Home / ਪੰਜਾਬੀ ਖਬਰਾਂ / ਕਿਸਾਨ ਆਗੂ ਡੱਲੇਵਾਲ ਦਾ ਭਾਵੁਕ ਆਦੇਸ਼

ਕਿਸਾਨ ਆਗੂ ਡੱਲੇਵਾਲ ਦਾ ਭਾਵੁਕ ਆਦੇਸ਼

ਹਰਿਆਣਾ ਦੀਆਂ ਸਰਹੱਦਾਂ ‘ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਸ਼ੁੱਕਰਵਾਰ ਨੂੰ ਚੌਥਾ ਦਿਨ ਹੋ ਗਿਆ ਹੈ। ਅੱਜ ਅੰਦੋਲਨ ਤੋਂ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ। ਕਿਸਾਨ ਅੰਦੋਲਨ ‘ਚ 63 ਸਾਲਾ ਬਜ਼ੁਰਗ ਕਿਸਾਨ ਦੀ ਮੌਤ ਹੋ ਗਈ ਹੈ। ਕਿਸਾਨ ਗਿਆਨ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਈ ਦੱਸੀ ਜਾ ਰਹੀ ਹੈ।

ਜਥੇਬੰਦੀ ਨੇ ਐਲਾਨਿਆ ਪਹਿਲਾ ਸ਼ਹੀਦ—ਜਾਣਕਾਰੀ ਅਨੁਸਾਰ ਕਿਸਾਨ ਗਿਆਨ ਸਿੰਘ, ਗੁਰਦਾਸਪੁਰ ਦੇ ਪਿੰਡ ਚਾਚੋਕੀ ਥਾਣਾ ਘੁਮਾਣ ਦਾ ਵਸਨੀਕ ਸੀ। ਕਿਸਾਨ ਜਥੇਬੰਦੀਆਂ ਵੱਲੋਂ ਗਿਆਨ ਸਿੰਘ ਨੂੰ ਅੰਦੋਲਨ ਦਾ ਪਹਿਲਾ ਸ਼ਹੀਦ ਐਲਾਨਿਆ ਗਿਆ ਹੈ। ਗਿਆਨ ਸਿੰਘ ਅੰਦੋਲਨ ਦੇ ਪਹਿਲੇ ਦਿਨ 11 ਫਰਵਰੀ ਤੋਂ ਹੀ ਕਿਸਾਨਾਂ ਨਾਲ ਦਿੱਲੀ ਚਲੋ ਕੂਚ ‘ਤੇ ਨਾਲ ਸੀ ਅਤੇ ਡੱਟਵਾਂ ਸਾਥ ਦੇ ਰਿਹਾ ਸੀ।

ਦੱਸ ਦਈਏ ਕਿ ਐਮਐਸਪੀ ਸਮੇਤ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਅੰਦੋਲਨ ਕੀਤਾ ਜਾ ਰਿਹਾ ਹੈ। ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਦਿੱਲੀ ਚਲੋ ਦਾ ਸੱਦਾ ਦਿੱਤਾ ਹੋਇਆ ਹੈ, ਪਰ ਹਰਿਆਣਾ ਵਿਚੋਂ ਸ਼ੰਭੂ ਬਾਰਡਰ ਤੋਂ ਸਰਕਾਰ ਵੱਲੋਂ ਲੰਘਣ ਨਹੀਂ ਦਿੱਤਾ ਜਾ ਰਿਹਾ ਹੈ। ਕਿਸਾਨਾਂ ਦੀ ਮੰਗਾਂ ਸਬੰਧੀ ਕੇਂਦਰ ਸਰਕਾਰ ਨਾਲ 3 ਵਾਰ ਮੀਟਿੰਗ ਵੀ ਹੋ ਚੁੱਕੀ ਹੈ, ਪਰ ਅਜੇ ਤੱਕ ਕੋਈ ਵੀ ਨਤੀਜਾ ਨਹੀਂ ਨਿਕਲਿਆ ਹੈ। ਨਤੀਜੇ ਵੱਜੋਂ ਕਿਸਾਨਾਂ ਵਿੱਚ ਭਰਵਾਂ ਰੋਸ ਪਾਇਆ ਜਾ ਰਿਹਾ ਹੈ।

