾਇਕ ਨਹੀਂ ਰਿਹਾ

ਇਹ ਮਸ਼ਹੂਰ ਗਾਇਕ ਨਹੀਂ ਰਿਹਾ

new

ਪੰਕਜ ਉਧਾਸ ਦਾ 72 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ ਹੈ। ਉਹ ਕੈਂਸਰ ਦੀ ਬੀਮਾਰੀ ਨਾਲ ਜੂਝ ਰਹੇ ਸੀ। ਉਨ੍ਹਾਂ ਦੇ ਇਸ ਤਰ੍ਹਾਂ ਦੁਨੀਆ ਤੋਂ ਜਾਣ ਕਰਕੇ ਪੂਰੇ ਦੇਸ਼ ਦਾ ਮਾਹੌਲ ਗਮਗੀਨ ਹੈ। CM MAAN ਨੇ ਵੀ ਪੰਕਜ ਉਧਾਸ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮਸ਼ਹੂਰ ਗ਼ਜ਼ਲ ਗਾਇਕ ਪੰਕਜ ਉਧਾਸ ਜੀ ਦੇ ਅਕਾਲ ਚਲਾਣੇ ਦੀ ਦੁਖਦਾਈ ਖ਼ਬਰ ਮਿਲੀ…ਸੰਗੀਤ ਜਗਤ ਦੀ ਇੱਕ ਹੋਰ ਵਿਸ਼ਵ ਪ੍ਰਸਿੱਧ ਆਵਾਜ਼ ਅੱਜ ਖਾਮੋਸ਼ ਹੋ ਗਈ…ਇਸ ਦੁੱਖ ਦੀ ਘੜੀ ‘ਚ ਪਰਿਵਾਰ ਨਾਲ ਦਿਲੋਂ ਹਮਦਰਦੀ… ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਵਿੱਛੜੀ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਦੇਣ ਤੇ ਪਰਿਵਾਰ ਸਮੇਤ ਸਨੇਹੀਆਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ… ਵਾਹਿਗੁਰੂ ਵਾਹਿਗੁਰੂ

ਕਾਬਿਲੇਗ਼ੌਰ ਹੈ ਕਿ ਪੰਕਜ ਉਧਾਸ ਦਾ ਅੱਜ ਸਵੇਰੇ 11 ਵਜੇ ਮੁੰਬਈ ਵਿੱਚ ਦੇਹਾਂਤ ਹੋ ਗਿਆ। ਕੁਝ ਸਮੇਂ ਤੋਂ ਉਹ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ‘ਚ ਭਰਤੀ ਸਨ। ਇਸ ਹਸਪਤਾਲ ਵਿੱਚ ਉਨ੍ਹਾਂ ਨੇ ਆਖਰੀ ਸਾਹ ਲਿਆ। ਜਾਣਕਾਰੀ ਮੁਤਾਬਕ ਪੰਕਜ ਉਧਾਸ ਨੂੰ ਕੁਝ ਮਹੀਨੇ ਪਹਿਲਾਂ ਕੈਂਸਰ ਦਾ ਪਤਾ ਲੱਗਾ ਸੀ ਅਤੇ ਉਹ ਪਿਛਲੇ ਕੁਝ ਮਹੀਨਿਆਂ ਤੋਂ ਕਿਸੇ ਨੂੰ ਵੀ ਨਹੀਂ ਮਿਲ ਰਹੇ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਭਲਕੇ ਮੁੰਬਈ ਵਿੱਚ ਕੀਤਾ ਜਾਵੇਗਾ।

