Home / ਨੁਸਖੇ ਤੇ ਮੌਸਮ ਖੇਤੀ-ਬਾਰੇ / ਸੰਘਣੀ ਧੁੰਦ ਦੌਰਾਨ ਨਵਾਂਸ਼ਹਿਰ ‘ਚ ਪਿਆ ਪੰਗਾ

ਸੰਘਣੀ ਧੁੰਦ ਦੌਰਾਨ ਨਵਾਂਸ਼ਹਿਰ ‘ਚ ਪਿਆ ਪੰਗਾ

new

ਪਹਾੜਾਂ ਤੋਂ ਆ ਰਹੀਆਂ ਠੰਡੀਆਂ-ਬਰਫ਼ੀਲੀਆਂ ਹਵਾਵਾਂ ਅਤੇ ਸੰਘਣੀ ਧੁੰਦ ਕਾਰਨ ਜ਼ਿਲ੍ਹੇ ’ਚ ਸਰਦੀ ਦੀ ਕਹਿਰ ਨੇ ਪੂਰੀ ਤਰ੍ਹਾਂ ਜ਼ੋਰ ਫੜ ਲਿਆ ਹੈ। ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ 50 ਮੀਟਰ ਦੇ ਕਰੀਬ ਸੀ। ਜਿਸ ਕਾਰਨ ਨਾ ਸਿਰਫ਼ ਸੜਕਾਂ ’ਤੇ ਵਾਹਨਾਂ ਦੀ ਰਫ਼ਤਾਰ ਘੱਟ ਹੋ ਗਈ ਹੈ, ਸਗੋਂ ਵਾਹਨ ਚਾਲਕਾਂ ਨੂੰ ਹੈੱਡ ਲਾਈਟਾਂ ਜਗਾ ਕੇ ਲੰਘਣ ਲਈ ਮਜਬੂਰ ਹੋਣਾ ਪਿਆ। ਮੌਸਮ ਵਿਭਾਗ ਦੇ ਮਾਹਿਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਰਾਤ ਦਾ ਤਾਪਮਾਨ 4 ਡਿਗਰੀ ਅਤੇ ਦਿਨ ਦਾ ਤਾਪਮਾਨ 19 ਡਿਗਰੀ ਦਰਜ ਕੀਤਾ ਗਿਆ ਹੈ।

ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਦਸੰਬਰ ਦਾ ਮਹੀਨਾ ਹੁਣ ਤੱਕ ਠੰਢਾ ਰਿਹਾ ਹੈ। ਸਵੇਰੇ 6 ਵਜੇ ਦੇ ਕਰੀਬ ਆਸਮਾਨ ਪੂਰੀ ਤਰ੍ਹਾਂ ਸਾਫ਼ ਸੀ ਪਰ ਸਵੇਰੇ ਕਰੀਬ 6.30 ਵਜੇ ਅਚਾਨਕ ਆਸਮਾਨ ’ਚ ਧੁੰਦ ਪੈਣ ਲੱਗੀ ਅਤੇ ਸੂਰਜ ਦੇਵਤਾ ਦੇ ਦਰਸ਼ਨ 11 ਵਜੇ ਤੋਂ ਬਾਅਦ ਹੀ ਹੋ ਸਕੇ। ਹਾਲਾਂਕਿ ਦੁਪਹਿਰ 12 ਵਜੇ ਤੋਂ ਬਾਅਦ ਸੂਰਜ ਪੂਰੀ ਤਰ੍ਹਾਂ ਚਮਕ ਗਿਆ, ਜਿਸ ਕਾਰਨ ਲੋਕਾਂ ਨੂੰ ਠੰਡ ਤੋਂ ਰਾਹਤ ਮਿਲੀ। ਅੱਜ ਸਵੇਰੇ ਧੁੰਦ ਕਾਰਨ ਕੜਾਕੇ ਦੀ ਠੰਢ ਪੈ ਗਈ। ਜਿਸ ਕਾਰਨ ਲੋਕ ਠੰਡ ਤੋਂ ਬਚਣ ਲਈ ਅੱਗ ਦਾ ਸਹਾਰਾ ਲੈਂਦੇ ਵੇਖੇ ਗਏ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ’ਚ ਵੀ ਧੁੰਦ ਇਸੇ ਤਰ੍ਹਾਂ ਜਾਰੀ ਰਹੇਗੀ, ਜਿਸ ਕਾਰਨ ਠੰਡ ਦੀ ਤੀਬਰਤਾ ਹੋਰ ਵਧਣ ਦੀ ਸੰਭਾਵਨਾ ਹੈ।

newhttps://punjabiinworld.com/wp-admin/options-general.php?page=ad-inserter.php#tab-4

ਪਹਾੜਾਂ ਤੋਂ ਆ ਰਹੀਆਂ ਠੰਡੀਆਂ-ਬਰਫ਼ੀਲੀਆਂ ਹਵਾਵਾਂ ਅਤੇ ਸੰਘਣੀ ਧੁੰਦ ਕਾਰਨ ਜ਼ਿਲ੍ਹੇ ’ਚ ਸਰਦੀ ਦੀ ਕਹਿਰ ਨੇ ਪੂਰੀ ਤਰ੍ਹਾਂ ਜ਼ੋਰ ਫੜ ਲਿਆ ਹੈ। ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ 50 ਮੀਟਰ ਦੇ ਕਰੀਬ ਸੀ। ਜਿਸ ਕਾਰਨ ਨਾ ਸਿਰਫ਼ ਸੜਕਾਂ ’ਤੇ ਵਾਹਨਾਂ ਦੀ ਰਫ਼ਤਾਰ ਘੱਟ ਹੋ ਗਈ ਹੈ, ਸਗੋਂ ਵਾਹਨ ਚਾਲਕਾਂ ਨੂੰ ਹੈੱਡ ਲਾਈਟਾਂ ਜਗਾ ਕੇ ਲੰਘਣ ਲਈ ਮਜਬੂਰ ਹੋਣਾ ਪਿਆ। ਮੌਸਮ ਵਿਭਾਗ ਦੇ ਮਾਹਿਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਰਾਤ ਦਾ ਤਾਪਮਾਨ 4 ਡਿਗਰੀ ਅਤੇ ਦਿਨ ਦਾ ਤਾਪਮਾਨ 19 ਡਿਗਰੀ ਦਰਜ ਕੀਤਾ ਗਿਆ ਹੈ।

new

Advertisement

Check Also

ਪਿੰਡਾਂ ਵਾਲਿਆਂ ਵੱਲੋਂ ਭਾਈ ਸਾਹਿਬ ਨੂੰ ਜਿਤਾਉਣ ਲਈ ਵੱਡਾ ਐਲਾਨ

ਅਸਾਮ ਦੀ ਡਿਬਰੂਗੜ੍ਹ ਜ਼ੇਲ੍ਹ ਵਿਚ ਨਜ਼ਰਬੰਦ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ …

error: Content is protected !!