ਪੁਲਿਸ ਵੱਲੋਂ ਦਿੱਲੀ ਵੱਧ ਰਹੇ ਕਿਸਾਨਾਂ ‘ਤੇ ਇਨ੍ਹਾਂ ਕਿਸਾਨਾਂ ‘ਤੇ ਤਿੰਨ ਦਿਨਾਂ ਤੋਂ ਹੰਝੂ ਗੈਸ ‘ਤੇ ਗੋਲੇ ਛੱਡੇ ਜਾ ਰਹੇ ਹਨ, ਜਿਸ ਦੌਰਾਨ ਕਈ ਕਿਸਾਨ ਫੱਟੜ ਹੋਏ ਹਨ। ਇਨ੍ਹਾਂ ਵਿਚੋਂ ਗਿਆਨ ਸਿੰਘ ਵੀ ਇੱਕ ਸੀ, ਜਿਸ ਨੂੰ ਇੱਕ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਪਰ ਵੀਰਵਾਰ ਰਾਤ ਉਸ ਦੀ ਹਾਲਤ ਜ਼ਿਆਦਾ ਵਿਗੜ ਗਈ ਅਤੇ ਉਸ ਦੀ ਮੌਤ ਹੋ ਗਈ।

ਗਿਆਨ ਸਿੰਘ ਦੀ ਮੌਤ ਨਾਲ ਜੱਦੀ ਪਿੰਡ ‘ਚ ਸੋਗ ਦੀ ਲਹਿਰ ਹੈ। ਪਰਿਵਾਰਕ ਮੈਂਬਰਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਗਿਆਨ ਸਿੰਘ ਪਹਿਲਾਂ ਵੀ ਕਿਸਾਨੀ ਸੰਘਰਸ਼ਾਂ (farmer protests news) ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਗਿਆਨੀ ਸਿੰਘ ਦੀ ਮੌਤ ‘ਤੇ ਮਾਣ ਹੈ ਕਿ ਉਹ ਕਿਸਾਨੀ ਅੰਦੋਲਨ ਵਿੱਚ ਸ਼ਹੀਦੀ ਜਾਮ ਪੀ ਗਏ ਅਤੇ ਜੇਕਰ ਮੰਗਾਂ ਨੂੰ ਲੈ ਕੇ ਹੋਰ ਸ਼ਹੀਦੀਆਂ ਦੀ ਲੋੜ ਪਈ ਤਾਂ ਉਹ ਵੀ ਪਿੱਛੇ ਨਹੀਂ ਹਟਣਗੇ। ਕਿਸਾਨੀ ਅੰਦੋਲਨ ‘ਚ ਲੋੜ ਪੈਣ ‘ਤੇ ਉਹ ਵੀ ਵੱਧ ਚੜ੍ਹ ਕੇ ਹਿੱਸਾ ਪਾਉਣਗੇ।

ਭਤੀਜੇ ਕਸ਼ਮੀਰ ਸਿੰਘ ਅਤੇ ਕਸ਼ਮੀਰ ਸਿੰਘ ਦੀ ਪਤਨੀ ਲਖਬੀਰ ਕੌਰ ਨੇ ਦੱਸਿਆ ਕਿ ਗਿਆਨ ਸਿੰਘ ਦੀ ਆਪਣੀ ਕੋਈ ਔਲਾਦ ਨਹੀਂ ਹੈ ਅਤੇ ਪਤਨੀ ਦੀ ਵੀ ਮੌਤ ਹੋ ਚੁਕੀ ਹੈ ਅਤੇ ਸ਼ੁਰੂ ਤੋਂ ਹੀ ਉਹ ਉਨ੍ਹਾਂ ਨਾਲ ਰਹਿੰਦੇ ਸਨ, ਜਦਕਿ ਉਨ੍ਹਾਂ ਦਾ ਪਰਿਵਾਰ ਇਕ ਛੋਟਾ ਕਿਸਾਨੀ ਪਰਿਵਾਰ ਹੈ ਅਤੇ ਮਹਿਜ ਇਕ ਏਕੜ ਖੇਤੀਬਾੜੀ ਜ਼ਮੀਨ ਹੈ।

Check Also

ਕੈਨੇਡਾ ‘ਚ ਜੰਗਲ ਦੀ ਅੱਗ ਦਾ ਕਹਿਰ

ਪੱਛਮੀ ਕੈਨੇਡਾ ਵਿੱਚ ਜੈਸਪਰ ਅਤੇ ਨੇੜਲੇ ਜੰਗਲਾਂ ਵਿੱਚ ਲੱਗੀ ਅੱਗ ਵਧਦੀ ਜਾ ਰਹੀ ਹੈ। ਅੱਗ …