ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਦੇ 5 ਮਹੀਨੇ ਪੂਰੇ ਹੋ ਗਏ ਹਨ। 5 ਮਹੀਨੇ ਪੂਰੇ ਹੋਣ ਮੌਕੇ ਸਰਕਾਰ ਦੇ 5 ਮੰਤਰੀਆਂ ਵੱਲੋਂ ਸਾਂਝੇ ਤੌਰ ‘ਤੇ ਪ੍ਰੈੱਸ ਕਾਨਫਰੰਸ ਕਰਕੇ ਸਰਕਾਰ ਦਾ ਰਿਪੋਰਟ ਕਾਰਡ ਪੇਸ਼ ਕੀਤਾ ਗਿਆ। ਇਨ੍ਹਾਂ ਮੰਤਰੀਆਂ ‘ਚ ਹਰਪਾਲ ਚੀਮਾ, ਹਰਭਜਨ ਸਿੰਘ, ਹਰਜੋਤ ਸਿੰਘ ਬੈਂਸ, ਕੁਲਦੀਪ ਸਿੰਘ ਧਾਲੀਵਾਲ ਅਤੇ ਚੇਤਨ ਸਿੰਘ ਜੌੜਾਮਾਜਰਾ ਸ਼ਾਮਲ ਹਨ। ਮੀਡੀਆ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਰਕਾਰ ਨੇ ਲੋਕਾਂ ਦੇ ਹੱਕਾਂ ਲਈ ਵੱਡੇ ਫ਼ੈਸਲੇ ਕੀਤੇ ਹਨ।
ਉਨ੍ਹਾਂ ਕਿਹਾ ਕਿ ਬਿਜਲੀ ਵਿਭਾਗ ਲਈ 5341 ਕਰੋੜ ਰੁਪਏ ਜਾਰੀ ਕਰ ਚੁੱਕੇ ਹਾਂ।ਉਨ੍ਹਾਂ ਕਿਹਾ ਕਿ 12,339 ਕਰੋੜ ਦਾ ਕਰਜ਼ਾ ਪੰਜਾਬ ਸਰਕਾਰ ਨੇ ਮੋੜਿਆ ਹੈ। ਉਨ੍ਹਾਂ ਦੱਸਿਆ ਕਿ ਬਜਟ ਦੇ ਟਾਰਗੇਟ 5 ਮਹੀਨੇ ‘ਚ ਪੂਰੇ ਕੀਤੇ ਗਏ ਹਨ। ਹਰਪਾਲ ਚੀਮਾ ਨੇ ਕਿਹਾ ਕਿ 703 ਕਰੋੜ ਰੁਪਏ ਕੇਂਦਰ ਦੀਆਂ ਯੋਜਨਾਵਾਂ ਤੋਂ ਮਿਲੇ ਹਨ ਅਤੇ 10,739 ਦਾ 5 ਮਹੀਨਿਆਂ ਦੌਰਾਨ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਜੀ. ਐੱਸ. ਟੀ. ਕੁਲੈਕਸ਼ਨ ‘ਚ 24.15 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ ਅਤੇ ਕੋ-ਆਪਰੇਟਿਵ ਬੈਂਕਾਂ ਜ਼ਰੀਏ ਗੰਨੇ ਦਾ 200 ਕਰੋੜ ਜਾਰੀ ਕੀਤਾ ਗਿਆ ਹੈ।ਇਸ ਦੌਰਾਨ ਸਿਹਤ ਮੰਤਰੀ ਨੇ ਕਿਹਾ ਕਿ ਅਗਲੇ 5 ਸਾਲਾਂ ਤੱਕ ਹਰੇਕ ਜ਼ਿਲ੍ਹੇ ਨੂੰ ਇਕ ਹਸਪਤਾਲ ਮਿਲੇਗਾ।
ਉਨ੍ਹਾਂ ਕਿਹਾ ਕਿ 2 ਮੈਡੀਕਲ ਕਾਲਜ ਲਈ ਕੇਂਦਰ ਸਰਕਾਰ ਤੋਂ ਫੰਡ ਪ੍ਰਾਪਤ ਹੋਇਆ ਹੈ। । ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਕਪੂਰਥਲਾ-ਹੁਸ਼ਿਆਰਪੁਰ ਲਈ ਨਵੇਂ ਮੈਡੀਕਲ ਕਾਲਜਾਂ ਵਾਸਤੇ ਕੇਂਦਰ ਸਰਕਾਰ ਤੋਂ ਮਨਜ਼ੂਰੀ ਮਿਲ ਗਈ ਹੈ। ਉਨ੍ਹਾਂ ਦੱਸਿਆ ਕਿ ਆਜ਼ਾਦੀ ਦਿਹਾੜੇ ‘ਤੇ 75 ਮੁਹੱਲਾ ਕਲੀਨਿਕਾਂ ਦਾ ਟੀਚਾ ਸੀ, ਜਿਨ੍ਹਾਂ ਨੂੰ 100 ਕਰ ਦਿੱਤਾ ਗਿਆ ਹੈ।
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.