Home / ਪੰਜਾਬੀ ਖਬਰਾਂ / ਪੰਜਾਬ ਲਈ ਇਹ ਅਲਰਟ ਜਾਰੀ

ਪੰਜਾਬ ਲਈ ਇਹ ਅਲਰਟ ਜਾਰੀ

new

ਪਹਾੜਾਂ ‘ਚ ਬਰਫ਼ਬਾਰੀ ਨਾਲ ਸਮੁੱਚਾ ਉੱਤਰ ਭਾਰਤ ਸੀਤ ਲਹਿਰ ਦੀ ਲਪੇਟ ‘ਚ ਆ ਚੁੱਕਾ ਹੈ। ਦੂਜੇ ਪਾਸੇ ਪੰਜਾਬ ਤੇ ਹਰਿਆਣਾ ‘ਚ ਗਰਾਊਂਡ ਫ੍ਰਾਸਟ (ਜ਼ਮੀਨ ’ਤੇ ਠੰਡ ਪੈਣ ਨਾਲ ਪਾਣੀ ਨੂੰ ਜਮਾ ਦੇਣ) ਦੀ ਸੰਭਾਵਨਾ ਜਾਰੀ ਕਰਦੇ ਹੋਏ ਰੈੱਡ ਅਲਰਟ ਦਾ ਐਲਾਨ ਕੀਤਾ ਗਿਆ ਹੈ। ਸਰਦੀ ਦੇ ਇਸ ਸੀਜ਼ਨ ‘ਚ ਪਹਿਲੀ ਵਾਰ ਗਰਾਊਂਡ ਫ੍ਰਾਸਟ ਦੀ ਚਿਤਾਵਨੀ ਜਾਰੀ ਹੋਈ ਹੈ। ਗਰਾਊਂਡ ਫ੍ਰਾਸਟ ਦਾ ਮਤਲਬ ਚੀਜ਼ਾਂ ਅਤੇ ਦਰੱਖ਼ਤਾਂ ’ਤੇ ਪਾਣੀ ਜਮਾ ਕੇ ਬਰਫ਼ ਬਣਾ ਦੇਣ ਨਾਲ ਸਬੰਧਿਤ ਹੈ। ਪੰਜਾਬ ਦੇ ਵਧੇਰੇ ਹਿੱਸਿਆਂ ’ਚ ਘੱਟ ਤੋਂ ਘੱਟ ਤਾਪਮਾਨ ‘ਚ 3-4 ਡਿਗਰੀ ਦੀ ਗਿਰਾਵਟ ਹੋਣ ਨਾਲ ਹੱਡ ਜਮਾ ਦੇਣ ਵਾਲੀ ਠੰਡ ਪੈਣ ਲੱਗੀ ਹੈ। ਅਗਲੇ ਕੁੱਝ ਦਿਨਾਂ ਲਈ ਸੰਘਣੇ ਤੋਂ ਸੰਘਣਾ ਕੋਹਰਾ ਪੈਣ ਦੀ ਸਥਿਤੀ ਬਣੀ ਹੋਈ ਹੈ, ਜਿਸ ਨਾਲ ਜਨ-ਜੀਵਨ ਬੁਰੀ ਤਰ੍ਹਾਂ ਨਾਲ ਅਸਤ-ਵਿਅਸਤ ਹੋਣ ਦੀ ਸੰਭਾਵਨਾ ਹੈ।

newhttps://punjabiinworld.com/wp-admin/options-general.php?page=ad-inserter.php#tab-4

ਹਫ਼ਤੇ ਦੀ ਸ਼ੁਰੂਆਤ ‘ਚ ਹਵਾਵਾਂ ਦਾ ਰੁਖ਼ ਬਦਲਣ ਨਾਲ ਪੰਜਾਬ ਦਾ ਮੌਸਮ ਖੁਸ਼ਕ ਹੋਣ ਨਾਲ ਆਮ ਵਾਂਗ ਹੋਣਾ ਸ਼ੁਰੂ ਹੋਇਆ ਸੀ। ਇਸ ਕਾਰਨ ਮੌਸਮ ਵਿਭਾਗ ਵੱਲੋਂ ਪੰਜਾਬ ‘ਚ ਗਰੀਨ ਜ਼ੋਨ ਐਲਾਨਿਆ ਗਿਆ ਸੀ। ਕੁਫਰੀ ਸਮੇਤ ਕਈ ਇਲਾਕਿਆਂ ‘ਚ ਬੀਤੇ ਦਿਨੀਂ ਹੋਈ ਬਰਫ਼ਬਾਰੀ ਦਾ ਸਿੱਧਾ ਅਸਰ ਮੈਦਾਨੀ ਇਲਾਕਿਆਂ ’ਤੇ ਪਿਆ ਹੈ। ਇਸ ਕਾਰਨ ਪੰਜਾਬ ‘ਚ ਫਿਰ ਤੋਂ ਸੀਤ ਲਹਿਰ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਰੈੱਡ ਅਲਰਟ ਦੇ ਵਿਚਕਾਰ ਅੰਮ੍ਰਿਤਸਰ ਅਤੇ ਬਠਿੰਡਾ ‘ਚ ਘੱਟ ਤੋਂ ਘੱਟ ਤਾਪਮਾਨ 2 ਡਿਗਰੀ ਤੋਂ ਹੇਠਾਂ ਆ ਚੁੱਕਾ ਹੈ, ਜਦੋਂ ਕਿ ਵੱਧ ਤੋਂ ਵੱਧ ਤਾਪਮਾਨ ਵੀ 10 ਡਿਗਰੀ ਤੋਂ ਹੇਠਾਂ ਦਰਜ ਹੋਇਆ ਹੈ।

