Home / ਦੁਨੀਆ ਭਰ / ਇਸ ਧੀ ਦੀ ਕਹਾਣੀ ਜਰੂਰ ਸੁਣੋ

ਇਸ ਧੀ ਦੀ ਕਹਾਣੀ ਜਰੂਰ ਸੁਣੋ

ਇਹ ਕਹਾਣੀ ਹੈ ਇੱਕ ਭੈਣ ਦੀ ਜੋ ਕਾਣੀ ਤੇ ਕੁੱਬੀ ਜੰਮੀ, ਕਹਿੰਦੇ ਜੰਮਦੀ ਮਾਰਦੋ ਅੰਗਹੀਣ ਭੈਣ ਨੂੰ ਲੋਕੀ ਮਾਰਦੇ ਤਾਹਨੇ ਤੇ ਗਲਤ ਹਰਕਤਾਂ ਕਰਦੇ ਕਹਿੰਦੇ ਮੁੰਡਾ ਨਹੀ ਮਿਲਣਾ ਵਿਆਹ ਲਈ।ਪਰ ਫਿਰ ਵੀ ਭੈਣ ਕਾਮਯਾਬੀ ਲਈ ਮਿਹਨਤ ਕਰ ਰਹੀ ਹੈ ਸਲੂਟ ਐ ਇਸ ਭੈਣ ਨੂੰ। ਇਸ ਵੀਡੀਓ ਨੂੰ ਦੇਖਣ ਤੋਂ ਪਹਿਲਾਂ ਹੀ ਲਾਇਕ ਕਰੋ ਜੀ। ।। ਔਰਤ ਬਾਰੇ ਇੱਕ ਸੰਵੇਦਨਸੀਲ ਵਿਸ਼ਾ ਹੋਣ ਦੇ ਨਾਲ ਨਾਲ ਵਿਚਾਰਨਯੋਗ ਵਿਸਾ ਵੀ ਹੈ। ਸਾਡੇ ਭਾਰਤੀ ਸਮਾਜ ਵਿੱਚ ਔਰਤ ਦੀ ਸਮਾਜਿਕ ਦਸਾ ਕੀ ਹੈ? ਸਾਡੇ ਦੇਸ ਵਿੱਚ ਔਰਤ ਦੀ ਸਥਿਤੀ ਭਰੂਣ ਅਵਸਥਾ ਦੇ ਦੌਰ ਤੋਂ ਹੀ ਨਿਸਚਿਤ ਹੋਣ ਲੱਗਦੀ ਹੈ। ਸਾਡੇ ਦੇਸ ਵਿੱਚ ਭਰੂਣ ਹੱਤਿਆਵਾਂ ਕਾਰਨ ਲੜਕੀਆਂ ਦੀ ਘੱਟ ਰਹੀ ਗਿਣਤੀ ਤੇ ਰੋਕ ਲਗਾਉਣ ਲਈ ਬਹੁਤ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਫਿਰ ਵੀ ਲੜਕੀਆਂ ਦੀ ਗਿਣਤੀ ਘੱਟ ਰਹੀ ਹੈ।।।

