Home / ਦੁਨੀਆ ਭਰ / ਮਹਿੰਦਰਾ ਨੇ ਲਾਂਚ ਕੀਤੀ ਨਵੀ ਥਾਰ

ਮਹਿੰਦਰਾ ਨੇ ਲਾਂਚ ਕੀਤੀ ਨਵੀ ਥਾਰ

ਕਾਰਾਂ ਦੇ ਸ਼ੌਕੀਨ ਲੋਕਾਂ ਲਈ ਵਡੀ ਖੁਸ਼ਖਬਰੀ ਹੈ। ਮਹਿੰਦਰਾ ਕੰਪਨੀ ਦੇ ਬਹੁਤ ਪਸੰਦੀਦਾ Mahindra Thar ਨੂੰ ਦੇਖਦੇ ਹੀ ਲੋਕਾਂ ਦਾ ਦਿਲ ਇਸ ਗੱਡੀ ‘ਤੇ ਆ ਜਾਂਦਾ ਹੈ ਅਤੇ ਹਰ ਕੋਈ ਇਸਨੂੰ ਖਰੀਦਣਾ ਚਾਹੁੰਦਾ ਹੈ। ਪਰ ਇਸਦੀਆਂ ਕੀਮਤਾਂ ਜ਼ਿਆਦਾ ਹੋਣ ਕਾਰਨ ਮਨ ਨੂੰ ਮਾਰਨਾ ਪੈਂਦਾ ਹੈ। ਹੁਣ ਮਹਿੰਦਰਾ ਨੇ ਆਪਣੀ ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਮਹਿੰਦਰਾ ਥਾਰ 2WD ਦੀਆਂ ਕੀਮਤਾਂ ਤੋਂ ਪਰਦਾ ਹਟਾ ਦਿੱਤਾ ਹੈ। ਇਸ ਗੱਡੀ ਵਿੱਚ ਤੁਹਾਨੂੰ ਦੋ ਵਰਜ਼ਨ ਮਿਲਣਗੇ। ਇੱਕ 1.5 ਲੀਟਰ ਡੀਜ਼ਲ ਅਤੇ ਦੂਸਰਾ 2.0 ਲੀਟਰ ਤੁਰਬੋ-ਪੈਟਰੋਲ।

new

ਕੀ ਹਨ ਕੀਮਤਾਂ: ਜੇਕਰ ਕੀਮਤਾਂ ਦਿਨ ਗੱਲ ਕਰੀਏ ਤਾਂ 1.5-ਲੀਟਰ ਡੀਜ਼ਲ ਇੰਜਣ ਲਈ ਤੁਹਾਨੂੰ 9.99 ਲੱਖ ਰੁਪਏ ਖਰਚਣੇ ਪੈਣਗੇ ਅਤੇ ਜੇਕਰ ਤੁਸੀਂ 2.0-ਪੈਟਰੋਲ ਵਰਜ਼ਨ ਖਰੀਦਣ ਦੇ ਇੱਛੁਕ ਹੋ ਤਾਂ ਇਸ ਲਈ ਤੁਹਾਨੂੰ 13.49 ਲੱਖ ਰੁਪਏ ਖਰਚ ਕਰਨੇ ਹੋਣਗੇ। ਇਹ ਕੀਮਤਾਂ ਐਕਸ-ਸ਼ੋਰੂਮ ਹਨ। Thar 2WD AX (O) ਅਤੇ LX ਟ੍ਰਿਮਸ ਵਿੱਚ ਉਪਲਬਧ ਹੈ।

ਤੁਹਾਨੂੰ ਇਹ ਦੱਸ ਦੇਈਏ ਕਿ ਕੰਪਨੀ Thar ਦੀ ਡਿਲੀਵਰੀ 14 ਜਨਵਰੀ ਤੋਂ ਸ਼ੁਰੂ ਕਰੇਗੀ। ਇਹ ਸਿਰਫ ਸ਼ੁਰੂਆਤੀ ਕੀਮਤਾਂ ਹਨ ਜੋ ਕਿ ਸਿਰਫ 10,000 ਬੁਕਿੰਗ ਲਈ ਹੀ ਰਹਿਣਗੀਆਂ।

newhttps://punjabiinworld.com/wp-admin/options-general.php?page=ad-inserter.php#tab-4

