Home / ਦੁਨੀਆ ਭਰ / ਮਾਰਸ਼ ਨੇ ਮਾਰੀ ਵਰਲਡ ਕੱਪ ਨੂੰ ਲੱਤ

ਮਾਰਸ਼ ਨੇ ਮਾਰੀ ਵਰਲਡ ਕੱਪ ਨੂੰ ਲੱਤ

19 ਨਵੰਬਰ (ਐਤਵਾਰ) ਨੂੰ ਅਹਿਮਦਾਬਾਦ ‘ਚ ਭਾਰਤ ਖ਼ਿਲਾਫ਼ ਛੇ ਵਿਕਟਾਂ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਆਸਟਰੇਲੀਆ ਦੇ ਆਲਰਾਊਂਡਰ ਮਿਸ਼ੇਲ ਮਾਰਸ਼ ਨੂੰ ਕਥਿਤ ਤੌਰ ’ਤੇ ਵੱਕਾਰੀ ਵਿਸ਼ਵ ਕੱਪ ਟਰਾਫੀ ਦਾ ਅਪਮਾਨ ਕਰਦੇ ਦੇਖਿਆ ਗਿਆ। ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਇਕ ਤਸਵੀਰ ‘ਚ ਪੱਛਮੀ ਆਸਟ੍ਰੇਲਿਆਈ ਖਿਡਾਰੀ ਟਰਾਫੀ ‘ਤੇ ਪੈਰ ਰੱਖ ਕੇ ਬੈਠਾ ਨਜ਼ਰ ਆ ਰਿਹਾ ਹੈ ਤੇ ਕ੍ਰਿਕਟ ਪ੍ਰਸ਼ੰਸਕ ਇਸ ਦੀ ਸਖ਼ਤ ਆਲੋਚਨਾ ਕਰ ਰਹੇ ਹਨ।

new

ਮਾਰਸ਼ ਜੋ 2015 ‘ਚ ਆਸਟ੍ਰੇਲੀਆ ਦੀ ਵਿਸ਼ਵ ਚੈਂਪੀਅਨ ਟੀਮ ਦਾ ਵੀ ਹਿੱਸਾ ਰਹੇ, ਐਤਵਾਰ ਨੂੰ 15 ਦੌੜਾਂ ਬਣਾ ਕੇ ਜਸਪ੍ਰੀਤ ਬੁਮਰਾਹ ਦੀ ਗੇਂਦ ‘ਤੇ ਕੇਐੱਲ ਰਾਹੁਲ ਹੱਥੋਂ ਕੈਚ ਆਊਟ ਹੋ ਗਏ।ਹਾਲਾਂਕਿ ਜਿੱਤ ਤੋਂ ਬਾਅਦ ਉਹ ਟਰਾਫੀ ‘ਤੇ ਪੈਰ ਰੱਖ ਕੇ ਡ੍ਰੈਸਿੰਗ ਰੂਮ ‘ਚ ਬੈਠੇ ਨਜ਼ਰ ਆਏ। ਇਸ ਦੀ ਕਾਫੀ ਆਲੋਚਨਾ ਹੋ ਰਹੀ ਹੈ। ਪ੍ਰਸ਼ੰਸਕਾਂ ਨੇ ਇਸ ਵਿਵਹਾਰ ਨੂੰ ਗਲਤ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਨੂੰ ਟਰਾਫੀ ਦਾ ਕੁਝ ਸਨਮਾਨ ਕਰਨਾ ਚਾਹੀਦਾ ਹੈ। ਆਓ ਦੇਖਦੇ ਹਾਂ ਸੋਸ਼ਲ ਮੀਡੀਆ ‘ਤੇ ਪ੍ਰਤੀਕਰਮ…ਆਸਟ੍ਰੇਲੀਆ ਦੇ ਕਪਤਾਨ ਪੈਟ ਕਮਿੰਸ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤੀ ਟੀਮ 50 ਓਵਰਾਂ ‘ਚ 240 ਦੌੜਾਂ ‘ਤੇ ਸਿਮਟ ਗਈ। ਆਸਟ੍ਰੇਲੀਆ ਨੇ 43 ਓਵਰਾਂ ‘ਚ ਚਾਰ ਵਿਕਟਾਂ ’ਤੇ 241 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਕੰਗਾਰੂ ਟੀਮ ਲਈ ਟ੍ਰੈਵਿਸ ਹੈੱਡ ਨੇ 141 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ। ਮਾਰਨਸ਼ ਲਾਬੂਸ਼ੇਨ ਨੇ ਨਾਬਾਦ 58 ਦੌੜਾਂ ਬਣਾਈਆਂ।

ਮਿਸ਼ੇਲ ਮਾਰਸ਼ 15 ਦੌੜਾਂ ਬਣਾ ਕੇ, ਡੇਵਿਡ ਵਾਰਨਰ ਸੱਤ, ਸਟੀਵ ਸਮਿਥ ਚਾਰ ਦੌੜਾਂ ਬਣਾ ਕੇ ਆਊਟ ਹੋਏ। ਗਲੇਨ ਮੈਕਸਵੈੱਲ ਨੇ ਦੋ ਨਾਬਾਦ ਦੌੜਾਂ ਬਣਾਈਆਂ।ਆਸਟ੍ਰੇਲੀਆ ਛੇਵੀਂ ਵਾਰ ਵਿਸ਼ਵ ਚੈਂਪੀਅਨ ਬਣਿਆ ਹੈ। ਇਸ ਦੇ ਨਾਲ ਹੀ ਭਾਰਤ ਦਾ ਤੀਜੀ ਵਾਰ ਟਰਾਫੀ ਜਿੱਤਣ ਦਾ ਸੁਪਨਾ ਚਕਨਾਚੂਰ ਹੋ ਗਿਆ। ਇਸ ਨੇ ਟੂਰਨਾਮੈਂਟ ‘ਚ ਲਗਾਤਾਰ 10 ਮੈਚ ਜਿੱਤੇ, ਪਰ ਟੀਮ 11ਵੇਂ ਮੈਚ ‘ਚ ਪੱਛੜ ਗਈ। ਭਾਰਤ ਨੂੰ ਦੂਜੀ ਵਾਰ ਆਸਟ੍ਰੇਲੀਆ ਖਿਲਾਫ ਫਾਈਨਲ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਆਖਰੀ ਵਾਰ ਰਿਕੀ ਪੋਂਟਿੰਗ ਦੀ ਕਪਤਾਨੀ ਵਾਲੀ ਟੀਮ ਨੇ 2003 ‘ਚ ਹਰਾਇਆ ਸੀ।

newhttps://punjabiinworld.com/wp-admin/options-general.php?page=ad-inserter.php#tab-4
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!