Home / ਦੁਨੀਆ ਭਰ / ਅਲਸੀ ਦੇ ਫਾਇਦੇ ਜਰੂਰ ਸੁਣੋ ਜੀ

ਅਲਸੀ ਦੇ ਫਾਇਦੇ ਜਰੂਰ ਸੁਣੋ ਜੀ

ਔਸ਼ਧੀ ਗੁਣਾਂ ਨਾਲ ਭਰਪੂਰ ਅਲਸੀ ਦੇ ਬੀਜ ਸਿਹਤ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਇਸ ਦਾ ਸੇਵਨ ਵੱਖ-ਵੱਖ ਪਕਵਾਨਾਂ ਦੇ ਰੂਪ ‘ਚ ਕੀਤਾ ਜਾਂਦਾ ਹੈ। ਇਸ ‘ਚ ਪਾਏ ਜਾਣ ਵਾਲੇ ਫਾਈਬਰ ਐਂਟੀ-ਆਕਸੀਡੈਂਟ, ਵਿਟਾਮਿਨ ਬੀ, ਓਮੇਗਾ 3 ਫੈਟੀ ਐਸਿਡ, ਆਇਰਨ ਅਤੇ ਪ੍ਰੋਟੀਨ ਸਿਹਤ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਭਾਰ ਘੱਟ ਕਰਨ ਦੇ ਨਾਲ-ਨਾਲ ਇਸ ਦਾ ਸੇਵਨ ਪਾਚਨ ਕਿਰਿਆ ਨੂੰ ਵੀ ਦਰੁਸਤ, ਕੋਲਡ ਕਫ, ਕੋਲੈਸਟਰੋਲ ਕੰਟਰੋਲ, ਕੈਂਸਰ, ਡਾਇਬਿਟੀਜ਼ ਆਦਿ ਤੋਂ ਵੀ ਬਚਾਅ ਕਰਦਾ ਹੈ। ਅੱਜ ਅਸੀਂ ਤੁਹਾਨੂੰ ਅਲਸੀ ਦੇ ਫਾਇਦੇ ਅਤੇ ਇਸ ਦੇ ਸੇਵਨ ਦੇ ਆਸਾਨ ਤਰੀਕੇ ਦੱਸਣ ਜਾ ਰਹੇ ਹਾਂ,ਫਾਈਬਰ ਨਾਲ ਭਰਪੂਰ ਅਲਸੀ ਦੇ ਬੀਜਾਂ ਦਾ ਸੇਵਨ ਪਾਚਨ ਕਿਰਿਆ ਨੂੰ ਠੀਕ ਰੱਖਦਾ ਹੈ। ਅਲਸੀ ‘ਚ ਘੁਲਣਸ਼ੀਲ ਅਤੇ ਅਘੁਲਣਸ਼ੀਲ ਫਾਈਬਰ ਹੁੰਦੇ ਹਨ, ਪਾਚਨ ਕਿਰਿਆ ਨੂੰ ਸਹੀ ਢੰਗ ਨਾਲ ਚਲਾਉਣ ‘ਚ ਮਦਦ ਕਰਦੇ ਹਨ। ਦਰੁਸਤ ਪਾਚਨ ਕਿਰਿਆ ਦੇ ਲਈ ਤੁਸੀਂ ਕਿਸੇ ਵੀ ਸਮੂਦੀ ਜਾਂ ਸਲਾਦ ‘ਚ 1-2 ਚੱਮਚ ਅਲਸੀ ਮਿਲਾ ਕੇ ਖਾਓ।

