Home / ਦੁਨੀਆ ਭਰ / ਘਰ ਦੀਆਂ ਛੱਤਾਂ ਤੇ ਲਗਾਉ ਆਹ ਚੀਜ਼

ਘਰ ਦੀਆਂ ਛੱਤਾਂ ਤੇ ਲਗਾਉ ਆਹ ਚੀਜ਼

ਘਰ ਦੀਆਂ ਛੱਤਾਂ ਨੂੰ ਸੇਮ ਤੋਂ ਬਚਾਉਣ ਦਾ ਸੌਖਾ ਤਰੀਕਾ ਘਰ ਹੀ ਤਿਆਰ ਕਰੋ ਸਿਰਫ 2 ਮਿੰਟਾਂ ਚ ਤਿਆਰ ਹੋ ਜਾਣਾ ਕੈਮੀਕਲ POP DOWN sealing ਤੇ ਰੰਗ ਨੂੰ ਬਚਾਉ।ਆਉ ਸੁਣਦੇ ਪੂਰੀ ਵੀਡੀਓ। ਮੌਨਸੂਨ ਯਾਨੀ ਮੀਂਹ ਦਾ ਮੌਸਮ ਆ ਗਿਆ ਹੈ। ਇਸ ਮੌਸਮ ਵਿਚ ਨਾ ਸਿਰਫ ਬਹੁਤ ਸਾਰੀਆਂ ਬਿਮਾ ਰੀਆਂ ਦਸਤਕ ਦਿੰਦੀਆਂ ਹਨ। ਬਲਕਿ ਘਰ ਵਿਚ ਸਿੱਲਣ ਦੀ ਸਮੱਸਿਆ ਵੀ ਬਹੁਤ ਜ਼ਿਆਦਾ ਵਧ ਜਾਂਦੀ ਹੈ।ਘਰ ਦੀਆਂ ਕੰਧਾਂ ਅਤੇ ਛੱਤ ਗਿੱਲੇਪਨ ਅਤੇ ਉੱਲੀਮਾਰ ਦੇ ਕਾਰਨ ਆਪਣੀ ਚਮਕ ਗੁਆ ਬੈਠਦੀਆਂ ਹਨ। ਇਸ ਤੋਂ ਛੁਟਕਾਰਾ ਪਾਉਣ ਲਈ, ਲੋਕ ਪਾਣੀ ਦੀ ਤਰ੍ਹਾਂ ਪੈਸਾ ਬਰਬਾਦ ਕਰਦੇ ਹਨ। ਜਦਕਿ ਕੁਝ ਖਾਸ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਇਸ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

new

ਦੱਸ ਦਈਏ ਕਿ ਇਸ ਤਰੀਕੇ ਨਾਲ ਦੂਰ ਹੋਵੇਗੀ ਸਿੱਲਣ ਦੀ ਸਮੱਸਿਆ 1. ਕੁਦਰਤੀ ਹਵਾ ਅਤੇ ਧੁੱਪ ਤੁਹਾਨੂੰ ਸਿੱਲਣ ਦੀ ਸਮੱਸਿਆ ਤੋਂ ਮੁਕਤ ਕਰ ਸਕਦੀ ਹੈ। ਘਰ ਦੀਆਂ ਛੱਤਾਂ ਅਤੇ ਕੰਧਾਂ ਨੂੰ ਪ੍ਰਾਪਤ ਹਵਾ ਅਤੇ ਧੁੱਪ ਮਿਲ ਸਕੇ, ਇਸ ਦੇ ਲਈ ਖਿੜਕੀਆਂ ਅਤੇ ਦਰਵਾਜ਼ਿਆਂ ਨੂੰ ਕੁਝ ਸਮੇਂ ਲਈ ਖੁੱਲਾ ਰੱਖੋ।
2. ਉਨ੍ਹਾਂ ਥਾਵਾਂ ‘ਤੇ ਜਿੱਥੇ ਪਾਣੀ ਦੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ, ਸੀਲਿੰਗ ਦੀ ਸਮੱਸਿਆ ਵਧੇਰੇ ਹੁੰਦੀ ਹੈ। ਇਸ ਲਈ ਆਪਣੇ ਬਾਥਰੂਮ ਅਤੇ ਰਸੋਈ ਦੀ ਵਰਤੋਂ ਕਰਨ ਤੋਂ ਬਾਅਦ ਇਸ ਨੂੰ ਸਾਫ਼ ਅਤੇ ਸੁੱਕਾ ਰਖੋ। ਕੀਟਨਾਸ਼ਕਾਂ ਦਾ ਛਿੜਕਾਅ ਅਤੇ ਫਯੂਮਿਗੇਸ਼ਨ ਕਰਵਾਦੇ ਰਹੋ।

3. ਸਿੱਲਣ ਤੋਂ ਬਚਣ ਲਈ ਖਰਾਬ ਹੋ ਚੁੱਕੀ ਕੰਧਾਂ ਨੂੰ ਠੀਕ ਕਰਨ ਲਈ ਦਰਾਰਾਂ ਵਿਚ ਵਾਟਰਪ੍ਰੂਫ ਚੂਨਾ ਭਰੋ। ਅਜਿਹਾ ਕਰਨ ਨਾਲ ਉਸ ਜਗ੍ਹਾ ‘ਤੇ ਦੁਬਾਰਾ ਸਿੱਲਣ ਨਹੀਂ ਆਵੇਗੀ।4. ਛੱਤ ਦੇ ਉਪਰੋਂ ਸਫਾਈ ਕਰਦੇ ਸਮੇਂ ਦਰਾਰਾਂ ਦਾ ਧਿਆਨ ਰੱਖੋ। ਇਨ੍ਹਾਂ ਦਰਾਰਾਂ ਵਿਚ ਮੀਂਹ ਦੇ ਪਾਣੀ ਕਾਰਨ ਤੁਹਾਡੀ ਛੱਤ ਕਈ ਵਾਰ ਖਰਾਬ ਹੋ ਜਾਂਦੀ ਹੈ। ਇਸ ਲਈ, ਛੱਤ ਦੀ ਮੁਰੰਮਤ ਕਰਨ ਦੀ ਬਜਾਏ, ਉੱਪਰੋਂ ਦਰਾਰਾਂ ਨੂੰ ਭਰੋ।ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

newhttps://punjabiinworld.com/wp-admin/options-general.php?page=ad-inserter.php#tab-4
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!