Home / ਨੁਸਖੇ ਤੇ ਮੌਸਮ ਖੇਤੀ-ਬਾਰੇ / ਅਫਸਾਨਾ ਖਾਨ ਬਾਰੇ ਆਈ ਵੱਡੀ ਖਬਰ

ਅਫਸਾਨਾ ਖਾਨ ਬਾਰੇ ਆਈ ਵੱਡੀ ਖਬਰ

ਪੰਜਾਬੀ ਗਾਇਕਾ ਅਫਸਾਨਾ ਖਾਨ (Afsana Khan)ਆਪਣੀ ਉੱਚੀ ਅਤੇ ਸੁੱਚੀ ਗਾਇਕੀ ਨਾਲ ਪ੍ਰਸ਼ੰਸ਼ਕਾਂ ਦੇ ਦਿਲਾਂ ਉੱਪਰ ਰਾਜ ਕਰਦੀ ਹੈ। ਦੱਸ ਦੇਈਏ ਕਿ ਹਾਲ ਹੀ ਵਿੱਚ ਅਫਸਾਨਾ ਖਾਨ ਨੂੰ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ਉਸ ਨੂੰ ਆਪਣੇ ਗੀਤ ਤਿਤਲੀਆਂ ਲਈ ਬੈਸਟ ਫ਼ੀਮੇਲ ਸਿੰਗਰ ਦਾ ਐਵਾਰਡ ਮਿਲਿਆ ਹੈ। ਖਾਸ ਗੱਲ ਇਹ ਹੈ ਕਿ ਗਾਇਕਾ ਨੇ ਆਪਣਾ ਇਹ ਐਵਾਰਡ ਸਿੱਧੂ ਮੂਸੇਵਾਲਾ (Sidhu Moosewala) ਨੂੰ ਸਮਰਪਿਤ ਕੀਤਾ ਹੈ

।ਅਫਸਾਨਾ ਖਾਨ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ- ਵੱਡਾ ਬਾਈ ਸਿੱਧੂ ਮੂਸੇ ਵਾਲਾ ਲਈ ਦਾਦਾ ਸਾਹਿਬ ਫਾਲਕੇ ਆਈਕੋਨਿਕ ਐਵਾਰਡ। ਉੱਥੇ ਹੀ ਜਦੋਂ ਅਫ਼ਸਾਨਾ ਖਾਨ ਦਾ ਸਟੇਜ ਤੇ ਨਾਂ ਲਿਆ ਗਿਆ ਤਾਂ ਬੈਕਗਰਾਊਂਡ `ਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨਾਲ ਗਾਇਆ ਗੀਤ `ਧੱਕਾ ਚੱਲਦਾ ਸੁਣਾਈ ਦਿੰਦਾ ਹੈ। ਇਸ ਦੇ ਨਾਲ ਹੀ ਸਟੇਜ `ਤੇ ਐਵਾਰਡ ਲੈਂਦੇ ਸਮੇਂ ਅਫ਼ਸਾਨਾ ਕਾਫ਼ੀ ਭਾਵੁਕ ਹੋ ਗਈ।

ਇਸ ਦੌਰਾਨ ਉਸ ਨੇ ਆਪਣਾ ਐਵਾਰਡ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਸਪਰਪਿਤ ਕੀਤਾ, ਜਿਸ ਨੂੰ ਉਹ ਮੂੰਹਬੋਲਾ ਭਰਾ ਮੰਨਦੀ ਹੈ। ਉੱਥੇ ਹੀ ਅਫਸਾਨਾ ਦੀ ਇਸ ਪੋਸਟ ਨੇ ਇੱਕ ਵਾਰ ਫਿਰ ਤੋਂ ਸਿੱਧੂ ਮੂਸੇਵਾਲਾ ਦੀਆਂ ਯਾਦਾਂ ਨੂੰ ਪ੍ਰਸ਼ੰਸ਼ਕਾਂ ਦੇ ਦਿਲਾਂ ਵਿੱਚ ਜ਼ਿੰਦਾ ਕਰ ਦਿੱਤਾ। ਇਸ ਦੌਰਾਨ ਜਿੱਥੇ ਅਫ਼ਸਾਨਾ ਖਾਨ ਖੁਸ਼ ਨਜ਼ਰ ਆਈ, ਨਾਲ ਹੀ ਉਹ ਸਿੱਧੂ ਨੂੰ ਯਾਦ ਕਰ ਭਾਵੁਕ ਹੋ ਗਈ। ਇਸ ਸ਼ੋਅ ਦੌਰਾਨ ਅਫਸਾਨਾ ਦੇ ਪਤੀ ਸਾਜ਼ ਵੀ ਨਜ਼ਰ ਆਏ।

ਦੱਸ ਦਈਏ ਕਿ ਖਾਨ ਨੂੰ 2020 `ਚ ਆਏ ਉਸ ਦੇ ਗੀਤ ਤਿਤਲੀਆਂ ਲਈ ਐਵਾਰਡ ਦਿੱਤਾ ਗਿਆ। ਇਸ ਗੀਤ ਨੂੰ ਮਸ਼ਹੂਰ ਗੀਤਕਾਰ ਜਾਨੀ ਨੇ ਲਿਖਿਆ ਸੀ। ਇਸ ਦੇ ਨਾਲ ਹੀ ਅਫ਼ਸਾਨਾ ਨੂੰ ਸਿੱਧੂ ਮੂਸੇਵਾਲਾ ਨਾਲ ਗਾਏ ਡੂਏਟ ਗੀਤ ਧੱਕਾ ਲਈ ਵੀ ਜਾਣਿਆ ਜਾਂਦਾ ਹੈ। ਕਾਬਿਲੇਗ਼ੌਰ ਹੈ ਕਿ ਅਫ਼ਸਾਨਾ ਖਾਨ ਨੇ ਗਾਇਕੀ ਦੇ ਕਰੀਅਰ ਦੀ ਸ਼ੁਰੂਆਤ 2012 `ਚ ਵਾਇਸ ਆਫ਼ ਪੰਜਾਬ ਦੇ ਸੀਜ਼ਨ 3 ਤੋਂ ਕੀਤੀ ਸੀ। ਇਸ ਤੋਂ ਬਾਅਦ ਗਾਇਕਾ ਨੇ ਕਦੇ ਜ਼ਿੰਦਗੀ ਵਿੱਚ ਪਿੱਛੇ ਮੁੜ ਕੇ ਨਹੀਂ ਦੇਖਿਆ।

Check Also

ਫਿਰ ਦੇਖਣਾ ਚਮਤਕਾਰ ਦਿਨ ਬਦਲਦੇ ਤੁਹਾਡੇ

ਹੇ ਭਾਈ! ਜਿਸ ਮਨੁੱਖ ਦਾ ਮਨ ਸਦਾ ਕਾਇਮ ਰਹਿਣ ਵਾਲੇ ਮਾਲਕ (ਦੇ ਨਾਮ) ਨਾਲ ਪਤੀਜ …