Home / ਦੁਨੀਆ ਭਰ / ਸਲੰਡਰ ਵਰਤਣ ਵਾਲਿਆਂ ਲਈ ਵੱਡੀ ਖਬਰ

ਸਲੰਡਰ ਵਰਤਣ ਵਾਲਿਆਂ ਲਈ ਵੱਡੀ ਖਬਰ

ਸਰਕਾਰ ਵੱਲੋਂ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਦਲਾਅ ਕੀਤੇ ਜਾਂਦੇ ਹਨ। ਉਥੇ ਹੀ ਲੋਕਾਂ ਨੂੰ ਰਾਹਤ ਦੇਣ ਲਈ ਯੋਜਨਾਵਾਂ ਲਾਗੂ ਕੀਤੀਆਂ ਜਾਂਦੀਆਂ ਹਨ। ਹੁਣ ਐਲਪੀਜੀ ਸਿਲੰਡਰ ਵੰਡਣ ਵਾਲਿਆਂ ਲਈ ਇਹ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਇਸ ਸਾਲ ਦਾ ਕੋਟਾ ਤੈਅ ਕਰ ਦਿੱਤਾ ਗਿਆ ਹੈ ਅਤੇ ਇੱਕ ਸਾਲ ਵਿੱਚ ਏਨੇ ਸਿਲੰਡਰ ਹੀ ਮਿਲ ਸਕਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਐਲਪੀਜੀ ਗੈਸ ਵਰਤਣ ਵਾਲਿਆਂ ਵਾਸਤੇ 1 ਕੋਟਾ ਤੈਅ ਕਰ ਦਿੱਤਾ ਗਿਆ ਹੈ।

ਜਿੱਥੇ ਖਪਤਕਾਰਾਂ ਨੂੰ ਇੱਕ ਸਾਲ ਦੇ ਵਿੱਚ 15 ਸਿਲੰਡਰ ਦਿੱਤੇ ਜਾ ਸਕਦੇ ਹਨ। ਓਥੇ ਹੀ ਘਰੇਲੂ ਗੈਸ ਸਿਲੰਡਰ ਦਾ ਕੋਟਾ ਤੈਅ ਕੀਤੇ ਜਾਣ ਦੇ ਨਾਲ ਹੀ ਐਲ ਪੀ ਜੀ ਗੈਸ ਖ਼ਪਤਕਾਰ ਮਹੀਨੇ ਵਿਚ ਦੋ ਤੋਂ ਵਧੇਰੇ ਸਿਲੰਡਰ ਨਹੀਂ ਲੈ ਸਕਦੇ। ਤੇਲ ਕੰਪਨੀਆਂ ਵੱਲੋਂ ਲਾਗੂ ਕੀਤੇ ਗਏ ਇਹ ਤਿੰਨੋਂ ਬਦਲਾਅ ਖਪਤਕਾਰਾਂ ਤੇ ਲਾਗੂ ਹੋਣਗੇ। ਕਿਉਂ ਕਿ ਕਾਫੀ ਸਮੇਂ ਤੋਂ ਸ਼ਿਕਾਇਤਾਂ ਵੀ ਆ ਰਹੀਆਂ ਸਨ ਜਿਸਦੇ ਚਲਦਿਆਂ ਹੋਇਆਂ ਕਈ ਲੋਕਾਂ ਨੂੰ ਨੁਕਸਾਨ ਦਾ ਸਾਹਮਣਾ ਵੀ ਕਰਨਾ ਪੈਂਦਾ ਸੀ।

ਜਿਨ੍ਹਾਂ ਲੋਕਾਂ ਕੋਲ ਸਬਸਿਡੀ ਵਾਲੇ ਘਰੇਲੂ ਗੈਸ ਰਜਿਸਟਰਡ ਹਨ ਉਨ੍ਹਾਂ ਨੂੰ 12 ਸਲੰਡਰ ਮਿਲ ਸਕਦੇ ਹਨ। ਉਥੇ ਹੀ ਜ਼ਰੂਰਤ ਤੋਂ ਵੱਧ ਇੱਕ ਸਾਲ ਦੇ ਦੌਰਾਨ 15 ਤੋਂ ਵਧੇਰੇ ਸਿਲੰਡਰ ਹਾਸਲ ਨਹੀਂ ਕੀਤੇ ਜਾ ਸਕਦੇ। ਜ਼ਰੂਰਤ ਪੈਣ ਤੇ ਹੋਰ ਸਿਲੰਡਰ ਲੈਣ ਵਾਲਿਆਂ ਤੋਂ ਵੱਧ ਰੀਫੀਂਲਿੰਗ ਪ੍ਰਾਪਤ ਕੀਤੀ ਜਾਵੇਗੀ। ਅਤੇ ਖਪਤਕਾਰਾਂ ਨੂੰ ਅਧਿਕਾਰਿਕ ਕੰਪਨੀ ਤੋਂ ਮਨਜੂਰੀ ਵੀ ਲੈਣੀ ਹੋਵੇਗੀ।

Check Also

ਕੈਨੇਡਾ ’ਚ ਬਟਾਲਾ ਦੇ ਨੌਜਵਾਨ ਦੀ…….

ਬਟਾਲਾ ਦੇ ਬਾਉਲੀ ਇੰਦਰਜੀਤ ਦੇ ਰਹਿਣ ਵਾਲੇ 30 ਸਾਲਾਂ ਨੌਜਵਾਨ ਪ੍ਰਭਜੀਤ ਸਿੰਘ ਦੀ ਕੈਨੇਡਾ ਵਿਚ …