Home / ਦੁਨੀਆ ਭਰ / ਮਸਤੂਆਣਾ ਸਾਹਿਬ ਦੀ ਕਰਾਮਾਤੀ ਦੇਗ

ਮਸਤੂਆਣਾ ਸਾਹਿਬ ਦੀ ਕਰਾਮਾਤੀ ਦੇਗ

ਮਸਤੂਆਣਾ ਸਾਹਿਬ ਚਮਤਕਾਰੀ ਦੇਗ ਦੀ ਅਨੋਖੀ ਕਰਾਮਤ – ਇੱਕ ਸਮੇਂ ਬਣਦਾ ਹੈ ਲੱਖਾਂ ਲੋਕਾਂ ਲਈ ਲੰਗਰ ਇਸ ਬਰਤਨ ਚ ਲੰਗਰ ਛਕਣ ਨਾਲ ਹੁੰਦੇ ਹਜਾਰਾਂ ਰੋਗ ਦੂਰ! ਸੰਤ ਅਤਰ ਸਿੰਘ (28 ਮਾਰਚ, 1866 – 31 ਜਨਵਰੀ, 1927) ਮਹਾਨ ਸੇਵਾ ਮਹਾਨ ਤਪੱਸਵੀ, ਕਰਮਯੋਗੀ, ਚਿੰਤਕ, ਵਿੱਦਿਆਦਾਨੀ ਤੇ ਨਾਮਬਾਣੀ ਦੇ ਰਸੀਏ ਮਹਾਂਪੁਰਸ਼ ਸਨ। ਆਪ ਜੀ ਨੇ ਸਿੱਖੀ ਦਾ ਪਰਚਾਰ, ਵਿਦਿਆ ਦਾ ਦਾਨੀ ਬਖਸ ਕੇ ਮਸਤੁਆਣਾ ਸਾਹਿਬ ਇੱਕ ਵੱਡਾ ਵਿਦਿਆ ਦਾ ਕੇਂਦਰ ਬਣਾ ਦਿਤਾ। ਉਹਨਾਂ ਦੇ ਸੇਵਕ ਸੰਤ ਤੇਜਾ ਸਿੰਘ ਨੇ ਗੁਰਦੁਆਰਾ ਬੜੂ ਸਾਹਿਬ ਹਿਮਾਚਲ ਪ੍ਰਦੇਸ਼ ਵਿਚੇ ਧਾਰਮਿਕ ਅਤੇ ਵਿਦਿਆ ਦਾ ਵੱਡਾ ਕੇਂਦਰ ਸਥਾਪਿਤ ਕੀਤਾ।ਸੰਤ ਅਤਰ ਸਿੰਘ ਜੀ ਦਾ ਜਨਮ ਰਿਆਸਤ ਪਟਿਆਲਾ ਦੇ ਚੀਮਾ ਨਗਰ ਵਿਖੇ ਪਿਤਾ ਕਰਮ ਸਿੰਘ ਜੀ ਅਤੇ ਮਾਤਾ ਭੋਲੀ ਜੀ ਦੇ ਗ੍ਰਹਿ ਵਿਖੇ 28 ਮਾਰਚ 1866 ਈਸਵੀ ਨੂੰ ਹੋਇਆ। ਜਨਮ ਤੋਂ ਹੀ ਅਧਿਆਤਮਿਕ ਰੁਚੀਆਂ ਦੇ ਮਾਲਕ ਸਨ।

ਬਚਪਨ ਸਿੰਘ ਸਾਥੀਆਂ ਨਾਲ ਡੰਗਰ ਚਾਰਦੇ ਵੱਡੇ ਹੋਏ, ਖੇਤੀ ਕਰਦੇ ਤੇ ਫੌਜ ਵਿੱਚ ਨੌਕਰੀ ਕਰਦੇ ਸਮੇਂ ਸਦਾ ਪ੍ਰਭੂ ਭਗਤੀ ਵਿੱਚ ਲੀਨ ਰਹਿੰਦੇ ਸਨ। ਫੌਜੀ ਨੌਕਰੀ ਦੌਰਾਨ ਹੀ ਅੰਮ੍ਰਿਤ ਛੱਕ ਕੇ ਸਿੰਘ ਸੱਜੇ। ਥੋੜ੍ਹੇ ਸਮੇਂ ਵਿੱਚ ਹੀ ਨੌਕਰੀ ਛੱਡ ਦਿਤੀ ਅਤੇ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਨਾਂਦੇੜ ਜਾ ਕੇ ਗੋਦਾਵਰੀ ਦੇ ਕੰਢੇ ਸਿਮਰਨ ਕਰਨ ਲੱਗੇ, ਫਿਰ ਪੋਠੋਹਾਰ ਦੇ ਇਲਾਕੇ ਵਿੱਚ ਕੱਲਰ ਕਨੋਹਾ ਪਿੰਡ ਵਿੱਚ ਵਾਸ ਕਰਦੇ ਹੋਏ, ਪ੍ਰਭੂ ਭਗਤੀ ਵਿੱਚ ਲੀਨ ਰਹੇ ਅਤੇ ਲਗਾਤਾਰ ਕਈ ਸਾਲ ਸਿਮਰਨ ਅਭਿਆਸ ਕੀਤਾ। ਕੀਰਤਨੀ ਜਥਾ ਬਣਾ ਕੇ ਕੀਰਤਨ ਕਰਨ ਦੀ ਨਵੀਂ ਪ੍ਰੰਪਰਾ ਸ਼ੁਰੂ ਕੀਤੀ। ਪੋਠੋਹਾਰ, ਸਿੰਧ ਤੇ ਮਾਝੇ ਵਿੱਚ ਸਿੱਖੀ ਪ੍ਰਚਾਰ ਕੀਤਾ।

ਗੁਰਦੁਆਰਾ ਬੰਗਲਾ ਸਾਹਿਬਦਿੱਲੀ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠਿਆਂ ਸੰਤਾਂ ਦੇ ਪੈਰ ਉੱਪਰ ਇੱਕ ਛਾਲਾ ਜਿਹਾ ਹੋ ਗਿਆ ਤੇ ਦਰਦ ਹੋਣਾ ਸ਼ੁਰੂ ਹੋ ਗਿਆ। ਕਈ ਥਾਂ ਇਲਾਜ ਕਰਵਾਇਆ ਪਰ ਕੋਈ ਫਰਕ ਨਾ ਪਿਆ। ਆਖਰ 31 ਜਨਵਰੀ 1927 ਦੀ ਰਾਤ ਨੂੰ ਸੰਗਰੂਰ ਵਿਖੇ ਸ੍ਰੀ ਗੁਰੂ ਗੋਬਿੰਦ‌‌‌‌‌‌‌‌ ਸਿੰਘ ਦੇ ਨਿਵਾਸ ਅਸਥਾਨ ‘ਤੇ ਸੰਤ ਅਤਰ ਸਿੰਘ ਸੰਸਾਰਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ।

Check Also

Ravneet Bittu ਨੇ ਸਿੱਖਾਂ ਲਈ ਕੀਤਾ ਦਿਲ ਵੱਡਾ ?