Home / ਦੁਨੀਆ ਭਰ / ਪੁਲਸ ਨੇ ਆਖੀ ਵੱਡੀ ਗੱਲ

ਪੁਲਸ ਨੇ ਆਖੀ ਵੱਡੀ ਗੱਲ

ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਨੇ ਅੱਜ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਜੱਦੀ ਪਿੰਡ ਰੋਡੇ ਵਿਖੇ ਆਪਣੀ ਗ੍ਰਿਫ਼ਤਾਰੀ ਦੇ ਦਿੱਤੀ ਹੈ। ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਦੇਣ ਤੋਂ ਪਹਿਲਾਂ ਬਣਾਈ ਗਈ ਇੱਕ ਵੀਡੀਓ ਵੀ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਜਾ ਰਹੀ ਹੈ। ਜਿਸ ਵਿੱਚ ਉਸਨੇ ਸਿੱਖ ਸੰਗਤਾਂ ਅਤੇ ਨੌਜਵਾਨਾਂ ਦੇ ਨਾਂਅ ਇੱਕ ਸੰਦੇਸ਼ ਜਾਰੀ ਕੀਤਾ ਹੈ। ਆਪਣੇ ਵੀਡੀਓ ਸੰਦੇਸ਼ ਵਿੱਚ ਅੰਮ੍ਰਿਤਪਾਲ ਨੇ ਕਿਹਾ “ਲਗਭਗ ਇੱਕ ਮਹੀਨਾ ਪਹਿਲਾਂ ਹਿੰਦੁਸਤਾਨ ਦੀ ਹਕੂਮਤ ਨੇ ਪੰਜਾਬ ਸਰਕਾਰ ਨਾਲ ਮਿਲ ਕੇ ਜਿਹੜਾ ਸਿੱਖ ਕੌਮ ‘ਤੇ ਹਮਲਾ ਕੀਤਾ ਸੀ,

new

ਉਸ ਵਿੱਚ ਉਨ੍ਹਾਂ ਜਿਸ ਤਰ੍ਹਾਂ ਦੀ ਘੇਰਾਬੰਦੀ ਕਰਕੇ ਸਾਨੂੰ ਗ੍ਰਿਫਤਾਰ ਕਰਨ ਦਾ ਜਤਨ ਕੀਤਾ, ਉਸ ਮੌਕੇ ਸਾਨੂੰ ਇਹ ਲਗਦਾ ਨਹੀਂ ਸੀ ਕਿ ਇਹ ਗ੍ਰਿਫ਼ਤਾਰੀ ਹੈ। ਜਿਹੜੇ ਤਰੀਕੇ ਦਾ ਰਵਈਆ ਉਨ੍ਹਾਂ ਬਣਿਆ ਸੀ। ਕਿਉਂਕਿ ਜੇ ਉਹ ਗ੍ਰਿਫ਼ਤਾਰੀ ਕਰਨਾ ਚਾਹੁੰਦੇ ਤਾਂ ਉਨ੍ਹਾਂ ਨੂੰ ਘਰੇ ਆਕੇ ਕਹਿ ਦਿੰਦੇ ਕਿ ਅਸੀਂ ਗ੍ਰਿਫ਼ਤਾਰੀ ਕਰਨੀ ਤੇ ਅਸੀਂ ਖੁਸ਼ੀ ਖੁਸ਼ੀ ਆਪਣੀ ਗ੍ਰਿਫ਼ਤਾਰੀ ਦੇ ਦਿੰਦੇ। ਪਰ ਜਿਹੜਾ ਤਰੀਕਾ ਉਨ੍ਹਾਂ ਆਪਣੀਆਂ ਉਸਤੋਂ ਬਾਅਦ ਇੱਕ ਮਹੀਨਾ ਲੱਗਿਆ ਪਰ ਹੁਣ ਸਟੇਟ ਦਾ ਚਿਹਰਾ ਸਾਰੀ ਦੁਨੀਆਂ ਸਾਹਮਣੇ ਨੰਗਾ ਹੋ ਗਿਆ।”ਅੰਮ੍ਰਿਤਪਾਲ ਨੇ ਅੱਗੇ ਕਿਹਾ, “ਇਸ ਕਾਰਵਾਰੀ ਨਾਲ ਦੁਨੀਆਂ ਭਰ ਦੇ ਸਿਖਾਂ ਦੇ ਦਿਲ ਪਸੀਜੇ ਗਏ ਸਨ ਤੇ ਉਨ੍ਹਾਂ ਨੇ ਸਿੱਖ ਕੌਮ ‘ਤੇ ਹਮਲੇ ਦੀ ਪੀੜ ਨੂੰ ਮਹਿਸੂਸ ਕੀਤਾ। ਦੁਨੀਆਂ ਭਰ ‘ਚ ਸਿਖਾਂ ਨੇ ਰੋਸ ਮੁਜ਼ਾਹਰੇ ਕੀਤੇ ਅਤੇ ਉਨ੍ਹਾਂ ਰੋਸ ਮੁਜ਼ਾਹਰਿਆਂ ‘ਚ ਸਿਖਾਂ ਨੇ ਦਿਲ ਦੀ ਭਾਵਨਾ ਪ੍ਰਗਟ ਕੀਤੀ।

