ਆਸਟ੍ਰੇਲੀਅਨ ਰਾਜਾਂ ਅਤੇ ਪ੍ਰਦੇਸ਼ਾਂ ਨੇ 2022-23 ਦੇ ‘ਸਕਿਲਡ ਮਾਈਗ੍ਰੇਸ਼ਨ ਪ੍ਰੋਗਰਾਮ’ ਲਈ ਨਿਰਧਾਰਤ ਥਾਵਾਂ ਦਾ ਐਲਾਨ ਕਰ ਦਿੱਤਾ ਹੈ। ਬਹੁਤੇ ਰਾਜਾਂ ਵਿੱਚ ਹੁਨਰਮੰਦ ਨਾਮਜ਼ਦ ਵੀਜ਼ਾ (ਸਬਕਲਾਸ 190) ਅਤੇ ‘ਰੀਜਨਲ ਸਪਾਂਸਰਡ’ (ਸਬਕਲਾਸ 491) ਵੀਜ਼ਾ ਸ਼੍ਰੇਣੀਆਂ ਦੇ ਸਥਾਨਾਂ ਵਿੱਚ ਭਾਰੀ ਵਾਧੇ ਦੇ ਨਾਲ ਇਹ ਪ੍ਰਤੀਤ ਹੁੰਦਾ ਹੈ ਕਿ ਆਸਟ੍ਰੇਲੀਅਨ ਸਰਕਾਰ ਸਥਾਈ ਮਾਈਗ੍ਰੇਸ਼ਨ ਨੂੰ ਵਧਾਉਣ ਲਈ ਤਿਆਰੀ ਖਿੱਚ ਰਹੀ ਹੈ।
ਹਰ ਸਾਲ ਆਸਟ੍ਰੇਲੀਅਨ ਸਰਕਾਰ ਬਜਟ ਦੇ ਨਾਲ ਮਾਈਗ੍ਰੇਸ਼ਨ ਪ੍ਰੋਗਰਾਮ ਦਾ ਆਕਾਰ ਤੈਅ ਕਰਦੀ ਹੈ। ਰਾਜਾਂ ਅਤੇ ਪ੍ਰਦੇਸ਼ਾਂ ਨੂੰ ਸਰਕਾਰ ਤੋਂ ਕੋਟਾ ਪ੍ਰਾਪਤ ਹੁੰਦਾ ਹੈ, ਜਿਸ ਦੇ ਆਧਾਰ ‘ਤੇ ਉਹ ‘ਵੀਜ਼ਾ ਸਬਕਲਾਸ 190’ ਅਤੇ ‘ਵੀਜ਼ਾ ਸਬਕਲਾਸ 491’ ਲਈ ਹੁਨਰਮੰਦ ਅਤੇ ਕਾਰੋਬਾਰੀ ਪ੍ਰਵਾਸੀਆਂ ਨੂੰ ਨਾਮਜ਼ਦ ਕਰਦੇ ਹਨ। ਮੈਲਬੌਰਨ ਸਥਿਤ ਮਾਈਗ੍ਰੇਸ਼ਨ ਏਜੰਟ ਰਣਬੀਰ ਸਿੰਘ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਸਰਕਾਰ ਦਾ 2022-23 ਦਾ ਮਾਈਗ੍ਰੇਸ਼ਨ ਪ੍ਰੋਗਰਾਮ ਹੁਨਰਮੰਦ ਪ੍ਰਵਾਸੀਆਂ ਲਈ ਬਹੁਤ ਸਕਾਰਾਤਮਕ ਸਾਬਿਤ ਹੋਵੇਗਾ।ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ ਹੁਨਰਮੰਦ ਵੀਜ਼ਾ ਅਲਾਟਮੈਂਟ ਵਿੱਚ ਭਾਰੀ ਵਾਧਾ ਹੋਇਆ ਹੈ।
