Home / ਨੁਸਖੇ ਤੇ ਮੌਸਮ ਖੇਤੀ-ਬਾਰੇ / ਨਿੰਬੂ ਦੇ ਪੰਜ ਫਾਇਦੇ ਜਰੂਰ ਸੁਣੋ

ਨਿੰਬੂ ਦੇ ਪੰਜ ਫਾਇਦੇ ਜਰੂਰ ਸੁਣੋ

new

ਨਿੰਬੂ ਬਹੁਤ ਹੀ ਲਾਭਦਾਇਕ ਫ਼ਲ ਹੈ। ਇਸ ਦੀ ਵਰਤੋਂ ਦੇ ਨਾਲ ਸਰੀਰ ਨੂੰ ਬਹੁਤ ਸਾਰੇ ਫ਼ਾਇਦੇ ਮਿਲਦਾ ਹਨ। ਜੇ ਤੁਸੀਂ ਸਵੇਰੇ ਉੱਠ ਕੇ ਗਰਮ ਪਾਣੀ ‘ਚ ਨਿੰਬੂ ਦੇ ਰਸ ਦੀਆਂ ਕੁਝ ਬੂੰਦਾਂ ਪਾ ਕੇ ਪੀਂਦੇ ਹੋ ਤਾਂ ਤੁਹਾਡੇ ਸਰੀਰ ਨੂੰ ਬਹੁਤ ਫਾਇਦੇ ਮਿਲਣਗੇ। ਇਸਦੇ ਨਾਲ ਸਰੀਰ ‘ਚੋਂ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ ।

ਭਾਰ ਘਟਾਉਂਦਾ ਹੈ—ਗਰਮ ਨਿੰਬੂ ਪਾਣੀ ਦੀ ਵਰਤੋਂ ਨਾਲ ਫੈਟ ਬਰਨ ਹੁੰਦੀ ਹੈ। ਜਿਸ ਦੇ ਨਾਲ ਭਾਰ ਕੰਟਰੋਲ ਕਰਨ ‘ਚ ਮਦਦ ਮਿਲਦੀ ਹੈ। ਇਸ ਤੋਂ ਇਲਾਵਾ ਸ਼ੂਗਰ ਵੀ ਕੰਟਰੋਲ ‘ਚ ਰਹਿੰਦੀ ਹੈ

newhttps://punjabiinworld.com/wp-admin/options-general.php?page=ad-inserter.php#tab-4

ਕੈਂਸਰ—ਨਿੰਬੂ ਦੇ ਰਸ ਤੋਂ ਇਲਾਵਾ ਨਿੰਬੂ ਦੇ ਛਿਲਕੇ ਵੀ ਬਹੁਤ ਫਾਇਦੇਮੰਦ ਹਨ। ਇਸ ‘ਚ ਮੌਜੂਦ ਤੱਤ ਕੈਂਸਰ ਦੇ ਸੈੱਲ ਨਾਲ ਲੜਣ ‘ਚ ਮਦਦਗਾਰ ਹਨ। ਇਹ ਛਾਤੀ ਕੈਂਸਰ, ਕੋਲਨ ਕੈਂਸਰ ਅਤੇ ਚਮੜੀ ਕੈਂਸਰ ਦੇ ਇਲਾਜ ‘ਚ ਸਹਾਈ ਹੁੰਦੇ ਹਨ।

new

ਚਿਹਰੇ ਲਈ ਫਾਇਦੇਮੰਦ—ਨਿੰਬੂ ‘ਚ ਵਿਟਾਮਿਨ-ਸੀ ਜ਼ਿਆਦਾ ਮਾਤਰਾ ‘ਚ ਪਾਇਆ ਜਾਂਦਾ ਹੈ, ਜੋ ਕਿ ਤੁਹਾਡੀ ਚਮੜੀ ਲਈ ਬਹੁਤ ਲਾਭਦਾਇਕ ਹੈ। ਸਵੇਰੇ ਗਰਮ ਨਿੰਬੂ ਪਾਣੀ ਪੀਣ ਨਾਲ ਸਰੀਰ ‘ਚੋਂ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ ਅਤੇ ਸਕਿਨ ‘ਚ ਨਿਖਾਰ ਆਉਂਦਾ ਹੈ। ਇਸ ਤੋਂ ਇਲਾਵਾ ਨਿੰਬੂ ਦੇ ਸੁੱਕੇ ਹੋਏ ਛਿਲਕਿਆਂ ਦੇ ਪਾਊਡਰ ‘ਚ ਥੋੜ੍ਹਾ ਜਿਹਾ ਗੁਲਾਬ ਜਲ ਮਿਲਾ ਕੇ ਲਗਾਉਣ ਨਾਲ ਚਿਹਰੇ ਉੱਤੇ ਨਿਖਾਰ ਆਉਂਦਾ ਹੈ ।

