ਰਣਦੀਪ ਹੁੱਡਾ ਬਾਰੇ ਆਈ ਵੱਡੀ ਖਬਰ

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਣਦੀਪ ਹੁੱਡਾ ਆਪਣੀ ਦਮਦਾਰ ਅਦਾਕਾਰੀ ਤੇ ਇੱਕ ਚੰਗੇ ਇਨਸਾਨ ਵਜੋਂ ਜਾਣੇ ਜਾਂਦੇ ਹਨ। ਮੌਜੂਦਾ ਸਮੇਂ ਵਿੱਚ ਰਣਦੀਪ ਹੁੱਡਾ ਆਪਣੀ ਆਉਣ ਵਾਲੀ ਫ਼ਿਲਮ ‘ਵੀਰ ਸਾਵਰਕਰ’ ਨੂੰ ਲੈ ਕੇ ਸੁਰਖੀਆਂ ‘ਚ ਬਣੇ ਹੋਏ ਹਨ। ਹਾਲ ਹੀ ਵਿੱਚ ਖ਼ਬਰ ਹੈ ਕਿ ਰਣਦੀਪ ਹੁੱਡਾ ਨੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਤੋਂ ਮੁਆਫੀ ਮੰਗੀ ਹੈ, ਆਓ ਜਾਣਦੇ ਹਾਂ ਕਿਉਂ।

ਦੱਸ ਦਈਏ ਕਿ ਰਣਦੀਪ ਹੁੱਡਾ ਦਾ ਸਟ੍ਰੀਮਿੰਗ ਸ਼ੋਅ ‘ਕੈਟ’ (Cat ) ਅੱਜ ਰਿਲੀਜ਼ ਹੋ ਰਿਹਾ ਹੈ। ਇਸ ਮੌਕੇ ਆਪਣੇ ਇੱਕ ਇੰਟਰਵਿਊ ਦੇ ਵਿੱਚ ਰਣਦੀਪ ਨੇ ਇਹ ਗੱਲ ਸਾਂਝੀ ਕੀਤ ਹੈ ਕਿ ਉਨ੍ਹਾਂ ਨੇ ਸਿੱਖ ਧਰਮ ਦੇ ਪਵਿੱਤਰ ਧਾਰਮਿਕ ਗ੍ਰੰਥ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਤੋਂ ਮੁਆਫੀ ਮੰਗੀ ਹੈ। ਇਸ ਪਿੱਛੇ ਕਾਰਨ ਇਹ ਹੈ ਕਿ ਉਹ ਆਪਣਾ ਕੀਤਾ ਹੋਇਆ ਵਾਅਦਾ ਪੂਰਾ ਨਹੀਂ ਕਰ ਸਕੇ।

ਰਣਦੀਪ ਨੇ ਅੱਗੇ ਦੱਸਿਆ ਕਿ ਉਹ ਆਪਣੀ ਬੇਹੱਦ ਪਿਆਰੀ ਫ਼ਿਲਮ ‘ਬੈਟਲ ਆਫ਼ ਸਾਰਾਗੜ੍ਹੀ’ ਦੇ ਰਿਲੀਜ਼ ਹੋਣ ਤੋਂ ਪਹਿਲਾਂ ਆਪਣੇ ਵਾਲ ਨਾ ਕੱਟਣ ਦੇ ਵਾਅਦੇ ‘ਤੇ ਖ਼ਰੇ ਨਹੀਂ ਉਤਰ ਸਕੇ। ਰਣਦੀਪ ਹੁੱਡਾ ਨੇ ਉਸ ਫ਼ਿਲਮ ਲਈ ਮੇਕਰਸ ਤੇ ਨਿਰਦੇਸ਼ਕ ਨੂੰ ਧੰਨਵਾਦ ਕਿਹਾ ਹੈ ਜਿਸ ਨੇ ਉਨ੍ਹਾਂ ਨੂੰ ਸਿੱਖਾਂ ਅਤੇ ਸਿੱਖ ਧਰਮ ਨੂੰ ਸਮਝਣ ਲਈ ਮਦਦ ਕੀਤੀ ਹੈ।

