Home / ਦੁਨੀਆ ਭਰ / ਸੋਨੇ-ਚਾਂਦੀ ਬਾਰੇ ਆਈ ਵੱਡੀ ਖਬਰ

ਸੋਨੇ-ਚਾਂਦੀ ਬਾਰੇ ਆਈ ਵੱਡੀ ਖਬਰ

ਇਨ੍ਹੀਂ ਦਿਨੀਂ ਤਿਉਹਾਰਾਂ ਦੇ ਸੀਜ਼ਨ ਵਿੱਚ ਜਿੱਥੇ ਲੋਕਾਂ ਦੀ ਜੇਬ ਖਰਚ ਦੇ ਉਪਰ ਗਹਿਰਾ ਅਸਰ ਪੈ ਰਿਹਾ ਹੈ। ਉੱਥੇ ਹੀ ਸਰਕਾਰ ਵੱਲੋਂ ਵੀ ਕਈ ਤਰ੍ਹਾਂ ਦੀਆਂ ਵੱਡੀਆਂ ਰਾਹਤਾ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਹਨ। ਜਿਸ ਸਦਕਾ ਉਨ੍ਹਾਂ ਨੂੰ ਰੋਜ਼ਮਰਾ ਜੀਵਨ ਉਪਰ ਕੁਝ ਰਾਹਤ ਮਿਲ ਸਕੇ। ਤਿਉਹਾਰਾਂ ਅਤੇ ਵਿਆਹਾਂ ਦੇ ਸੀਜ਼ਨ ਵਿੱਚ ਜਿੱਥੇ ਲੋਕਾਂ ਨੂੰ ਇਸ ਸਮੇਂ ਕਈ ਚੀਜਾਂ ਦੀ ਖਰੀਦੋ ਫਰੋਖਤ ਕਰਨੀ ਪੈ ਰਹੀ ਹੈ। ਉੱਥੇ ਹੀ ਉਨ੍ਹਾਂ ਚੀਜਾਂ ਦੀਆਂ ਵਧੀਆਂ ਹੋਈਆਂ ਕੀਮਤਾਂ ਦੇ ਕਾਰਣ ਲੋਕਾਂ ਨੂੰ ਵਧੇਰੇ ਕੀਮਤ ਅਦਾ ਕਰਨੀ ਪੈ ਰਹੀ ਹੈ। ਹੁਣ ਦੀਵਾਲੀ ਤੇ ਤਿਉਹਾਰਾਂ ਤੋਂ ਪਹਿਲਾਂ ਸੋਨਾ ਚਾਂਦੀ ਇੰਨਾ ਸਸਤਾ ਹੋ ਗਿਆ ਹੈ ਜਿੱਥੇ ਰੇਟਾਂ ਵਿਚ ਗਿਰਾਵਟ ਆਈ ਹੈ।

new

ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਤਿਉਹਾਰਾਂ ਦੇ ਮੌਕੇ ਤੇ ਹੁਣ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਕੌਮਾਂਤਰੀ ਬਾਜ਼ਾਰ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਉੱਥੇ ਹੀ ਸ਼ਰਾਫਾ ਬਜਾਰ ਵਿੱਚ ਅੱਜ ਕੀਮਤਾਂ ਵਿਚ ਆਈ ਗਿਰਾਵਟ ਦੇ ਚਲਦਿਆਂ ਹੋਇਆਂ ਜਿਥੇ ਬਹੁਤ ਸਾਰੇ ਗਾਹਕਾਂ ਨੂੰ ਭਾਰੀ ਫਾਇਦਾ ਹੋਇਆ ਹੈ। ਦੱਸ ਦਈਏ ਕਿ ਅੱਜ ਸੋਨੇ ਦੀ ਹਾਜ਼ਰੀ ਕੀਮਤ 0.35 ਫੀਸਦੀ ਤੋਂ ਡਿੱਗ ਕੇ ਹੇਠਾਂ ਆ ਗਈ ਹੈ ਜਦ ਕਿ ਅੱਜ 1,689.01 ਡਾਲਰ ਪ੍ਰਤੀ ਔਂਸ ਦਰਜ ਕੀਤੀ ਗਈ ਹੈ। ਅੱਜ ਇੱਥੇ ਡਾਲਰ ਦੀ ਚੜ੍ਹਤ ਦਾ ਅਸਰ ਵੀ ਗਲੋਬਲ ਸਰਾਫਾ ਬਾਜ਼ਾਰ ਵਿਚ ਦੇਖਿਆ ਜਾ ਰਿਹਾ ਹੈ ਉਥੇ ਹੀ ਗਿਰਾਵਟ ਸੋਨੇ ਚਾਂਦੀ ਵਿਚ ਦਰਜ ਕੀਤੀ ਗਈ ਹੈ।

24 ਕੈਰੇਟ ਸ਼ੁੱਧਤਾ ਵਾਲਾ ਸੋਨਾ ਅੱਜ ਬਾਜ਼ਾਰ ਵਿਚ 570 ਰੁਪਏ 1.10 ਫੀਸਦੀ ਹੇਠਾਂ ਡਿੱਗ ਕੇ ਇਸ ਦੀ ਕੀਮਤ ਅੱਜ 51,390 ਦਰਜ ਕੀਤੀ ਗਈ ਹੈ ਜੋ ਕਿ ਪ੍ਰਤੀ 10 ਗ੍ਰਾਮ ਹੈ। ਇਸ ਤਰ੍ਹਾਂ ਦੀ ਚਾਂਦੀ ਦੀ ਕੀਮਤ ਵਿਚ ਵੀ 2.5 ਫੀਸਦੀ ਗਿਰਾਵਟ ਆਈ ਹੈ ਜਿੱਥੇ 59,307 ਪ੍ਰਤੀ ਕਿਲੋ ਗ੍ਰਾਮ ਚਾਂਦੀ ਦੀ ਕੀਮਤ ਦਰਜ ਕੀਤੀ ਗਈ ਹੈ।

newhttps://punjabiinworld.com/wp-admin/options-general.php?page=ad-inserter.php#tab-4
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!