ਹੱਡੀਆਂ ਨੂੰ ਮਿਲਦੀ ਹੈ ਮਜ਼ਬੂਤੀ—ਨਿੰਬੂ ਦੇ ਛਿਲਕੇ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ ਨਿੰਬੂ ਦੇ ਛਿਲਕਿਆਂ ਦਾ ਆਚਾਰ ਬਣਾ ਲਵੋ। ਇਹ ਸਰੀਰ ‘ਚ ਕੈਲਸ਼ੀਅਮ ਦੀ ਮਾਤਰਾ ਨੂੰ ਸੋਖਣ ‘ਚ ਮਦਦ ਕਰਦੇ ਹਨ, ਜਿਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ।

ਪੱਥਰੀ ਦੇ ਰੋਗ ਵਿੱਚ ਫਾਇਦੇਮੰਦ : ਜੇਕਰ ਕਿਸੇ ਦੇ ਗੁਰਦੇ ਵਿੱਚ ਪੱਥਰੀ ਹੋ ਗਈ ਹੋਵੇ ਤਾਂ ਨਿੰਬੂ ਪੱਥਰੀ ਦੇ ਨਿਦਾਨ ਵਿੱਚ ਵੀ ਬਹੁਤ ਵਧੀਆ ਕੰਮ ਕਰਦਾ ਹੈ। ਇਸ ਵਿੱਚ ਮੌਜੂਦ ਸਿਟਰਿਕ ਐਸਿਡ ਪੱਥਰੀ ਨੂੰ ਖੋਰਨ ਦਾ ਕੰਮ ਕਰਦਾ ਹੈ। ਜੇਕਰ ਨਿੰਬੂ ਦਾ ਰੋਜ਼ਾਨਾ ਸੀਮਤ ਮਾਤਰਾ ‘ਚ ਸੇਵਨ ਕੀਤਾ ਜਾਵੇ ਤਾਂ ਇਹ ਪੱਥਰੀ ਬਣਨ ਤੋਂ ਰੋਕ ਸਕਦਾ ਹੈ।

ਸ਼ੂਗਰ ਵਿਚ ਫਾਇਦੇਮੰਦ: ਅੱਜ ਪੂਰੀ ਦੁਨੀਆਂ ਵਿਚ ਮੋਟਾਪੇ ਤੋਂ ਬਾਅਦ ਸ਼ੂਗਰ ਅਜਿਹੀ ਬਿਮਾਰੀ ਹੈ ਜਿਸ ਤੋਂ ਲੋਕ ਬਹੁਤ ਪ੍ਰੇਸ਼ਾਨ ਹਨ। ਇਹ ਇੱਕ ਅਜਿਹਾ ਰੋਗ ਹੈ ਜੋ ਇੱਕ ਵਾਰ ਲੱਗ ਜਾਵੇ ਤਾਂ ਖਤਮ ਹੀ ਨਹੀਂ ਹੁੰਦਾ। ਇਹ ਆਪਣੇ ਨਾਲ ਹੋਰ ਕਈ ਬਿਮਾਰੀਆਂ ਲੈ ਕੇ ਆਉਂਦੀ ਹੈ। ਤੁਹਾਨੂੰ ਦੱਸ ਦੇਈਏ ਕਿ ਡਾਇਬਟੀਜ਼ ਵਿੱਚ ਖਾਣੇ ਵਿੱਚੋਂ ਸਟਾਰਚ ਨਿਕਲਣ ਨਾਲ ਸ਼ੂਗਰ ਦਾ ਪੱਧਰ ਬਹੁਤ ਤੇਜ਼ੀ ਨਾਲ ਵੱਧਦਾ ਹੈ। ਨਿੰਬੂ ਸਰੀਰ ਵਿੱਚੋਂ ਸਟਾਰਚ ਨੂੰ ਬਾਹਰ ਕੱਢ ਕੇ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ।

