Home / ਵੀਡੀਓ / ਭਾਈ ਰਛਪਾਲ ਸਿੰਘ ਛੰਦੜਾ ਦੇ ਪੁੱਤ ਤੋਂ ਸੁਣੋ

ਭਾਈ ਰਛਪਾਲ ਸਿੰਘ ਛੰਦੜਾ ਦੇ ਪੁੱਤ ਤੋਂ ਸੁਣੋ

“ਸ਼ਹੀਦ ਭਾਈ ਰਛਪਾਲ ਸਿੰਘ ਛੰਦੜਾਂ ਉਹ ਯੋਧੇ ਹਨ, ਜਿਨ੍ਹਾਂ ਨੇ ਨਿਰਸਵਾਰਥ ਹੋ ਕੇ ਆਪਣੇ ਕੌਮੀ ਮਿਸ਼ਨ ਲਈ ਲੰਮਾਂ ਸਮਾਂ ਜੱਦੋਂ-ਜ਼ਹਿਦ ਵੀ ਕੀਤੀ ਅਤੇ ਆਪਣੇ ਸਿੱਖੀ ਸਿਧਾਤਾਂ, ਸੋਚ ਉਤੇ ਸੰਜ਼ੀਦਗੀ ਅਤੇ ਦ੍ਰਿੜਤਾ ਨਾਲ ਪਹਿਰਾ ਦਿੰਦੇ ਰਹੇ ਹਨ । ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਇੰਡੀਆਂ ਹਕੂਮਤ ਨੇ ਸਾਡੇ ਇਸ ਕੌਮੀ ਯੋਧੇ ਦਾ ਘਰਬਾਰ ਸਭ ਕੁਝ ਤਬਾਹ ਕਰ ਦਿੱਤਾ ਸੀ

ਅਤੇ ਉਨ੍ਹਾਂ ਦੇ ਬੱਚਿਆਂ ਨੇ ਆਪਣੇ ਨਾਨਕੇ ਘਰ ਰਹਿਕੇ ਆਪਣਾ ਜੀਵਨ ਬਸਰ ਕੀਤਾ । ਉਨ੍ਹਾਂ ਦੇ ਜੱਦੀ ਪਿੰਡ ਦੀ ਸਾਰੀ ਜ਼ਾਇਦਾਦ ਅਤੇ ਮਕਾਨ ਖ਼ਤਮ ਕਰ ਦਿੱਤੇ ਗਏ ਸਨ । ਪਰ ਇਸ ਯੋਧੇ ਨੇ ਆਪਣੇ ਸਭ ਆਤਮਿਕ ਅਤੇ ਸਰੀਰਕ ਕਸਟਾਂ ਦੀ ਪ੍ਰਵਾਹ ਨਾ ਕਰਦੇ ਹੋਏ ਸੰਤ ਜਰਨੈਲ ਸਿੰਘ ਖ਼ਾਲਸਾ ਵੱਲੋਂ ਮਿੱਥੇ ਕੌਮੀ ਨਿਸ਼ਾਨੇ ਉਤੇ ਦ੍ਰਿੜ ਰਹਿੰਦੇ ਹੋਏ ਆਪਣੀਆ ਸੇਵਾਵਾਂ ਨਿਭਾਈਆ ।

ਅੱਜ ਉਨ੍ਹਾਂ ਦੇ ਗ੍ਰਹਿ ਪਿੰਡ ਛੰਦੜਾਂ ਵਿਖੇ ਉਨ੍ਹਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਅਤੇ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹੋਏ ਉਨ੍ਹਾਂ ਦੀ ਬਰਸੀ ਮਨਾਉਣ ਹਿੱਤ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਵਾਕੇ ਸਮੂਹਿਕ ਰੂਪ ਵਿਚ ਇਹ ਅਰਦਾਸ ਕੀਤੀ ਗਈ ਕਿ ਜਿਥੇ ਉਹ ਅਕਾਲ ਪੁਰਖ ਸਾਡੇ ਇਸ ਮਹਾਨ ਯੋਧੇ ਦੀ ਆਤਮਾ ਨੂੰ ਸ਼ਾਂਤੀ ਬਖਸਣ, ਉਥੇ ਕੌਮੀ ਨਿਸ਼ਾਨੇ ਖ਼ਾਲਿਸਤਾਨ ਦੇ ਰਹਿੰਦੇ ਪੜਾਅ ਦੀ ਮੰਜਿ਼ਲ ਪ੍ਰਾਪਤੀ ਲਈ ਸਮੁੱਚੀ ਸਿੱਖ ਕੌਮ ਨੂੰ ਪਹਿਲੇ ਨਾਲੋ ਵੀ ਵਧੇਰੇ ਬਲ-ਬੁੱਧੀ, ਦੂਰਅੰਦੇਸ਼ੀ ਅਤੇ ਦ੍ਰਿੜਤਾ ਦੀ ਬਖਸਿ਼ਸ਼ ਕਰਨ।”

Check Also

24 ਮਾਰਚ ਤੋਂ ਪਹਿਲਾਂ ਨਿਬੇੜ ਲਓ ਇਹ ਕੰਮ

ਪੰਜਾਬ ਸਰਕਾਰ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਭੇਜੇ ਪੱਤਰ ’ਚ ਪ੍ਰਾਪਰਟੀਆਂ ’ਤੇ ਵੱਖ-ਵੱਖ …