ਅੰਮ੍ਰਿਤਸਰ ਦੇ ਵਿੱਚ ਇੱਕ ਵਾਰ ਫਿਰ ਤੋਂ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਗੋਲੀ ਲੱਗਣ ਦੇ ਨਾਲ ਦੋ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਸਨ। ਜਾਣਕਾਰੀ ਮੁਤਾਬਿਕ ਅੰਮ੍ਰਿਤਸਰ ਦੇ ਤੇਜ ਨਗਰ ਇਲਾਕੇ ਵਿੱਚ ਇੱਕ ਕੁੜਮ ਵੱਲੋਂ ਹੀ ਆਪਣੇ ਕੁੜਮ ਨੂੰ ਗੋਲੀ ਮਾਰ ਦਿੱਤੀ ਗਈ। ਦੱਸ ਦਈਏ ਕਿ ਮੁੰਡੇ ਦੇ ਪਿਤਾ ਨੇ ਕੁੜੀ ਦੇ ਪਿਤਾ ਅਤੇ ਭਰਾ ਨੂੰ ਗੋਲੀਆਂ ਮਾਰੀਆਂ।
ਮ੍ਰਿਤਕ ਵਿਅਕਤੀ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਦਾ ਵਿਆਹ ਹਰਜੀਤ ਸਿੰਘ ਦੇ ਬੇਟੇ ਨਾਲ ਹੋਇਆ ਸੀ ਅਤੇ ਹਰਜੀਤ ਸਿੰਘ ਸ਼ੁਰੂ ਤੋਂ ਹੀ ਸਾਡੇ ਨਾਲ ਖੁੰਦਕਬਾਜੀ ਰੱਖਦਾ ਸੀ ਅਤੇ ਛੋਟੀ- ਛੋਟੀ ਗੱਲ ’ਤੇ ਝਗੜਾ ਕਰਦਾ ਸੀ। ਲੜਕੀ ਦੇ ਭਰਾ ਅਤੇ ਪਿਤਾ ਦਾ ਨਾਮ ਗੁਰਪ੍ਰੀਤ ਸਿੰਘ ਅਤੇ ਦਲਜੀਤ ਸਿੰਘ ਦੱਸਿਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਅੱਜ ਸਾਡੀ ਬੇਟੀ ਅਤੇ ਉਸਦਾ ਘਰਵਾਲਾ ਸਾਡੇ ਨਾਲ ਬਾਹਰ ਘੁੰਮ ਕੇ ਵਾਪਸ ਆਏ। ਇਸ ਗੱਲ ਦਾ ਹਰਜੀਤ ਸਿੰਘ ਨੂੰ ਪਤਾ ਲੱਗਾ ਤਾਂ ਉਸ ਨੇ ਸਾਡੇ ਘਰ ਆ ਕੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਝਗੜੇ ਦੌਰਾਨ ਹਰਜੀਤ ਸਿੰਘ ਨੇ ਆਪਣੇ ਕੁੜਮ ਦਲਜੀਤ ਸਿੰਘ ਅਤੇ ਉਸ ਦੇ ਪੁੱਤਰ ਗੁਰਪ੍ਰੀਤ ਸਿੰਘ ਦੇ ਗੋਲੀ ਮਾਰ ਦਿੱਤੀ।
ਜਿਸ ਨਾਲ ਕਿ ਦਲਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ । ਮਿਲੀ ਜਾਣਕਾਰੀ ਅਨੁਸਾਰ ਦੋਹਾਂ ਦੀ ਹਸਪਤਾਲ ਵਿੱਚ ਇਲਾਜ਼ ਦੇ ਦੌਰਾਨ ਹੀ ਮੌਤ ਹੋ ਗਈ। ਪਰਿਵਾਰਿਕ ਮੈਂਬਰ ਪਾਸੋਂ ਇਨਸਾਫ਼ ਦੀ ਗੁਹਾਰ ਲਗਾਈ ਜਾ ਰਹੀ ਹੈ।
ਦੂਜੇ ਪਾਸੇ ਇਸ ਮਾਮਲੇ ‘ਚ ਮੌਕੇ ’ਤੇ ਪਹੁੰਚੀ ਪੁਲਿਸ ਵੱਲੋਂ ਘਟਨਾ ਦਾ ਜਾਇਜ਼ਾ ਲੈਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੁੜਮ-ਕੁੜਮ ਦੀ ਆਪਸੀ ਤਕਰਾਰ ਤੋਂ ਬਾਅਦ ਗੋਲੀ ਚੱਲੀ ਹੈ ਜਿਸ ਨਾਲ ਕਿ ਦਲਜੀਤ ਸਿੰਘ ਦੀ ਅਤੇ ਉਸ ਦਾ 17 ਸਾਲਾਂ ਬੇਟੇ ਦੀ ਵੀ ਮੌਤ ਹੋ ਗਈ। ਫਿਲਹਾਲ ਗੋਲੀ ਚਲਾਉਣ ਵਾਲੇ ਕੁੜਮ ਹਰਜੀਤ ਸਿੰਘ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਧਾਰਾ 302 ਦੇ ਅਧੀਨ ਮਾਮਲਾ ਦਰਜ ਕੀਤਾ ਹੈ।
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.