new

ਪਿਛਲੇ ਦਿਨੀਂ ਘੱਟ ਤੋਂ ਘੱਟ ਤਾਪਮਾਨ 10 ਡਿਗਰੀ ਦੇ ਨੇੜੇ ਪਹੁੰਚ ਚੁੱਕਾ ਸੀ, ਜਦੋਂ ਕਿ ਹੁਣ ਵੱਧ ਤੋਂ ਵੱਧ ਤਾਪਮਾਨ ਦਾ 10 ਡਿਗਰੀ ਤੋਂ ਹੇਠਾਂ ਆ ਜਾਣਾ ਠੰਡ ਦੇ ਕਹਿਰ ਨੂੰ ਬਿਆਨ ਕਰ ਰਿਹਾ ਹੈ। ਮੌਸਮ ਵਿਭਾਗ ਵੱਲੋਂ ਅਗਲੇ ਦਿਨਾਂ ‘ਚ ਠੰਡ ਦਾ ਭਾਰੀ ਕਹਿਰ ਵਰ੍ਹਨ ਵੱਲ ਇਸ਼ਾਰਾ ਕੀਤਾ ਗਿਆ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ (ਆਈ. ਐੱਮ. ਡੀ.) ਨੇ ਆਪਣੇ ਨਵੇਂ ਬੁਲੇਟਿਨ ‘ਚ ਕਿਹਾ ਕਿ ਪੰਜਾਬ ਦੀਆਂ ਵਧੇਰੇ ਥਾਵਾਂ ’ਤੇ ਸੀਤ ਲਹਿਰ ਨੂੰ ਲੈ ਕੇ ਗੰਭੀਰ ਸਥਿਤੀ ਬਣੀ ਹੋਈ ਹੈ। ਦੂਜੇ ਪਾਸੇ ਹਰਿਆਣਾ ਅਤੇ ਪੰਜਾਬ ਦੀਆਂ ਵਧੇਰੇ ਥਾਵਾਂ ’ਤੇ ਸੰਘਣੇ ਤੋਂ ਬਹੁਤ ਸੰਘਣਾ ਕੋਹਰਾ ਪੈਣ ਦੀ ਸੰਭਾਵਨਾ ਹੈ।

ਜ਼ਮੀਨ ਦਾ ਤਾਪਮਾਨ ਜ਼ੀਰੋ ਡਿਗਰੀ ਤੱਕ ਪੁੱਜਾ—–ਦਰੱਖਤਾਂ ਤੋਂ ਇਲਾਵਾ ਜ਼ਮੀਨ ਦੀ ਸਤ੍ਹਾ ਦਾ ਤਾਪਮਾਨ ਜ਼ੀਰੋ ਡਿਗਰੀ ਤੱਕ ਪਹੁੰਚ ਜਾਣ ਕਾਰਨ ਗਰਾਊਂਡ ਫ੍ਰਾਸਟ ਦਾ ਕਹਿਰ ਦੇਖਣ ਨੂੰ ਮਿਲਦਾ ਹੈ। ਗਰਾਊਂਡ ਫ੍ਰਾਸਟ ਉਸ ਸਥਿਤੀ ‘ਚ ਹੁੰਦਾ ਹੈ, ਜਦੋਂ ਜ਼ਮੀਨ ’ਤੇ ਮਿੱਟੀ ਦੀ ਉੱਪਰਲੀ ਪਰਤ ਦਾ ਤਾਪਮਾਨ ਪਾਣੀ ਅਤੇ ਬਰਫ਼ ਬਣਾਉਣ ਦੀ ਪ੍ਰਕਿਰਿਆ ਦੇ ਵਿਚਕਾਰ ਰਹਿੰਦਾ ਹੈ। ਮੌਸਮ ਵਿਭਾਗ ਦੇ ਅਨੁਸਾਰ ਇਕ ਟਰਫ ਰੇਖਾ ਦੱਖਣੀ ਤੋਂ ਉੱਤਰੀ ਤੱਟ ਤਕ ਫੈਲੀ ਹੋਈ ਹੈ। ਦੂਜੇ ਪਾਸੇ ਦੱਖਣੀ-ਪੂਰਬੀ ਅਰਬ ਸਾਗਰ ਦੇ ਇਕ ਚੱਕਰਵਾਤੀ ਹਵਾਵਾਂ ਦਾ ਖੇਤਰ ਬਣਿਆ ਹੋਇਆ ਹੈ, ਜਿਸ ਕਾਰਨ ਮੌਸਮੀ ਗਤੀਵਿਧੀਆਂ ਵਿਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ।

Advertisement

Check Also

1 ਚੀਜ਼ ਵਰਤ ਕੇ ਦੋਖੋ ਦਿਮਾਗ ਕੰਮ ਨਹੀਂ ਕਰਦਾ

 ਕਈ ਵਾਰ ਅਜਿਹਾ ਹੁੰਦਾ ਹੈ ਕਿ ਅਸੀਂ ਕਿਸੇ ਚੀਜ਼ ਨੂੰ ਯਾਦ ਕਰਨ ਦੀ ਕੋਸ਼ਿਸ਼ …

error: Content is protected !!