new

ਕਿਸੇ ਨੇ ਇਸਤਰੀ ਨੂੰ ਪੈਰ ਦੀ ਜੁੱਤੀ ਕਿਹਾ ਸੀ, ਕਿਸੇ ਨੇ ਇਸ ਨੂੰ ਨਰਕ ਦਾ ਦਰਵਾਜਾ ਤੱਕ ਕਹਿ ਦਿੱਤਾ। ਮੁਸਲਿਮ ਸਮਾਜ ਵਿੱਚ ਵੀ ਔਰਤਾਂ ਨੂੰ ਬਰਾਬਰਤਾ ਦਾ ਹੱਕ ਹਾਸਲ ਨਹੀਂ ਹੈ, ਮੁਸਲਿਮ ਔਰਤਾਂ ਨੂੰ ਵੀ ਪਰਦੇ ਵਿੱਚ ਹੀ ਰਹਿਣ ਦਾ ਅਧਿਕਾਰ ਹੈ। ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲਾਂ ਔਰਤਾਂ ਦੇ ਹੱਕ ਵਿੱਚ ਅਵਾਜ ਉਠਾਉਦਿਆਂ ਕਿਹਾ ਸੀ : ‘‘ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।’’. ਪੂਰੀ ਤੁੱਕ ਦਾ ਭਾਵ ਇਹ ਹੀ ਹੈ ਕਿ ਮਨੁੱਖ ਇਸਤਰੀ ਤੋਂ ਜਨਮ ਲੈਂਦਾ ਹੈ, ਇਸਤਰੀ ਦੇ ਪੇਟ ਵਿੱਚ ਹੀ ਪ੍ਰਾਣੀ ਦਾ ਸਰੀਰ ਬਣਦਾ ਹੈ, ਇਸਤਰੀ ਰਾਹੀਂ ਹੀ ਕੁੜਮਾਈ ਤੇ ਵਿਆਹ ਹੁੰਦਾ ਹੈ, ਇਸਤਰੀ ਰਾਹੀਂ ਹੀ ਹੋਰ ਲੋਕਾਂ ਨਾਲ ਸਬੰਧ ਬਣਦਾ ਹੈ, ਇਸਤਰੀ ਤੋਂ ਹੀ ਸੰਸਾਰ ਦੀ ਉਤਪਤੀ ਦਾ ਰਸਤਾ ਚੱਲਦਾ ਹੈ, ਜੇ ਇਸਤਰੀ ਮਰ ਜਾਏ ਤਾਂ ਹੋਰ ਇਸਤਰੀ ਦੀ ਭਾਲ ਕੀਤੀ ਜਾਂਦੀ ਹੈ, ਇਸਤਰੀ ਤੋਂ ਹੀ ਹੋਰਨਾਂ ਨਾਲ ਰਿਸਤੇਦਾਰੀ ਬਣਦੀ ਹੈ, ਜਿਸ ਇਸਤਰੀ ਜਾਤੀ ਤੋਂ ਰਾਜੇ ਮਹਾਰਾਜੇ ਜਨਮ ਲੈਂਦੇ ਹਨ ਉਸ ਨੂੰ ਮੰਦਾ ਆਖਣਾ ਠੀਕ ਨਹੀਂ ਹੈ।

ਸਾਡੇ ਦੇਸ਼ ਵਿੱਚ ਔਰਤ ਨੂੰ ਸਹਿਣਸੀਲਤਾ ਦੀ ਮੂਰਤ ਵੀ ਕਿਹਾ ਜਾਂਦਾ ਹੈ। ਇਸ ਨੂੰ ਰੱਬ ਨੇ ਬਹੁਤ ਵੱਡਾ ਜਿਗਰਾ ਦਿੱਤਾ ਹੈ,ਪਰ ਪਤਾ ਨਹੀਂ ਕਿੰਨੇ ਦਰਦ ਔਰਤ ਉਸ ਜਿਗਰੇ ਵਿੱਚ ਲੁਕੋ ਕੇ ਰੱਖਦੀ ਹੈ। ਔਰਤ ਪੂਜਣਯੋਗ ਕਿਹਾ ਗਿਆ ਹੈ,ਔਰਤ ਨੂੰ ਤਿਆਗ ਦੀ ਦੇਵੀ ਕਿਹਾ ਹੈ। ਹੋਰ ਪਤਾ ਨਹੀਂ ਕੀ ਕੀ? ਜਿੰਨੇ ਵੀ ਲਫਜ ਔਰਤ ਦੀ ਮਹਿਮਾ ਵਿੱਚ ਲਿਖ ਦੇਈਏ ਘੱਟ ਪੈ ਜਾਣਗੇ। ਸਾਡੇ ਸਮਾਜ ਵਿੱਚ ਕੰਨਿਆ ਨੂੰ ਕੰਜਕ ਬਣਾ ਕੇ ਦੇਵੀ ਦਾ ਛੋਟਾ ਰੂਪ ਬਣਾ ਕੇ ਪੂਜਿਆ ਜਾਂਦਾ ਹੈ।

newhttps://punjabiinworld.com/wp-admin/options-general.php?page=ad-inserter.php#tab-4
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!