Home / ਵੀਡੀਓ / ਜਥੇਦਾਰ ਕਾਉਂਕੇ ਬਾਰੇ ਵੱਡੀ ਅਪਡੇਟ

ਜਥੇਦਾਰ ਕਾਉਂਕੇ ਬਾਰੇ ਵੱਡੀ ਅਪਡੇਟ

ਉਹ ਕੌਮ ਦੇ ਜਥੇਦਾਰ ਸਨ ਨਾ ਕਿ ਭੱਜਣ ਵਾਲਾ ਕੋਈ ਭਗੌੜਾ। ਉਹ ਗੁਰੂ ਦੇ ਆਸ਼ੇ ਮੁਤਾਬਕ ਸਿੱਖ ਹਿੱਤਾਂ ਲਈ ਲੜ ਰਹੇ ਸਨ। ਪੁਲਿਸ ਨੇ ਉਨ੍ਹਾਂ ਨੂੰ ਪਹਿਲਾਂ ਕੋਹ-ਕੋਹ ਕੇ ਮਾਰਿਆ ਅਤੇ ਬਾਅਦ ਵਿੱਚ ਉਨ੍ਹਾਂ ਦੇ ਭਗੌੜੇ ਹੋਣ ਦਾ ਡਰਾਮਾ ਰਚ ਦਿੱਤਾ।”ਪੰਜਾਬ ਪੁਲਿਸ ਉੱਤੇ ਇਹ ਇਲਜ਼ਾਮ ਜ਼ਿਲ੍ਹਾ ਲੁਧਿਆਣਾ ਅਧੀਨ ਪੈਂਦੇ ਪਿੰਡ ਕਾਉਂਕੇ ਕਲਾਂ ਦੇ ਵਸਨੀਕ ਗੁਰਮੇਲ ਕੌਰ ਦੇ ਹਨ।

ਉਹ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਰਹੇ ਗੁਰਦੇਵ ਸਿੰਘ ਕਾਉਂਕੇ ਦੀ ਪਤਨੀ ਹਨ।ਜਥੇਦਾਰ ਕਾਉਂਕੇ ਬਾਰੇ ਪੰਜਾਬ ਪੁਲਿਸ ਦੇ ਸਾਬਕਾ ਵਧੀਕ ਡੀਜੀਪੀ ਬੀਪੀ ਤਿਵਾੜੀ ਦੀ ਪਿਛਲੇ ਹਫ਼ਤੇ ਜਾਂਚ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋਣ ਲੱਗੇ ਹਨ।

ਸਾਲ 1999 ਵਿੱਚ ਪੰਜਾਬ ਪੁਲਿਸ ਵਲੋਂ ਕੀਤੀ ਗਈ ਜਾਂਚ ਰਿਪੋਰਟ ਨੇ ਨਾ ਸਿਰਫ਼ ਗੁਰਦੇਵ ਸਿੰਘ ਕਾਉਂਕੇ ਦੀ ਗ੍ਰਿਫਤਾਰੀ ਬਾਰੇ ਪੁਲਿਸ ਦੇ ਦਾਅਵਿਆਂ ਉੱਤੇ ਸਵਾਲ ਖੜ੍ਹੇ ਕੀਤੇ ਸਨ, ਸਗੋਂ ਲੁਧਿਆਣਾ ਦਿਹਾਤੀ ਪੁਲਿਸ (ਪੁਲਿਸ ਜ਼ਿਲ੍ਹਾ ਜਗਰਾਓਂ) ਦੇ ਉਸ ਦਾਅਵੇ ਨੂੰ ਵੀ ਝੂਠਾ ਦੱਸਿਆ ਹੈ ਕਿ ਗੁਰਦੇਵ ਸਿੰਘ ਹਿਰਾਸਤ ’ਚੋਂ ਫਰਾਰ ਹੋ ਗਏ ਸੀ।

ਹੁਣ ਪਰਿਵਾਰਕ ਮੈਂਬਰ ਜਥੇਦਾਰ ਨੂੰ ਪੁਲਿਸ ਹਿਰਾਸਤ ਵਿਚ ”ਕਤਲ” ਕੀਤੇ ਜਾਣ ਦੀ ਗੱਲ ਦੁਹਰਾ ਰਹੇ ਹਨ, ਜਦਕਿ ਪੁਲਿਸ ਰਿਕਾਰਡ ਵਿੱਚ ਉਨ੍ਹਾਂ ਨੂੰ ‘ਭਗੌੜਾ’ ਕਰਾਰ ਦਿੱਤਾ ਗਿਆ ਹੈ।ਪਿੰਡ ਕਾਉਂਕੇ ਕਲਾਂ ਦੇ ਬਾਹਰਵਾਰ ਬਣੇ ਘਰ ਵਿਚ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੀ ਪਤਨੀ ਗੁਰਮੇਲ ਕੌਰ ਤੇ ਉਨਾਂ ਦੇ ਪੁੱਤਰ ਹਰੀ ਸਿੰਘ ਰਹਿੰਦੇ ਹਨ।

ਬੀਬੀਸੀ ਪੰਜਾਬੀ ਨੇ ਜਦੋਂ ਉਨ੍ਹਾਂ ਨਾਲ ਜਥੇਦਾਰ ਕਾਉਂਕੇ ਕੇਸ ਬਾਰੇ ਗੱਲਬਾਤ ਕੀਤੀ ਤਾਂ ਉਹ ਨਿਆਂ ਨਾ ਮਿਲਣ ਤੋਂ ਨਿਰਾਸ਼ ਨਜ਼ਰ ਆ ਰਹੇ ਸਨ।ਬੀਪੀ ਤਿਵਾੜੀ ਦੀ ਰਿਪੋਰਟ ਬਾਰੇ ਨਾ ਪੰਜਾਬ ਸਰਕਾਰ ਅਤੇ ਨਾ ਹੀ ਪੰਜਾਬ ਪੁਲਿਸ ਨੇ ਕੋਈ ਅਧਿਕਾਰਤ ਬਿਆਨ ਜਾਰੀ ਕੀਤਾ ਹੈ। ਇਹ ਰਿਪੋਰਟ ਇੱਕ ਮਨੁੱਖੀ ਅਧਿਕਾਰ ਸੰਗਠਨ ਦੇ ਉੱਦਮ ਨਾਲ ਜਨਤਕ ਹੋਈ ਹੈ।

Check Also

ਲੱਗਣ ਵਾਲੀ ਹੈ ਜੰਗ? ਫੌਜ ਦਾ ਯੁੱਧ ਅਭਿਆਸ

ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਹਮਲੇ ਤੋਂ ਬਾਅਦ ਕੇਂਦਰ ਦੀ ਮੋਦੀ ਸਰਕਾਰ ਪਾਕਿਸਤਾਨ ਵਿਰੁੱਧ ਤੇਜ਼ੀ …