ਸੋ ਇੱਕ ਮਹੀਨੇ ਦੇ ਵਿੱਚ ਅਨੇਕਾਂ ਹੀ ਸਿਖਾਂ ਦੇ ਉੱਤੇ ਜ਼ੁਲਮ ਕੀਤਾ ਗਿਆ।”ਵਾਰਿਸ ਪੰਜਾਬ ਦੇ’ ਮੁਖੀ ਦਾ ਕਹਿਣਾ ਕਿ ਬੀਤੇ ਇੱਕ ਮਹੀਨੇ ਦੌਰਾਨ ਅਨੇਕਾਂ ਹੀ ਸਿਖਾਂ ‘ਤੇ ਜੁਲਮ ਕੀਤਾ ਗਿਆ। ਅਨ੍ਹੇਵਾਹ ਫੜੋਫੜੀ ਕੀਤੀ ਗਈ ਅਤੇ ਜਿਹੜੇ ਸਿੱਖ ਨੌਜਵਾਨ ਸਿੱਖੀ ਦਾ ਦਰਦ ਰੱਖਦੇ ਹੈ, ਸੋਸ਼ਲ ਮੀਡੀਆ ‘ਤੇ ਕੁਝ ਲਿਖਦੇ ਬੋਲਦੇ ਸੀ, ਉਨ੍ਹਾਂ ਵੀ ਹਕੂਮਤ ਨੇ ਇਸ ਤਰੀਕੇ ਦਾ ਵਤੀਰਾ ਕੀਤਾ ਕਿ ਚੁੱਕ ਚੁੱਕ ਕੇ ਉਨ੍ਹਾਂ ਨੂੰ ਜੇਲ੍ਹਾਂ ‘ਚ ਸੁੱਟਿਆ ਗਿਆ। ਸੋ ਇਸ ਸਾਰੇ ਵਰਤਾਰੇ ਤੋਂ ਬਾਅਦ ਸਿੱਖ ਕੌਮ ਦਾ ਭਲੇਖਾ ਜਿਹੜਾ ਦੂਰ ਹੋ ਜਾਂਦਾ। ਉਹ ਭੂਲੇਖਾ ਇਹ ਹੈ ਕਿ

newhttps://punjabiinworld.com/wp-admin/options-general.php?page=ad-inserter.php#tab-4

ਅਸੀਂ ਬਰਾਬਰ ਦੇ ਸ਼ਹਿਰੀ ਹਾਂ, ਅਮਪੂਰਨ ਆਜ਼ਾਦ ਹਾਂ, ਕਈਆਂ ਦੇ ਮਨਾਂ ਚ ਇਹ ਭੁਲੇਖਾ ਸੀ ਜਿਹੜਾ ਇਸ ਵਾਰੀ ਦੂਰ ਹੋਇਆ। ਇਸ ਦਰਮਿਆਨ ਭਾਈ ਅੰਮ੍ਰਿਤਪਾਲ ਸਿੰਘ ਦਾ ਕਹਿਣਾ ਸੀ ਕਿ ਨਾ ਤਾਂ ਉਨ੍ਹਾਂ ਨੂੰ ਪਹਿਲਾਂ ਕੋਈ ਗ੍ਰਿਫ਼ਤਾਰੀ ਦਾ ਡਰ ਸੀ ਨਾ ਅੱਜ ਹੈ। ਉਨ੍ਹਾਂ ਕਿਹਾ ਕਿ “ਮੈਂ ਇਸ ਤਰ੍ਹਾਂ ਦਾ ਮਨੁੱਖ ਨਹੀਂ ਕਿ ਭੀੜ ਪਵੇ ਤੇ ਮੈਂ ਆਪਣੇ ਸਾਥੀਆਂ ਨੂੰ ਛੱਡ ਕਿਸੇ ਹੋਰ ਮੁਲਕ ‘ਚ ਤੁਰਿਆ ਫਿਰਾਂ”।

new
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!