ਪੰਕਜ ਉਧਾਸ ਗ਼ਜ਼ਲ ਗਾਇਕੀ ਦੀ ਦੁਨੀਆਂ ਵਿੱਚ ਇੱਕ ਵੱਡਾ ਨਾਮ ਸੀ। ਉਨ੍ਹਾਂ ਨੂੰ ‘ਚਿੱਠੀ ਆਈ ਹੈ’ ਕਿ ਉਸ ਨੂੰ ਗ਼ਜ਼ਲ ਤੋਂ ਪ੍ਰਸਿੱਧੀ ਮਿਲੀ ਹੈ। ਇਹ ਗ਼ਜ਼ਲ 1986 ਵਿੱਚ ਰਿਲੀਜ਼ ਹੋਈ ਫ਼ਿਲਮ ਨਾਮ ਵਿੱਚ ਸ਼ਾਮਲ ਕੀਤੀ ਗਈ ਸੀ। ਪੰਕਜ ਨੇ ਕਈ ਗ਼ਜ਼ਲਾਂ ਨੂੰ ਆਪਣੀ ਆਵਾਜ਼ ਦਿੱਤੀ ਜਿਸ ਵਿੱਚ ਯੇ ਦਿਲਾਗੀ, ਫਿਰ ਤੇਰੀ ਕਹਾਨੀ ਯਾਦ ਆਈ, ਚਲੇ ਤੋ ਕਟ ਹੀ ਜਾਏਗਾ ਅਤੇ ਤੇਰੇ ਬਿਨ ਸ਼ਾਮਲ ਹਨ। ਇਸ ਤੋਂ ਇਲਾਵਾ ਉਨ੍ਹਾਂ ਦਾ ਸਾਜਨ ਫਿਲਮ ‘ਚ ਗਾਇਆ ਗਾਣਾ ‘ਜੀਏ ਤੋ ਜੀਏ ਕੈਸੇ’ ਉਨ੍ਹਾਂ ਦੇ ਸੁਪਰਹਿੱਟ ਗਾਣਿਆਂ ‘ਚੋਂ ਇੱਕ ਹੈ।

ਚਿੱਠੀ ਆਈ ਹੈ’ ਗਾਣੇ ਨੂੰ ਆਪਣੀ ਆਵਾਜ਼ ਦੇ ਨਾਲ ਘਰ-ਘਰ ਪਹੁੰਚਾਉਣ ਵਾਲੇ ਮਸ਼ਹੂਰ ਗਜ਼ਲ ਗਾਇਕ ਪੰਕਜ ਉਧਾਸ ਦਾ ਦੇਹਾਂਤ ਹੋ ਗਿਆ ਹੈ।ਉਹ 72 ਸਾਲ ਦੇ ਸਨ ਅਤੇ ਲੰਘੇ 10 ਦਿਨਾਂ ਤੋਂ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਭਰਤੀ ਸਨ।ਪੰਕਜ ਉਧਾਸ ਦੇ ਮੈਨੇਜਰ ਦੇ ਦੱਸਿਆ ਉਹ ਬਿਮਾਰ ਸਨ ਅਤੇ ਉਨ੍ਹਾਂ ਨੂੰ ਸਾਹ ਲੈਣ ਵਿੱਚ ਤਕਲੀਫ ਹੋ ਰਹੀ ਸੀ। ਸੋਮਵਾਰ ਸਵੇਰ 11 ਵਜੇ ਉਨ੍ਹਾਂ ਦੇ ਆਖਰੀ ਸਾਹ ਲਏ। ਪੰਕਜ ਉਧਾਸ ਪਦਮ ਸ਼੍ਰੀ ਨਾਲ ਸਨਮਾਨਿਤ ਸਨ।ਕਈ ਸਾਲ ਪਹਿਲਾਂ ਬੀਬੀਸੀ ਦੀ ਮਮਤਾ ਗੁਪਤਾ ਨੇ ਪੰਕਜ ਉਧਾਸ ਨਾਲ ਖਾਸ ਗੱਲਬਾਤ ਕੀਤੀ ਸੀ, ਸੁਣੋ ਇੰਟਰਵਿਊ ਦੇ ਕੁਝ ਅੰਸ਼।

newhttps://punjabiinworld.com/wp-admin/options-general.php?page=ad-inserter.php#tab-4
Advertisement

Check Also

ਕੈਨੇਡਾ ‘ਚ ‘ਤੇ ਸਤੰਬਰ ਤੋਂ ਨਵਾਂ ਨਿਯਮ ਲਾਗੂ

 ਕੈਨੇਡਾ ਵਿਚ ਭਾਰਤੀ ਵਿਦਿਆਰਥੀਆਂ ਸਮੇਤ ਅੰਤਰਰਾਸ਼ਟਰੀ ਵਿਦਿਆਰਥੀ ਮੰਗਲਵਾਰ ਤੋਂ ਲਾਗੂ ਹੋਣ ਵਾਲੇ ਨਵੇਂ ਨਿਯਮ …

error: Content is protected !!