Home / ਦੁਨੀਆ ਭਰ / ਬਾਬਾ ਸ਼੍ਰੀ ਚੰਦ ਜੀ ਦਾ ਅਨੋਖਾ ਵਰ

ਬਾਬਾ ਸ਼੍ਰੀ ਚੰਦ ਜੀ ਦਾ ਅਨੋਖਾ ਵਰ

ਬਾਬਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਦਾ ਪ੍ਰਕਾਸ਼ ਭਾਦੋਂ ਸੁਦੀ ਨੌਵੀਂ ਸੰਮਤ 1551 ਬ੍ਰਿ. (ਸੰਨ 1494ਈ:) ਨੂੰ ਸੁਲਤਾਨਪੁਰ ਲੋਧੀ (ਜ਼ਿਲ੍ਹਾ ਕਪੂਰਥਲਾ)ਪੰਜਾਬ ਵਿਖੇ ਹੋਇਆ। ਬਾਬਾ ਜੀ ਦੀ ਮਾਤਾ ਸੁਲਖਣੀ ਜੀ ਇਕ ਦੇਵ ਆਤਮਾ ਸਨ । ਬਾਬਾ ਜੀ ਦੇ ਜਨਮ ਨਾਲ ਕਈ ਸਧਾਰਨ ਕਥਾਵਾਂ ਵੀ ਜੁੜੀਆਂ ਹਨ ਕਿ ਜਦੋਂ ਬਾਬਾ ਸ੍ਰੀ ਚੰਦ ਜੀ ਦਾ ਪ੍ਰਕਾਸ਼ ਹੋਇਆ, ਜਨਮ ਅਸਥਾਨ ਸੁਗੰਧੀ ਨਾਲ ਪ੍ਰਫੁਲਤ ਹੋ ਗਿਆ ਸੀ। ਉਨ੍ਹਾਂ ਦੇ ਸੱਜੇ ਕੰਨ ਵਿਚ ਮਾਸ ਦੀ ਮੁੱਦਰਾ ਸੀ। ਛੋਟੇ-ਛੋਟੇ ਘੁੰਗਰਾਲੇ ਵਾਲ ਲਿਸ਼ਕਦੇ ਸਨ। ਸੁਲਤਾਨਪੁਰ ਵਿਖੇ ਜਿੱਥੇ ਬਾਬਾ ਜੀ ਦਾ ਪ੍ਰਕਾਸ਼ ਹੋਇਆ, ਉਥੇ ਗੁਰਦੁਆਰਾ ‘ਗੁਰੂ ਕਾ ਬਾਗ’ ਸਥਾਪਤ ਹੈ।

ਬਾਬਾ ਸ੍ਰੀ ਚੰਦ ਉਦਾਸੀਨ ਪੰਥ ਦੇ ਬਾਨੀ ,ਮਹਾਨ ਵਿਅਕਤਿਤਵ ਅਤੇ ਪ੍ਰਤਿਭਾ ਦੇ ਮਾਲਕ, ਅਦਭੁਤ ਤੋਂ ਅਲੌਕਿਕ ਸ਼ਕਤੀਆਂ ਦੇ ਅਪੂਰਣ ਸੁਆਮੀ, ਧਰਮ ਅਰਥ, ਕਾਮ ਅਤੇ ਮੋਖ ਦੇ ਦਾਤਾ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਚਾਰ ਚੰਨ ਲਾਏ ਅਤੇ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਵਿਚ ਵਾਧਾ ਕੀਤਾ। ਉਨ੍ਹਾਂ ਦੀ ਕਮਾਈ ਅਤੇ ਕੀਰਤੀ ਧੰਨਤਾ ਯੋਗ ਹੈ। ਜਿਥੇ-ਜਿਥੇ ਦੇਸ਼ ਅਤੇ ਪ੍ਰਦੇਸ਼ ਵਿਚ ਗੁਰੂ ਨਾਨਕ ਦੇਵ ਜੀ ਆਪਣੀਆਂ ਉਦਾਸੀਆਂ ਭਾਵ ਯਾਤਰਾਵਾਂ ਕਰਦੇ ਗਏ ਤਾਂ ਧਰਮਸ਼ਾਲ ਸਥਾਪਿਤ ਕਰਦੇ ਗਏ, ਇਨ੍ਹਾਂ ਸਾਰਿਆਂ ਅਸਥਾਨਾਂ ’ਤੇ ਬਾਬਾ ਸ੍ਰੀ ਚੰਦ ਜੀ ਜਾ ਕੇ ਦਰਸ਼ਨ ਹੀ ਨਹੀਂ ਕਰਦੇ ਸਨ ਬਲਕਿ ਉਨ੍ਹਾਂ ਦੀ ਸੇਵਾ ਸੰਭਾਲ ਵੀ ਕਰਦੇ ਸਨ।

ਪਿਤਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਾ ਸ੍ਰੀ ਚੰਦ ਜੀ ਨੂੰ ਛੋਟੀ ਉਮਰ ਵਿਚ ਹੀ ਆਪਣੀ ਅਧਿਆਤਮਿਕ ਅਵਸਥਾ ਵਿਚ ਹੀ ਦੀਕਸ਼ਾ ਸਿਖਸ਼ਾ ਦੇਣੀ ਆਰੰਭੀ। ਜਿਸ ਨਾਲ ਉਨ੍ਹਾਂ ਨੇ ਅੰਮ੍ਰਿਤ ਵੇਲੇ ਉਠਣਾ, ਇਸ਼ਨਾਨ ਕਰਨਾ ਅਤੇ ਕਈ ਘੰਟੇ ਸਿਮਰਨ ਵਿਚ ਲੀਨ ਹੋਣਾ ਹੀ ਆਪਣਾ ਸੁਭਾਅ ਬਣਾ ਲਿਆ। ਉਨ੍ਹਾਂ ਨੂੰ ਜੋ ਵੀ ਧਾਰਮਿਕ ਕਥਾਵਾਂ ਸੁਣਾਈਆਂ ਜਾਂਦੀਆਂ, ਉਨ੍ਹਾਂ ਨੂੰ ਬਾਬਾ ਜੀ ਅਤਿ ਧਿਆਨ ਨਾਲ ਇਕ ਚਿਤ ਹੋ ਕੇ ਸੁਣਦੇ। ਆਪਣੀ ਉਮਰ ਦੇ ਬੱਚਿਆ ਵਾਂਗੂ ਕਿਸੇ ਖੇਡ ਵਿਚ ਨਹੀਂ ਸਨ ਪੈਂਦੇ,

ਸਗੋਂ ਜਦੋਂ ਉਨ੍ਹਾਂ ਦੇ ਸਾਥੀ ਉਨ੍ਹਾਂ ਨੂੰ ਖੇਡਣ ਲਈ ਘੇਰਦੇ ਤਾਂ ਉਹ ਉਨ੍ਹਾਂ ਨੂੰ ਇਕੱਠਾ ਬਿਠਾ ਕੇ ਸਿਮਰਨ ਜਾਂਚ ਦੱਸਦੇ। ਉਨ੍ਹਾਂ ਦੇ ਬਚਪਨ ਨਾਲ ਕਈ ਅਲੌਕਿਕ ਮੁਆਜਜ਼ੇ ਜੁੜੇ ਹੋਏ ਸਨ। ਜਿਵੇਂ ਕਿ ਇਕ ਵਾਰੀ ਉਹ ਜੰਗਲ ਤੋਂ ਵਾਪਸ ਘਰ ਨਹੀਂ ਆਏ, ਬਹੁਤ ਦੇਰ ਹੋ ਗਈ, ਲੋਕ ਬਹੁਤ ਚਿੰਤਤ ਹੋ ਉਠੇ। ਉਨ੍ਹਾਂ ਦੀ ਭਾਲ ਵਿਚ ਕੁਝ ਬੰਦੇ ਭੇਜੇ ਗਏ, ਉਹ ਦੇਖ ਕੇ ਹੈਰਾਨ ਹੋ ਗਏ ਕਿ ਬਾਬਾ ਜੀ ਡੂੰਘੀ ਸਮਾਧੀ ਵਿਚ ਲੀਨ ਸਨ। ਉਨ੍ਹਾਂ ਦੇ ਆਲੇ-ਦੁਆਲੇ ਜੰਗਲੀ ਜਾਨਵਰ ਹਾਥੀ, ਸ਼ੇਰ, ਚੀਤੇ ਆਦਿ ਇਕਾਗਰ ਚਿੱਤ ਅੱਖਾਂ ਬੰਦ ਕਰੀ ਬੈਠੇ ਸਨ। ਇਸ ਤਰ੍ਹਾਂ ਲੱਗ ਰਿਹਾ ਸੀ, ਜਿਵੇਂ ਆਪਣੇ ਮਾਲਕ ਦੀ ਰਹੱਸਮਈ ਸ਼ਕਤੀ ਦਾ ਅਨੰਦ ਮਾਣ ਰਹੇ ਹੋਣ।

Check Also

ਕੈਨੇਡਾ ’ਚ ਬਟਾਲਾ ਦੇ ਨੌਜਵਾਨ ਦੀ…….

ਬਟਾਲਾ ਦੇ ਬਾਉਲੀ ਇੰਦਰਜੀਤ ਦੇ ਰਹਿਣ ਵਾਲੇ 30 ਸਾਲਾਂ ਨੌਜਵਾਨ ਪ੍ਰਭਜੀਤ ਸਿੰਘ ਦੀ ਕੈਨੇਡਾ ਵਿਚ …