ਵਧਦੀ ਹੈ ਇਮਿਊਨਿਟੀ: ਕੋਰੋਨਾ ਦੇ ਆਉਣ ਤੋਂ ਬਾਅਦ ਲੋਕਾਂ ਨੂੰ ਇਸ ਸ਼ਬਦ ਦਾ ਮਤਲਬ ਸਮਝ ਆਇਆ ਕਿ ਇਮਿਊਨਿਟੀ ਕੀ ਹੁੰਦੀ ਹੈ। ਇਹ ਸਾਡੇ ਸਰੀਰ ਦੀ ਰੋਗਾਂ ਨਾਲ ਲੜਨ ਵਾਲੀ ਤਾਕਤ ਹੈ। ਨਿੰਬੂ ਵਿੱਚ ਵਿਟਾਮਿਨ ਸੀ ਅਤੇ ਸਿਟਰਿਕ ਐਸਿਡ ਹੁੰਦਾ ਹੈ ਜੋ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਨੂੰ ਮਜ਼ਬੂਤ ​​ਬਣਾਉਂਦੇ ਹਨ। ਇਸ ਦੇ ਨਾਲ ਹੀ ਨਿੰਬੂ ਮੂੰਹ ਦੀ ਸਿਹਤ ਨੂੰ ਵੀ ਲਾਭ ਪਹੁੰਚਾਉਂਦਾ ਹੈ। ਨਿੰਬੂ ਖਾਣ ਨਾਲ ਮਸੂੜਿਆਂ ਤੋਂ ਖੂਨ ਆਉਣ ਵਰਗੀਆਂ ਮੂੰਹ ਦੇ ਅੰਦਰ ਦੀਆਂ ਸਮੱਸਿਆਵਾਂ ਵੀ ਦੂਰ ਹੁੰਦੀਆਂ ਹਨ।

ਵਧੀਆ ਪਾਚਨ: ਸਾਡੇ ਸਰੀਰ ਸਭ ਤੋਂ ਜ਼ਰੂਰੀ ਹੈ ਸਹੀ ਪਾਚਨ। ਆਯੁਰਵੇਦ ਅਨੁਸਾਰ ਸਾਡੀ ਖੁਰਾਕ ਜੇਕਰ ਸਹੀ ਤਰ੍ਹਾਂ ਪਚੇਗੀ ਤਾਂ ਹੀ ਉਹ ਸਾਨੂੰ ਨਿਰੋਆ ਰੱਖਣ ਵਿੱਚ ਕਾਮਯਾਬ ਹੋਵੇਗੀ। ਇਸ ਲਈ ਪਾਚਨ ਕਿਰਿਆ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਰੋਜ਼ ਨਿੰਬੂ ਪਾਣੀ ਪੀਂਦੇ ਹੋ ਤਾਂ ਇਸ ਨਾਲ ਤੁਹਾਡਾ ਪਾਚਨ ਤੰਤਰ ਸੁਧਰਦਾ ਹੈ। ਜੇਕਰ ਤੁਸੀਂ ਸਵੇਰੇ ਖਾਲੀ ਪੇਟ ਇਸ ਦੀ ਵਰਤੋਂ ਕਰੋਗੇ ਤਾਂ ਤੁਸੀਂ ਦਿਨ ਭਰ ਸਿਹਤਮੰਦ ਮਹਿਸੂਸ ਕਰੋਗੇ ਅਤੇ ਬਦਹਜ਼ਮੀ, ਖੱਟੇ ਡਕਾਰ ਦੀ ਸਮੱਸਿਆ ਨਹੀਂ ਹੋਵੇਗੀ।

Advertisement

Check Also

ਭਾਈ ਸਾਹਿਬ ਦੀ ਘਰਵਾਲੀ ਬਾਰੇ ਆਈ ਵੱਡੀ ਖਬਰ

 ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਤੇ ਖਾਲਿਸਤਾਨ ਹਮਾਇਤੀ ਅਮ੍ਰਿਤਪਾਲ ਸਿੰਘ ਵੱਲੋਂ 2024 ਦੀ …

error: Content is protected !!