new

ਐਂਟੀ-ਆਕਸੀਡੈਂਟ ਗੁਣ ਹੋਣ ਕਾਰਨ ਇਸ ਦਾ ਸੇਵਨ ਕੈਂਸਰ ਦੇ ਖਤਰੇ ਨੂੰ ਘੱਟ ਕਰਦਾ ਹੈ। ਸਹੀ ਤਰੀਕਿਆਂ ਨਾਲ ਇਸ ਦਾ ਸੇਵਨ ਕਰਨ ਨਾਲ ਓਵੇਰਿਅਨ, ਪ੍ਰੋਸਟੇਟ, ਬ੍ਰੈਸਟ, ਲੰਗਸ ਅਤੇ ਸਕਿਨ ਕੈਂਸਰ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ। ਕੈਂਸਰ ਤੋਂ ਬਚਣ ਲਈ ਤੁਸੀਂ ਦਹੀਂ ‘ਚ ਭੁੰਨੇ ਹੋਏ ਅਲਸੀ ਦੇ ਬੀਜ ਮਿਲਾ ਕੇ ਖਾਓ। ਇਸ ਤੋਂ ਇਲਾਵਾ ਕਣਕ ਪਿਸਾਉਂਦੇ ਸਮੇਂ ਉਸ ‘ਚ ਥੋੜ੍ਹੀ ਜਿਹੀ ਅਲਸੀ ਮਿਲਾ ਲਓ।
ਰੋਜ਼ਾਨਾ ਅਲਸੀ ਦਾ ਸੇਵਨ ਡਾਇਬਿਟੀਜ਼ ਕੰਟਰੋਲ ਕਰਨ ‘ਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਨਿਯਮਿਤ ਰੂਪ ਨਾਲ ਇਸ ਦਾ ਸੇਵਨ ਕਰਨ ਨਾਲ ਸ਼ੂਗਰ ਲੈਵਲ ਨੂੰ ਘੱਟ ਕਰਨ ‘ਚ ਵੀ ਮਦਦ ਮਿਲਦੀ ਹੈ। ਇਸ ਲਈ ਤੁਸੀਂ ਰੋਜ਼ਾਨਾ 2 ਚੱਮਚ ਭੁੰਨੀ ਹੋਈ ਅਲਸੀ ਖਾਓ ਅਤੇ ਇਸ ਦੇ ਬਾਅਦ 1-2 ਗਲਾਸ ਪਾਣੀ ਪੀ ਲਓ।ਡ੍ਰਾਈ ਸਕਿਨ, ਖਾਰਸ਼, ਰੈਸ਼ੇਸ ਅਤੇ ਸਕਿਨ ਐਲਰਜੀ ਵਰਗੀਆਂ ਸਮੱਸਿਆ ਨੂੰ ਦੂਰ ਕਰਨ ਲਈ ਤੁਸੀਂ ਰੋਜ਼ਾਨਾ 2 ਚੱਮਚ ਅਲਸੀ ਨੂੰ ਆਪਣੀ ਡਾਈਟ ‘ਚ ਸ਼ਾਮਲ ਕਰੋ। ਸਕਿਨ ਸਮੱਸਿਆ ਤੋਂ ਰਾਹਤ ਪਾਉਣ ਲਈ ਤੁਸੀਂ ਅਲਸੀ ਦੇ ਤੇਲ ਦਾ ਇਸਤੇਮਾਲ ਵੀ ਕਰ ਸਕਦੇ ਹੋ।ਭਾਰ ਘੱਟ ਕਰਨ ਜਾਂ ਕੰਟਰੋਲ ਕਰਨ ਲਈ ਅਲਸੀ ਦੇ ਬੀਜ ਬਹੁਤ ਹੀ ਫਾਇਦੇਮੰਦ ਹੈ। ਇਹ ਬੀਜ ਤੁਹਾਨੂੰ ਦੋ ਤਰ੍ਹਾਂ ਨਾਲ ਮਿਲਣਗੇ ਬ੍ਰਾਊਨ ਅਤੇ ਗੋਲਡਨ। ਇਨ੍ਹਾਂ ਬੀਜਾਂ ਦਾ ਤੇਲ ਵੀ ਤੁਹਾਨੂੰ ਆਸਾਨੀ ਨਾਲ ਮਿਲ ਜਾਵੇਗਾ। ਜੇਕਰ ਤੁਸੀਂ ਬੀਜ ਨਹੀਂ ਖਾ ਸਕਦੇ ਤਾਂ ਤੇਲ ਦਾ ਸੇਵਨ ਵੀ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਇਸ ਨੂੰ ਬੇਕਰੀ ਫੂਡ, ਓਟਮੀਲ, ਸਮੂਦੀ, ਡ੍ਰਿੰਕਸ, ਪਾਸਤਾ ਅਤੇ ਸਲਾਦ ਆਦਿ ‘ਚ ਵੀ ਖਾ ਸਕਦੇ ਹੋ।

Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!