ਉੱਤਰਾਖੰਡ ਵਿੱਚ ਚਾਰਧਾਮ ਯਾਤਰਾ ਸ਼ੁਰੂ ਹੋਣ ਵਾਲੀ ਹੈ। ਇਸ ਦੇ ਨਾਲ ਹੀ 25 ਮਈ ਨੂੰ ਸਿੱਖਾਂ ਦੇ ਪ੍ਰਸਿੱਧ ਤੀਰਥ ਅਸਥਾਨ ਹੇਮਕੁੰਟ ਸਾਹਿਬ ਦੇ ਦਰਵਾਜ਼ੇ ਵੀ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਜਾਣਗੇ।
ਦੱਸ ਦਈਏ ਕਿ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਵੀਰਵਾਰ ਨੂੰ ਸਕੱਤਰੇਤ ਵਿਖੇ ਮੁੱਖ ਸਕੱਤਰ ਰਾਧਾ ਰਤੂਰੀ ਨਾਲ ਮੁਲਾਕਾਤ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਗੁਰਦੁਆਰੇ ਦੇ ਦਰਵਾਜ਼ੇ 25 ਮਈ ਨੂੰ ਖੋਲ੍ਹੇ ਜਾਣਗੇ ਅਤੇ 10 ਅਕਤੂਬਰ ਨੂੰ ਬੰਦ ਕੀਤੇ ਜਾਣਗੇ। ਸੂਬਾ ਸਰਕਾਰ ਨੇ ਵੀ ਇਸ ਲਈ ਸਹਿਮਤੀ ਦੇ ਦਿੱਤੀ ਹੈ। ਮੁੱਖ ਸਕੱਤਰ ਰਾਧਾ ਰਤੂਰੀ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਇਸ ਦਿਸ਼ਾ ਵਿੱਚ ਪੂਰਾ ਸਹਿਯੋਗ ਦਿੱਤਾ ਜਾਵੇਗਾ।
ਯਾਤਰਾ ਸ਼ੁਰੂ ਹੋਵੇਗੀ ਇੱਕ ਜਾਂ ਦੋ ਦਿਨ ਪਹਿਲੇ ਗੋਵਿੰਦ ਘਾਟ ਤੋਂ ਗੋਵਿੰਦ ਧਾਮ ਤੱਕ ਅਤੇ ਗੋਵਿੰਦ ਧਾਮ ਤੋਂ ਗੁਰੂ ਦੁਆਰਾ ਹੇਮਕੁੰਡ ਸਾਹਿਬ ਤੱਕ ਨਗਰ ਕੀਰਤਨ ਨਿਕਲੇਗਾ।
ਇਹ ਚੀਜ਼ਾਂ ਹੋਣਗੀਆਂ ਜਰੂਰੀ —ਦੱਸ ਦਈਏ ਕਿ ਸੰਗਤ ਆਪਣੇ ਨਾਲ ਰੇਨ-ਕੋਟ, ਫਸਟ-ਏਡ ਕਿੱਟ, ਵਿੰਡ-ਸ਼ੀਟਰ, ਪਾਣੀ ਦੀ ਬੋਤਲ, ਸਵੈਟਰ, ਟਾਰਚ ਅਤੇ ਸੈੱਲ (ਗੋਬਿੰਦ ਧਾਮ ਵਿਖੇ ਬਿਜਲੀ ਦੀ ਸਪਲਾਈ ਰਾਤ 10:00 ਵਜੇ ਤੱਕ ਹੀ ਹੈ, ਇਸ ਲਈ ਟਾਰਚ ਬਹੁਤ ਜ਼ਰੂਰੀ ਹੈ), ਦਸਤਾਨੇ, ਨੇਕਰਚੀਫ/ਮਫਲਰ, ਕੱਪੜੇ-ਬੂਟ, ਕੈਂਚੀ, ਚੱਪਲ ਆਦਿ ਲੈ ਕੇ ਆਉਣ, ਤਾਂ ਜੋ ਉਨ੍ਹਾਂ ਨੂੰ ਯਾਤਰਾ ਦੌਰਾਨ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ।
ਜਾਣੋ ਮੌਸਮ ਦਾ ਹਾਲ —-ਕਾਬਿਲੇਗੌਰ ਹੈ ਕਿ ਪਿਛਲੇ ਚਾਰ ਦਿਨਾਂ ਤੋਂ ਉੱਚਾਈ ਵਾਲੇ ਇਲਾਕਿਆਂ ‘ਚ ਬਰਫਬਾਰੀ ਹੋ ਰਹੀ ਹੈ। ਇਸ ਸਮੇਂ ਸ੍ਰੀ ਹੇਮਕੁੰਟ ਸਾਹਿਬ ਵਿੱਚ ਅੱਠ ਫੁੱਟ ਦੇ ਕਰੀਬ ਬਰਫ਼ ਪਈ ਹੈ। ਹਰ ਸਾਲ ਫ਼ੌਜ ਵੱਲੋਂ ਬਰਫ਼ ਹਟਾਉਣ ਦਾ ਕੰਮ ਕਰੀਬ ਇੱਕ ਮਹੀਨਾ ਪਹਿਲਾਂ ਸ਼ੁਰੂ ਹੋ ਜਾਂਦਾ ਹੈ। ਇਸ ਸਾਲ ਫੌਜ ਦੇ ਅਧਿਕਾਰੀਆਂ ਦੀ ਬੈਠਕ ਤੋਂ ਬਾਅਦ ਇਹ ਤੈਅ ਕੀਤਾ ਜਾਵੇਗਾ ਕਿ ਬਰਫ ਕਦੋਂ ਹਟਾਈ ਜਾਵੇਗੀ।