“30,000 ਤੋਂ ਵੱਧ ਸਥਾਨਾਂ ਦੇ ਨਾਲ, ਹੁਨਰਮੰਦ ਵੀਜ਼ਾ ਅਲਾਟਮੈਂਟ ਪਿਛਲੇ ਸਾਲ ਦੇ ਮਾਈਗ੍ਰੇਸ਼ਨ ਯੋਜਨਾ ਦੇ ਪੱਧਰਾਂ ਨਾਲੋਂ ਲਗਭਗ ਦੁੱਗਣੀ ਹੋ ਗਈ ਹੈ,” ਉਨ੍ਹਾਂ ਕਿਹਾ। ਇਮੀਗ੍ਰੇਸ਼ਨ ਅਪਡੇਟਸ ‘ਤੇ ਝਾਤ ਪਾਉਂਦੇ ਹੋਏ ਰਣਬੀਰ ਦਾ ਕਹਿਣਾ ਹੈ ਕਿ, “ਆਸਟ੍ਰੇਲੀਆ ਵਿੱਚ ਅਸਥਾਈ ਵੀਜ਼ਾ ਧਾਰਕਾਂ ਅਤੇ ਆਫਸ਼ੋਰ ਉਮੀਦਵਾਰਾਂ ਲਈ ਨਾਮਜ਼ਦਗੀਆਂ ਦੇ ਮੌਕਿਆਂ ਦਾ ਲਾਭ ਉਠਾਉਣ ਦਾ ਇਹ ਇੱਕ ਵਧੀਆ ਸਮਾਂ ਹੈ।”
“ਕੋਵਡ ਤੋਂ ਆਸਟਰੇਲੀਆ ਦੀ ਆਰਥਿਕ ਰਿਕਵਰੀ ਵਿੱਚ ਸਹਾਇਤਾ ਕਰਨ ਲਈ ਇਸ ਸਾਲ ਦਾ ਸਰਕਾਰੀ ਮਾਈਗ੍ਰੇਸ਼ਨ ਪ੍ਰੋਗਰਾਮ, ਹੁਨਰ ਧਾਰਾ ਵਿੱਚ 109,900 ਸਥਾਨਾਂ ਅਤੇ ਪਰਿਵਾਰਕ ਧਾਰਾ ਵਿੱਚ 50,000 ਸਥਾਨ ਪ੍ਰਦਾਨ ਕਰੇਗਾ, ਜਦੋਂ ਕਿ ਕੁੱਲ 160,000 ਸਥਾਨ ਪਹਿਲਾਂ ਵਾਂਗ ਹੀ ਰਹਿਣਗੇਵਿਕਟੋਰੀਆ ਸੂਬੇ ਵਿੱਚ ਰਹਿੰਦੇ ਰਾਹੁਲ ਧਵਨ, ਜੋ ਕਿ ਇੱਕ ਹੁਨਰਮੰਦ ਵੀਜ਼ਾ ਬਿਨੈਕਾਰ ਹਨ, ਇਸ ਸੂਚੀ ਵਿੱਚ ਵਧੇ ਵੀਜ਼ੇ ਦੇ ਸਥਾਨਾਂ ਤੋਂ ਖੁਸ਼ ਹਨ, ਪਰ ਉਹ ਇਹ ਵੀ ਕਹਿੰਦੇ ਹਨ ਕਿ ਮਾਪਦੰਡ ਬਹੁਤ ਅਸਪਸ਼ਟ ਹਨ। “ਮੈਂ ਇੱਕ ਨਵਿਆਉਣਯੋਗ ਊਰਜਾ ਇੰਜੀਨੀਅਰ ਹਾਂ ਜੋ ਪਿਛਲੇ ਦੋ ਸਾਲਾਂ ਤੋਂ ਮੈਲਬੌਰਨ ਵਿੱਚ ਕੰਮ ਕਰ ਰਿਹਾ ਹਾਂ, ਪਰ ਮੈਨੂੰ ਅਜੇ ਵੀ ਯਕੀਨ ਨਹੀਂ ਹੈ ਕਿ ਨਾਮਜ਼ਦਗੀਆਂ ਨੂੰ ਕਿਵੇਂ ਤਰਜੀਹ ਦਿੱਤੀ ਜਾਵੇਗੀ।”
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.