Home / ਵੀਡੀਓ / ਮੌਸਮ ਵਿਭਾਗ ਵੱਲੋਂ ‘ਯੈਲੋ ਅਲਰਟ

ਮੌਸਮ ਵਿਭਾਗ ਵੱਲੋਂ ‘ਯੈਲੋ ਅਲਰਟ

new

ਠੰਡ ਭਾਵੇਂ ਰੰਗ ਵਿਖਾ ਰਹੀ ਹੈ ਪਰ ਧੁੰਦ ਨੇ ਅਜੇ ਤਕ ਪੂਰੀ ਤਰ੍ਹਾਂ ਨਾਲ ਆਪਣਾ ਜਲਵਾ ਨਹੀਂ ਵਿਖਾਇਆ ਪਰ ਮੌਸਮ ਵਿਭਾਗ ਨੇ ‘ਯੈਲੋ ਅਲਰਟ’ ਜਾਰੀ ਕੀਤਾ ਹੈ, ਜਿਸ ਦੇ ਮੁਤਾਬਕ ਅਗਲੇ 3-4 ਦਿਨ ਧੁੰਦ ਦਾ ਕਾਫ਼ੀ ਅਸਰ ਵੇਖਣ ਨੂੰ ਮਿਲੇਗਾ। ਖ਼ਾਸ ਤੌਰ ’ਤੇ ਖੁੱਲ੍ਹੇ ਮੈਦਾਨੀ ਇਲਾਕਿਆਂ ਅਤੇ ਹਾਈਵੇਅ ’ਤੇ ਇਸ ਦਾ ਪ੍ਰਭਾਵ ਜ਼ਿਆਦਾ ਰਹੇਗਾ, ਜਦਕਿ ਸ਼ਹਿਰੀ ਇਲਾਕੇ ਵਿਚ ਵੀ ਧੁੰਦ ਆਪਣਾ ਅਸਰ ਵਿਖਾਉਂਦੀ ਨਜ਼ਰ ਆਵੇਗੀ, ਇਸ ਨਾਲ ਜਨ-ਜੀਵਨ ਪ੍ਰਭਾਵਿਤ ਹੋਣ ਦੇ ਆਸਾਰ ਹੈ, ਜਦਕਿ ਟਰਾਂਸਪੋਰਟ ਸੇਵਾਵਾਂ ’ਤੇ ਇਸ ਦਾ ਸਿੱਧਾ ਅਸਰ ਵੇਖਣ ਨੂੰ ਮਿਲ ਸਕਦਾ ਹੈ।

ਠੰਡ ਲਗਾਤਾਰ ਵਧ ਰਹੀ ਹੈ, ਜਿਸ ਕਾਰਨ ਆਉਣ ਵਾਲੇ ਕੁਝ ਦਿਨਾਂ ਵਿਚ ਤਾਪਮਾਨ 3 ਡਿਗਰੀ ਤੋਂ ਹੇਠਾਂ ਜਾਣ ਦੇ ਆਸਾਰ ਬਣੇ ਹੋਏ ਹਨ। ਪਹਾੜਾਂ ਵਿਚ ਹੋਣ ਵਾਲੀ ਬਰਫ਼ਬਾਰੀ ਕਾਰਨ ਪੰਜਾਬ ਵਿਚ ਠੰਡ ਦਾ ਜ਼ੋਰ ਵੇਖਣ ਨੂੰ ਮਿਲ ਰਿਹਾ ਹੈ। ਪਿਛਲੇ 3 ਦਿਨਾਂ ਵਿਚ ਪਾਰਾ 2 ਡਿਗਰੀ ਸੈਲਸੀਅਸ ਤਕ ਡਿੱਗ ਗਿਆ ਹੈ।

newhttps://punjabiinworld.com/wp-admin/options-general.php?page=ad-inserter.php#tab-4

ਸੋਮਵਾਰ-ਮੰਗਲਵਾਰ ਨੂੰ ਵੱਧ ਤੋਂ ਵੱਧ ਤਾਪਮਾਨ 20 ਡਿਗਰੀ ਸੈਲਸੀਅਸ ਅਤੇ ਰਾਤ ਨੂੰ 5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਵੱਲੋਂ ਜਾਰੀ ਕੀਤੇ ਗਏ ਅਨੁਮਾਨ ਮੁਤਾਬਕ ਬੁੱਧਵਾਰ-ਵੀਰਵਾਰ ਸਮੇਤ ਅਗਲੇ ਕੁਝ ਦਿਨ ਸਵੇਰੇ-ਸ਼ਾਮ ਧੁੰਦ ਛਾਈ ਰਹੀ। ਮੌਸਮ ਵਿਭਾਗ ਦੀ ਮੰਨੀਏ ਤਾਂ ਆਉਣ ਵਾਲੇ ਦਿਨਾਂ ਵਿਚ ਧੁੰਦ ਦਾ ਕਹਿਰ ਜਾਰੀ ਰਹੇਗਾ।

