ਸਰਭੱਤ ਖਾਲਸਾ ਬਾਰੇ ਆਈ ਵੱਡੀ ਖਬਰ

ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਤਾਜ਼ਾ ਵੀਡੀਓ ਦੌਰਾਨ ਉਹ ਵਾਰ-ਵਾਰ ਜਥੇਦਾਰ ਸ੍ਰੀ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਨੂੰ ਸਰਬੱਤ ਖਾਲਸਾ ਬੁਲਾਉਣ ਦੀ ਮੰਗ ਕਰ ਰਹੇ ਹਨ । ਪਰ ਕੀ ਇਸ ਦੀ ਜ਼ਰੂਰਤ ਹੈ ? ਜਥੇਦਾਰ ਕਦੋਂ ਸਰਬੱਤ ਖਾਲਸਾ ਬੁਲਾਉਣ ਦਾ ਫੈਸਲਾ ਲੈ ਸਕਦੇ ਹਨ ? ਸਰਬੱਤ ਖਾਲਸਾ ਬੁਲਾਉਣ ਦਾ ਮਤਲਬ ਕੀ ਹੈ ? ਹੁਣ ਤੱਕ ਕਿੰਨੀ ਵਾਰ,ਕਦੋ ਅਤੇ ਕਿਹੜੇ ਹਾਲਾਤਾਂ ਵਿੱਚ ਸਰਬੱਤ ਖਾਲਸਾ ਸੱਦਿਆ ਗਿਆ ਹੈ ਇਸ ਬਾਰੇ ਤੁਹਾਨੂੰ ਦੱਸ ਦੇ ਹਾਂ ਸਿਲਸਿਲੇਵਾਰ ।

ਸਰਬੱਤ ਖਾਲਸਾ ਦਾ ਮਤਲਬ ਹੈ ਸਾਰੀਆਂ ਜਥੇਬੰਦੀਆਂ ਵੱਲੋਂ ਆਪਸੀ ਵਿਵਾਦ ਬੁਲਾਕੇ ਪੰਥ ਦੇ ਸਾਹਮਣੇ ਦਰਪੇਸ਼ ਚੁਣੌਤੀ ਨੂੰ ਸਿਰ ਜੋੜ ਕੇ ਇੱਕ ਸੁਰ ਵਿੱਚ ਉਸ ਦਾ ਹੱਲ ਕੱਢਣ ਅਤੇ ਪੰਥ ਦੇ ਲਈ ਦਿਸ਼ਾ ਤੈਅ ਕਰਨ । ਸਭ ਤੋਂ ਪਹਿਲਾਂ ਸਰਬਤ ਖਾਲਸਾ 1722 ਨੂੰ ਅੰਮ੍ਰਿਤਸਰ ਵਿੱਚ ਭਾਈ ਮਨੀ ਸਿੰਘ ਨੇ ਮਾਤਾ ਸਾਹਿਬ ਕੌਰ ਅਤੇ ਮਾਤਾ ਸੁੰਦਰੀ ਜੀ ਦੇ ਕਹਿਣ ‘ਤੇ ਸੱਦਿਆ ਸੀ । ਦਅਰਸਲ 1699 ਵਿੱਚ ਖਾਲਸਾ ਪੰਥ ਦੀ ਸਥਾਪਨਾ ਹੋਈ ਸੀ 1709 ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾ ਗਏ ਸਨ ਜਿਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਿੱਖ ਪੰਥ ਦਾ ਜਥੇਦਾਰ ਬਣਾਇਆ ਗਿਆ,ਉਨ੍ਹਾਂ ਨੇ 1710 ਵਿੱਚ ਸਿੱਖ ਰਾਜ ਕਾਇਮ ਕੀਤਾ, 1716 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਸ਼ਹੀਦ ਹੋਏ । ਇਸ ਤੋਂ ਬਾਅਦ ਬੰਦਈ ਖਾਲਸਾ ਅਤੇ ਤੱਤ ਖਾਲਸਾ 2 ਗੁੱਟ ਬਣ ਗਏ ।

ਜੋ ਸਿੱਖ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਸਨ ਉਹ ਆਪਣੇ ਆਪ ਨੂੰ ਬੰਦਈ ਖਾਲਸਾ ਕਹਿੰਦੇ ਸਨ ਜਦਕਿ ਦੂਜੇ ਆਪਣੇ ਆਪ ਨੂੰ ਤੱਤ ਖਾਲਸਾ ਕਹਿੰਦੇ ਸਨ । ਦੋਵਾਂ ਦੇ ਮਤਭੇਦ ਦੂਰ ਕਰਨ ਦੇ ਲਈ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਕਿਹਾ ਕਿ ਉਹ ਇੰਨਾਂ ਦੋਵਾ ਨੂੰ ਅੰਮ੍ਰਿਤਸਰ ਬੁਲਾਉਣ ਅਤੇ ਵਿਵਾਦ ਸੁਲਝਾਉਣ,ਫਿਰ ਸਰਬਤ ਖਾਲਸੇ ਦੇ ਰੂਪ ਵਿੱਚ ਦੋਵਾਂ ਨੂੰ ਸੱਦਿਆ ਗਿਆ ਅਤੇ ਵਿਵਾਦ ਹੱਲ ਕੀਤਾ ਗਿਆ ।