Home / ਦੁਨੀਆ ਭਰ / ਸਰਕਾਰ ਨੇ ਜਾਰੀ ਕੀਤੇ ਨਵੀ ਵੱਡੀ ਸਕੀਮ

ਸਰਕਾਰ ਨੇ ਜਾਰੀ ਕੀਤੇ ਨਵੀ ਵੱਡੀ ਸਕੀਮ

ਬਹੁਤ ਸਾਰੇ ਕਿਸਾਨ ਹੁਣ ਖੇਤੀ ਛੱਡ ਪਸ਼ੁਪਾਲਨ ਸ਼ੁਰੂ ਕਰ ਰਹੇ ਹਨ। ਇਹ ਕਿਸਾਨਾਂ ਲਈ ਇੱਕ ਕਾਫ਼ੀ ਚੰਗਾ ਪੇਸ਼ਾ ਸਾਬਿਤ ਹੋ ਰਿਹਾ ਹੈ। ਪਰ ਪਸ਼ੂਪਾਲਨ ਕਰਨ ਲਈ ਕਾਫੀ ਪੈਸੇ ਦੀ ਲੋੜ ਹੁੰਦੀ ਹੈ ਅਤੇ ਜਿਆਦਾਤਰ ਕਿਸਾਨਾਂ ਕੋਲ ਇੰਨਾ ਜਿਆਦਾ ਪੈਸਾ ਨਹੀਂ ਹੁੰਦਾ। ਇਸ ਕਾਰਨ ਕਿਸਾਨ ਲੋਨ ਲੈਣ ਦੀ ਸੋਚਦੇ ਹਨ। ਪਰ ਆੜ੍ਹਤੀਆਂ ਤੋਂ ਜਾਂ ਫਿਰ ਪ੍ਰਾਈਵੇਟ ਬੈੰਕਾਂ ਦੇ ਲੋਨ ‘ਤੇ ਬਹੁਤ ਜਾਈਦਾ ਵਿਆਜ਼ ਦੇਣਾ ਪੈਂਦਾ ਹੈ।

new

ਪਰ ਅੱਜ ਅਸੀਂ ਤੁਹਾਨੂੰ ਮੱਝਾਂ ‘ਤੇ ਲੋਨ ਦੇਣ ਵਾਲੀ ਇੱਕ ਸਰਕਾਰ ਸਕੀਮ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ। ਇਸ ਸਕੀਮ ਵਿੱਚ ਕਿਸਾਨਾਂ ਨੂੰ ਮੱਝਾਂ ‘ਤੇ 1 ਲੱਖ 60 ਹਜ਼ਾਰ ਰੁਪਏ ਤੋਂ ਲੈਕੇ 9 ਲੱਖ ਰੁਪਏ ਤੱਕ ਦਾ ਲੋਨ ਮਿਲੇਗਾ ਅਤੇ ਖਾਸ ਗੱਲ ਇਹ ਹੈ ਕਿ ਇਸ ਲੋਨ ਦਾ ਵਿਆਜ਼ ਵੀ ਬਹੁਤ ਘਟ ਹੋਵੇਗਾ। ਨਾਲ ਹੀ ਸਰਕਾਰ ਇਸ ਲੋਨ ‘ਤੇ ਸਬਸਿਡੀ ਵੀ ਦਿੰਦੀ ਹੈ ਜਿਸ ਨਾਲ ਕਿਸਾਨਾਂ ਨੂੰ ਲੋਨ ਦਾ ਪੈਸਾ ਵਾਪਸ ਦੇਣਾ ਸੌਖਾ ਹੋਵੇਗਾ।

ਤੁਹਾਨੂੰ ਦੱਸ ਦੇਈਏ ਕਿ ਇਹ ਲੋਨ ਸਕੀਮ ਪਹਿਲਾਂ ਵੀ ਆਈ ਸੀ ਪਰ ਕਈ ਕਾਰਨਾਂ ਕਰਕੇ ਇਹ ਸਕੀਮ ਬੰਦ ਹੋ ਗਈ ਸੀ। ਪਰ ਹੁਣ ਸਰਕਾਰੀ ਬੈਂਕਾਂ ਦੇ ਵਿੱਚ ਇਹ ਸਕੀਮ ਦੋਬਾਰਾ ਸ਼ੁਰੂ ਕੀਤੀ ਗਈ ਹੈ ਅਤੇ ਕਿਸਾਨ ਇਸਦਾ ਲਾਭ ਲੈ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਇਹ ਇੱਕ ਲਿਮਟ ਵਾਲੀ ਸਕੀਮ ਹੈ। ਇਸ ਸਕੀਮ ਦਾ ਲਾਭ ਲੈਣ ਲਈ ਤੁਹਾਡੇ ਕੋਲ 2 ਜਾਂ 2 ਤੋਂ ਵੱਧ ਮੱਝਾਂ ਜਾਂ ਗਾਵਾਂ ਹੋਣਾ ਜਰੂਰੀ ਹੈ।

newhttps://punjabiinworld.com/wp-admin/options-general.php?page=ad-inserter.php#tab-4

ਇਸੇ ਤਰਾਂ ਤੁਹਾਡਾ ਕਿਸੇ ਵੀ ਬੈਂਕ ਵਿੱਚ ਤੁਹਾਡਾ ਖਾਤਾ ਡਿਫਾਲਟਰ ਨਹੀਂ ਹੋਣਾ ਚਾਹੀਦਾ। ਤੁਹਾਡੇ ਕੋਲ ਪਸ਼ੂਆਂ ਨੂੰ ਰੱਖਣ ਲਈ ਜਗ੍ਹਾ ਅਤੇ ਸ਼ੈੱਡ ਹੋਣਾ ਜਰੂਰੀ ਹੈ। ਤੁਹਾਡੇ ਪਸ਼ੂਆਂ ਦੀ ਸਹੀ ਸਿਹਤ ਦਾ ਸਰਟੀਫਿਕੇਟ ਹੋਣਾ ਚਾਹੀਦਾ ਹੈ।

new

ਇਸ ਸਕੀਮ ਵਿੱਚ ਤੁਹਾਨੂੰ 2 ਮੱਝਾਂ ਦੇ ਉਪਰ 1 ਲੱਖ 60 ਹਜ਼ਾਰ ਰੁਪਏ ਦੀ ਲਿਮਟ ਬਣਾ ਕੇ ਦਿੱਤੀ ਜਾਵੇਗੀ ਅਤੇ ਇਸ ਲਈ ਤੁਹਾਡੇ ਤੋਂ ਕੋਈ ਵੀ ਸਿਕਿਓਰਿਟੀ ਨਹੀਂ ਲਈ ਜਾਵੇਗੀ। ਇਸ ਸਕੀਮ ਦੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!