ਦੂਜੇ ਪਾਸੇ ਸਵੇਰੇ ਜਲਦੀ ਕੰਮਕਾਜ ’ਤੇ ਜਾਣ ਵਾਲੇ ਲੋਕਾਂ ਨੂੰ ਧੁੰਦ ਕਾਰਨ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਈਵੇਅ ’ਤੇ ਧੁੰਦ ਕਾਰਨ ਵਿਜ਼ੀਬਿਲਿਟੀ 200 ਮੀਟਰ ਤੋਂ ਵੀ ਘੱਟ ਚੁੱਕੀ ਹੈ, ਜਿਸ ਕਾਰਨ ਲੰਮੀ ਦੂਰੀ ’ਤੇ ਜਾਣ ਵਾਲੇ ਲੋਕਾਂ ਨੂੰ ਆਪਣੀ ਮੰਜ਼ਿਲ ਤਕ ਪਹੁੰਚਣ ਵਿਚ ਜ਼ਿਆਦਾ ਸਮਾਂ ਲੱਗ ਰਿਹਾ ਹੈ। ਠੰਡ ਦੇ ਇਸ ਮੌਸਮ ਵਿਚ ਬਾਰਿਸ਼ ਨੇ ਅਜੇ ਦਸਤਕ ਨਹੀਂ ਦਿੱਤੀ ਪਰ ਅਗਲੇ 2 ਦਿਨਾਂ ਬਾਅਦ ਬੱਦਲ ਛਾ ਜਾਣ ਦੀ ਸੰਭਾਵਨਾ ਹੈ।

new

ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਮੌਸਮ ਵਿਚ ਬੱਚਿਆਂ ਪ੍ਰਤੀ ਅਹਿਤਿਆਤ ਵਰਤਣ ਦੀ ਲੋੜ ਹੈ। ਠੰਡ ਲੱਗਣ ਨਾਲ ਬੁਖ਼ਾਰ ਜਾਂ ਹੋਰ ਬੀਮਾਰੀਆਂ ਵਿਅਕਤੀ ਨੂੰ ਆਪਣੀ ਲਪੇਟ ਵਿਚ ਲੈ ਸਕਦੀਆਂ ਹਨ। ਇਸ ਲਈ ਬਚਾਅ ਕਰਨਾ ਬੇਹੱਦ ਜ਼ਰੂਰੀ ਹੈ। ਬੱਚਿਆਂ ਦੀ ਛਾਤੀ ਨੂੰ ਗਰਮ ਰੱਖਣ ਲਈ ਕੱਪੜਿਆਂ ਦੇ ਹੇਠਾਂ ਵਾਰਮਰ ਪਹਿਨਣਾ ਚਾਹੀਦਾ ਹੈ। ਤਾਪਮਾਨ ਵਿਚ ਅੰਤਰ ਹੋਣ ਕਾਰਨ ਲੋਕ ਦੁਪਹਿਰ ਦੇ ਸਮੇਂ ਗਰਮ ਕੱਪੜੇ ਉਤਾਰ ਦਿੰਦੇ ਹਨ ਅਤੇ ਸ਼ਾਮ ਨੂੰ ਵੀ ਇਸੇ ਤਰ੍ਹਾਂ ਬਾਹਰ ਨਿਕਲ ਜਾਂਦੇ ਹਨ। ਅਜਿਹੀ ਲਾਪ੍ਰਵਾਹੀ ਬੀਮਾਰੀਆਂ ਨੂੰ ਸੱਦਾ ਦੇਣ ਦੇ ਬਰਾਬਰ ਹੈ।

Advertisement

Check Also

ਗੁਰੂਘਰ ਮੱਥਾ ਟੇਕਣ ਸਮੇਂ ਮਨ ਚ ਇਹ ਸੋਚ ਕੇ ਅਰਦਾਸ ਕਰਨੀ

 (ਹੇ ਮਾਧੋ!) ਮੇਰੇ ਵਰਗਾ ਕੋਈ ਨਿਮਾਣਾ ਨਹੀਂ, ਤੇ, ਤੇਰੇ, ਵਰਗਾ ਹੋਰ ਕੋਈ ਦਇਆ ਕਰਨ …

error: Content is protected !!