ਮੁੱਖ ਮੰਤਰੀ ਭਗਵੰਤ ਮਾਨ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਏ ਹਨ। ਇਸ ਵਾਰ ਮਾਮਲਾ ਉਨ੍ਹਾਂ ਨੂੰ ਜਰਮਨੀ ਦੇ ਇਕ ਜਹਾਜ਼ ਤੋਂ ਹੇਠਾਂ ਉਤਾਰਨ ਦਾ ਹੈ। ਜਿਸ ਤੋਂ ਬਾਅਦ ਵਿਰੋਧੀ ਧਿਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਤੇ ਗੰਭੀਰ ਦੋਸ਼ ਲਾਏ ਹਨ। ਹੁਣ ਇਸ ਮਾਮਲੇ ‘ਚ Lufthansa ਕੰਪਨੀ ਦਾ ਬਿਆਨ ਸਾਹਮਣੇ ਆਇਆ ਹੈ। ਦਰਅਸਲ ਇਕ ਨੀਲਾਂਜਨ ਨਾਂ ਸਕਸ਼ ਵੱਲੋ ਪੁੱਛੇ ਗਏ ਸਵਾਲ ‘ਤੇ ਕੰਪਨੀ ਨੇ ਜਵਾਬ ਦਿੱਤਾ ਹੈ। ਨੀਲਾਂਜਨ ਨੇ ਕੰਪਨੀ ਨੂੰ ਟਵੀਟ ਕਰਕੇ ਸਵਾਲ ਪੁੱਛਿਆ ਕਿ ਕੀ ਤੁਸੀਂ ਇਸ ਗੱਲ ਦੀ ਪੁਸ਼ਟੀ ਕਰ ਸਕਦੇ ਹੋ ਕਿ ਕੀ ਭਾਰਤੀ ਨੇ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ ਅਤੇ ਨਿਰਧਾਰਤ ਉਡਾਣ ਦੀ ਦੇਰੀ ਲਈ ਸੰਭਾਵਿਤ ਖ਼ਤਰਾ ਸੀ।’
ਜਿਸ ਤੋਂ ਬਾਅਦ ਕੰਪਨੀ ਨੇ ਰਿਟਵੀਤ ਕਰਦੇ ਹੋਏ ਕਿਹਾ ਕਿ Frankfurt ਤੋਂ ਦਿੱਲੀ ਲਈ ਸਾਡੀ ਉਡਾਣ ਇੱਕ ਦੇਰੀ ਨਾਲ ਆਉਣ ਵਾਲੀ ਉਡਾਣ ਅਤੇ ਇੱਕ ਹਵਾਈ ਜਹਾਜ਼ ਵਿੱਚ ਤਬਦੀਲੀ ਕਾਰਨ ਮੂਲ ਰੂਪ ਵਿੱਚ ਯੋਜਨਾ ਤੋਂ ਬਾਅਦ ਰਵਾਨਗੀ ਕਰਦੀ ਹੈ। ਜਿਸ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਹਾਜ਼ ਤੋਂ ਉਤਾਰਿਆ ਗਿਆ।ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਰਮਨੀ ਤੋਂ ਵਾਪਸੀ ’ਚ 24 ਘੰਟੇ ਦੀ ਦੇਰੀ ਉਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤਾ ਜਾ ਰਹੇ ਹਨ। ‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਵਿੱਚ ਕਰਵਾਏ ਕੌਮੀ ਸੰਮੇਲਨ ’ਚ ਮੁੱਖ ਮੰਤਰੀ ਭਗਵੰਤ ਮਾਨ ਨੇ ਨਿੱਜੀ ਤੌਰ ’ਤੇ ਸ਼ਾਮਲ ਹੋਣ ਦੀ ਬਜਾਏ ਵੀਡੀਓ ਕਾਲ ਰਾਹੀਂ ਹਾਜ਼ਰੀ ਭਰੀ ਹੈ।
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.