Home / ਦੁਨੀਆ ਭਰ / ਰਾਸ਼ਨ ਕਾਰਡ ਵਾਲਿਆ ਲਈ ਤਾਜ਼ਾ ਖਬਰ

ਰਾਸ਼ਨ ਕਾਰਡ ਵਾਲਿਆ ਲਈ ਤਾਜ਼ਾ ਖਬਰ

ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਹੁਣ ਘਰ-ਘਰ ਰਾਸ਼ਨ ਦਿੱਤੇ ਜਾਣ ਦੀ ਯੋਜਨਾ 1 ਅਕਤੂਬਰ 2022 ਤੋਂ ਸ਼ੁਰੂ ਹੋ ਰਹੀ ਹੈ। ਸਮਾਰਟ ਕਾਰਡ ਧਾਰਕਾਂ ਨੂੰ ਇਸ ਸਕੀਮ ਦੇ ਵਿੱਚ ਜਿੱਥੇ ਘਰ ਘਰ ਰਾਸ਼ਨ ਪਹੁੰਚਾਇਆ ਜਾਵੇਗਾ ਤੇ ਇਸ ਯੋਜਨਾ ਦਾ ਲਾਭ ਹਰ ਮਹੀਨੇ 1.58 ਕਰੋੜ ਲਾਭਪਾਤਰੀਆਂ ਨੂੰ ਮਿਲੇਗਾ।

ਸਰਕਾਰ ਵੱਲੋਂ ਜਿਥੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਸੁਚਾਰੂ ਢੰਗ ਦੇ ਨਾਲ ਉਨ੍ਹਾਂ ਨੂੰ ਆਟਾ ਦਿੱਤਾ ਜਾਵੇਗਾ।ਪੰਜਾਬ ਸਰਕਾਰ ਵੱਲੋ 75 ਹਜ਼ਾਰ ਮੈਟ੍ਰਿਕ ਟਨ ਆਟਾ ਹਰ ਮਹੀਨੇ ਲੋਕਾਂ ਨੂੰ ਦਿੱਤਾ ਜਾਵੇਗਾ ਅਤੇ ਇਸ ਦੀ ਪਿਸਾਈ 25 ਕੰਪਨੀਆਂ ਤੋਂ ਕਰਵਾਈ ਜਾਣ ਵਾਸਤੇ ਚੋਣ ਕੀਤੀ ਗਈ ਹੈ। ਦੱਸ ਦਈਏ ਕਿ ਮਾਰਕਫੈਡ ਕੰਪਨੀ ਵੱਲੋਂ ਇਹ ਕੰਮ ਕੀਤਾ ਜਾਵੇਗਾ

ਉਥੇ ਇੱਕ ਰਾਸ਼ਨ ਪਹੁੰਚਾਉਣ ਵਾਲੀ ਇਸ ਯੋਜਨਾ ਦੇ ਤਹਿਤ ਜਿਥੇ ਇਕ ਵਾਹਨ ਵੱਲੋਂ ਲੋਕਾਂ ਨੂੰ ਰਾਸ਼ਨ ਦਿੱਤਾ ਜਾਵੇਗਾ। ਉਥੇ ਹੀ ਆਟਾ ਤੋਲਣ ਵਾਲੀ ਮਸ਼ੀਨ ਵੀ ਉਸ ਵਾਹਨ ਵਿੱਚ ਲੱਗੀ ਹੋਵੇਗੀ ਅਤੇ ਨਾਲ ਦੀ ਨਾਲ ਸੀਸੀਟੀਵੀ ਕੈਮਰੇ ਲੱਗੇ ਹੋਣਗੇ ਤੇ ਇਸ ਤੋਂ ਇਲਾਵਾ ਜੀਪੀਐਸ ਵੀ ਲਗਾਇਆ ਜਾਵੇਗਾ।

15 ਦਿਨ ਪਹਿਲਾਂ ਖੁਰਾਕ ਸਪਲਾਈ ਵਿਭਾਗ ਨੂੰ ਲਾਭਪਾਤਰੀਆਂ ਨੂੰ ਇਹ ਸੂਚਿਤ ਕਰਨਾ ਪਵੇਗਾ ਕਿ ਉਹ ਆਟਾ ਲੈਣਾ ਚਾਹੁੰਦੇ ਹਨ ਜਾਂ ਕਣਕ ਲੈਣਾ ਚਾਹੁੰਦੇ ਹਨ। ਪੰਜਾਬ ਵਿੱਚ ਡਿਪੂ ਹੋਲਡਰ 16 ਹਜ਼ਾਰ ਤੋਂ ਵੱਧ ਹਨ। ਜਿੱਥੇ ਲੋਕਾਂ ਨੂੰ ਸਮਾਰਟ ਕਾਰਡ ਦੇ ਤਹਿਤ ਪ੍ਰਤੀ ਮਹੀਨਾ 2 ਰੁਪਏ ਕਿਲੋ ਦੇ ਹਿਸਾਬ ਨਾਲ ਪੰਜ ਕਿਲੋ ਕਣਕ ਦਿੱਤੀ ਜਾਂਦੀ ਹੈ।

Check Also

ਕੈਨੇਡਾ ’ਚ ਬਟਾਲਾ ਦੇ ਨੌਜਵਾਨ ਦੀ…….

ਬਟਾਲਾ ਦੇ ਬਾਉਲੀ ਇੰਦਰਜੀਤ ਦੇ ਰਹਿਣ ਵਾਲੇ 30 ਸਾਲਾਂ ਨੌਜਵਾਨ ਪ੍ਰਭਜੀਤ ਸਿੰਘ ਦੀ ਕੈਨੇਡਾ ਵਿਚ …