ਇਸ ਬਾਰੇ ਰਣਦੀਪ ਹੁੱਡਾ ਨੇ ਕਿਹਾ, “ਮੈਂ ਇਸ ਫ਼ਿਲਮ ਲਈ ਬਹੁਤ ਮਿਹਨਤ ਕੀਤੀ, ਮੈਂ ਸਿਗਰਟ ਪੀਣੀ ਛੱਡ ਦਿੱਤੀ ਅਤੇ ਜਦੋਂ ਚੀਜ਼ਾਂ ਸਾਡੀ ਉਮੀਦ ਮੁਤਾਬਕ ਨਹੀਂ ਹੋਈਆਂ ਤਾਂ ਮੈਂ ਦੁਖੀ ਮਹਿਸੂਸ ਕੀਤਾ। ਨੁਕਸਾਨ ਝੱਲਣ ਤੋਂ ਬਾਅਦ ਵੀ ਮੈਂ ਫ਼ਿਲਮ ਲਈ ਤਿੰਨ ਸਾਲ ਇੰਤਜ਼ਾਰ ਕੀਤਾ। ਕਿਉਂਕਿ ਮੈਂ ਸਮਾਰਕ ‘ਤੇ ਜਾ ਕੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਅੱਗੇ ਸਹੁੰ ਚੁੱਕੀ ਸੀ। ”

ਰਣਦੀਪ ਹੁੱਡਾ ਨੇ ਦੱਸਿਆ, “ਮੈਂ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਤੋਂ ਮੁਆਫੀ ਮੰਗਦਾ ਹਾਂ ਕਿ ਫ਼ਿਲਮ ਦੇ ਅੰਤ ਤੱਕ ਆਪਣੇ ਵਾਲ ਨਾ ਕੱਟਣ ਦੇ ਵਾਅਦੇ ਨੂੰ ਪੂਰਾ ਨਾ ਕਰ ਸਕਿਆ, ਪਰ ਜੇ ਮੈਂ ਰੁੱਕ ਜਾਂਦਾ ਤਾਂ ਗੁਰਨਾਮ ਨਾਂ ਹੁੰਦਾ। ”

ਦੱਸ ਦਈਏ ਕਿ ਰਣਦੀਪ ਹੁੱਡਾ ਦੀ ਇਹ ਫ਼ਿਲਮ ਰਿਲੀਜ਼ ਨਹੀਂ ਹੋਈ ਹੈ, ਜਿਸ ਦੇ ਚੱਲਦੇ ਅਭਿਨੇਤਾ ਨੂੰ ਅਣਚਾਹੇ ਤੌਰ ‘ਤੇ ਆਪਣੇ ਅਗਲੇ ਪ੍ਰੋਜੈਕਟ ਲਈ ਅੱਗੇ ਵਧਣਾ ਪਿਆ। ਕਿਉਂਕਿ ਇਹ ਫ਼ਿਲਮ ਠੰਡੇ ਬਸਤੇ ਵਿੱਚ ਪੈ ਚੁੱਕ ਹੈ ਤੇ ਇਹ ਅਜੇ ਤੱਕ ਰਿਲੀਜ਼ ਨਹੀਂ ਹੋ ਸਕੀ ਹੈ। ਰਣਦੀਪ ਹੁੱਡਾ ਨੇ ਕਿਹਾ ਕਿ ਫ਼ਿਲਮ ਰਿਲੀਜ਼ ਨਹੀਂ ਹੋ ਰਹੀ ਸੀ, “ਜਿਵੇਂ ਕਿ ਮੈਂ ਜ਼ਿੰਦਗੀ ਵਿੱਚ ਅੱਗੇ ਵਧਣਾ ਸੀ, ਮੈਂ ਪ੍ਰਾਰਥਨਾ ਕਰਨ ਲਈ ਗੁਰਦੁਆਰੇ ਗਿਆ, ਜਿੱਥੇ ਮੈਂ ਮਹਿਜ਼ ਮੁਆਫੀ ਹੀ ਮੰਗ ਸਕਦਾ ਸੀ, ਕਿਉਂਕਿ ਮੈਨੂੰ ਆਪਣਾ ਕਰਮ ਕਰਨਾ ਸੀ ਅਤੇ ਮੇਰਾ ਕਰਮ ਹੈ ਕਿ ਇੱਕ ਅਭਿਨੇਤਾ ਹੋਣ ਦੇ ਨਾਤੇ ਮੈਨੂੰ ਆਪਣੇ ਕੰਮ ਨੂੰ ਜਾਰੀ ਰੱਖਣਾ ਚਾਹੀਦਾ ਹੈ।”