ਇੰਜਣ: ਮਹਿੰਦਰਾ ਨੇ ਆਪਣੀ Thar 2WD ਵਿੱਚ XUV300 ਵਾਲਾ 1.5 ਲੀਟਰ ਛੋਟਾ ਇੰਜਣ ਵਰਤਿਆ ਹੈ ਜੋ 117hp ਅਤੇ 300Nm ਦਾ ਟਾਰਕ ਪੈਦਾ ਕਰਦਾ ਹੈ। ਦੂਸਰੇ ਵਰਜ਼ਨ ਦੀ ਗੱਲ ਕਰੀਏ ਤਾਂ 2.0-ਲੀਟਰ ਟਰਬੋ ਪੈਟਰੋਲ ਹੈ ਜੋ ਥਾਰ 4WD ਨੂੰ ਪਾਵਰ ਦਿੰਦਾ ਹੈ। ਇਹ ਇੰਜਣ ਸਿਰਫ 6-ਸਪੀਡ ਟਾਰਕ ਕਨਵਰਟਰ ਆਟੋਮੈਟਿਕ ਟ੍ਰਾਂਸਮਿਸ਼ਨ ਦੇ ਨਾਲ ਉਪਲਬਧ ਹੈ ਅਤੇ ਇਸ ਵਿੱਚ ਮੈਨੂਅਲ ਗਿਅਰਬਾਕਸ ਵਿਕਲਪ ਨਹੀਂ ਮਿਲਦਾ ਹੈ। 4X4 ਵੇਰੀਐਂਟ ਦੀ ਤਰ੍ਹਾਂ, ਇੱਥੇ ਵੀ ਇੰਜਣ 152hp ਅਤੇ 320Nm ਦਾ ਟਾਰਕ ਪੈਦਾ ਕਰਨ ਦੇ ਸਮਰਥ ਹੈ।

new

ਇਸ ਤੋਂ ਇਲਾਵਾ ਮਹਿੰਦਰਾ ਨੇ ਆਪਣੀ Thar 4×4 ਨੂੰ ਅਪਡੇਟ ਕੀਤਾ ਹੈ। 4WD ਵੇਰੀਐਂਟ ਹੁਣ ਮਕੈਨੀਕਲ ਲਾਕਿੰਗ ਡਿਫਰੈਂਸ਼ੀਅਲ ਦੀ ਥਾਂ ‘ਤੇ ਇਲੈਕਟ੍ਰਾਨਿਕ ਬ੍ਰੇਕ ਲਾਕਿੰਗ ਡਿਫਰੈਂਸ਼ੀਅਲ ਦੇ ਨਾਲ ਆਵੇਗਾ। ਬੋਸ਼ ਦੇ ਸਹਿਯੋਗ ਨਾਲ ਵਿਕਸਤ, ਸਿਸਟਮ ਘੱਟ-ਟਰੈਕਸ਼ਨ ਸਥਿਤੀਆਂ ਵਿੱਚ ਬਿਹਤਰ ਪਕੜ ਲਈ ਸਹਾਇਕ ਹੈ। ਉਹਨਾਂ ਲਈ ਜੋ ਅਜੇ ਵੀ ਮਕੈਨੀਕਲ ਲਾਕਿੰਗ ਡਿਫਰੈਂਸ਼ੀਅਲ (MLD) ਨੂੰ ਤਰਜੀਹ ਦਿੰਦੇ ਹਨ, ਇਹ LX ਡੀਜ਼ਲ 4WD ਵੇਰੀਐਂਟ ‘ਤੇ ਵਿਕਲਪ ਵਜੋਂ ਉਪਲਬਧ ਹੋਵੇਗਾ। ਆਫ-ਰੋਡ ਦੀਆਂ ਕੀਮਤਾਂ ਨੂੰ ਬਰਦਾਸ਼ਤ ਨਾ ਕਰਨ ਵਾਲੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਮਹਿੰਦਰਾ ਨੇ Thar 2WD ਪੇਸ਼ ਕੀਤੀ ਹੈ।

Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!