ਵੈਸ਼ਨੂੰ ਦੇਵੀ ਮੰਦਿਰ ਤੋਂ ਆਈ ਵੱਡੀ ਖਬਰ

ਸ਼ਰਧਾਲੂਆਂ ਵੱਲੋਂ ਜਿੱਥੇ ਵੱਖ-ਵੱਖ ਧਾਰਮਿਕ ਅਸਥਾਨਾਂ ਦੀ ਯਾਤਰਾ ਕੀਤੀ ਜਾਂਦੀ ਹੈ ਜਿਸ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਜਾਣਕਾਰੀਆਂ ਵੀ ਸਾਹਮਣੇ ਆ ਰਹੀਆ ਹਨ। ਜਿਸ ਨਾਲ ਸਫ਼ਰ ਕਰਨ ਵਾਲੇ ਯਾਤਰੀਆਂ ਦੀ ਮਦਦ ਹੋ ਸਕੇ। ਹੁਣ ਪ੍ਰਸਿੱਧ ਮੰਦਰ ਵੈਸਨੂ ਦੇਵੀ ਮੰਦਰ ਵਾਸਤੇ ਇਹ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ 60 ਸਾਲ ਪੁਰਾਣਾ ਪਰਚੀ ਸਿਸਟਮ ਬੰਦ ਹੋਣ ਜਾ ਰਿਹਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਨੂੰ ਜਿੱਥੇ ਸਾਇਨ ਬੋਰਡ ਵੱਲੋਂ ਯਾਤਰਾ ਪਰਚੀ ਲੈਣੀ ਪੈਂਦੀ ਸੀ ਅਤੇ ਇਹ ਯਾਤਰਾ ਪਹਿਲੇ ਪੜਾਅ ਦੌਰਾਨ ਹੀ ਬਾਣਗੰਗਾ ਤੋਂ ਪ੍ਰਾਪਤ ਕੀਤੀ ਜਾਂਦੀ ਸੀ ਜਿਥੇਸ਼ਰਧਾਲੂਆਂ ਨੂੰ ਬਾਣਗੰਗਾ ਤੇ ਇਹ ਪਰਚੀ ਦਿੱਤੀ ਜਾਂਦੀ ਸੀ ਅਤੇ ਇਸ ਤੋਂ ਬਿਨਾਂ ਉਨ੍ਹਾਂ ਨੂੰ ਅੱਗੇ ਵਧਣ ਦੀ ਇਜ਼ਾਜ਼ਤ ਨਹੀਂ ਮਿਲਦੀ ਸੀ। ਪਰਚੀ ਅੱਗੇ ਲੈ ਕੇ ਜਾਣ ਦਾ ਇਹ ਸਿਸਟਮ ਜਿੱਥੇ ਪਿਛਲੇ 60 ਸਾਲਾਂ ਤੋਂ ਚਲਦਾ ਆ ਰਿਹਾ ਸੀ ਉਥੇ ਹੀ ਯਾਤਰਾ ਦੀ ਇਸ ਪਰਚੀ ਦੀ ਪਰੰਪਰਾ ਨੂੰ ਹੁਣ ਖ਼ਤਮ ਕੀਤਾ ਜਾ ਰਿਹਾ ਹੈ ਅਤੇ ਇਸ ਦੀ ਜਗਹ ਤੇ ਨਵੀਂ ਤਕਨੀਕ ਲਾਗੂ ਕੀਤੀ ਜਾ ਰਹੀ ਹੈ।

ਜਿੱਥੇ ਕਟੜਾ ਪਹੁੰਚਣ ਤੇ ਸਾਈਨ ਬੋਰਡ ਵੱਲੋਂ ਹੁਣ ਆਰ ਐੱਫ ਆਈ ਡੀ ਕਾਰਡ ਵਾਸਤੇ ਇੱਕ ਕੰਪਨੀ ਨੂੰ ਟੈਡਰ ਦਿਤਾ ਗਿਆ ਹੈ। ਜਿਸ ਤੋਂ ਬਾਅਦ ਇਹ ਸਿਸਟਮ ਹੁਣ ਲਾਗੂ ਹੋ ਜਾਵੇਗਾ ਜਿੱਥੇ online ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ ਅਤੇ ਤੁਹਾਡੇ ਫੋਨ ਤੇ ਮੈਸਿਜ ਆਵੇਗਾ।

ਜਿਸ ਤੋਂ ਬਾਅਦ ਤੁਸੀਂ ਯਾਤਰਾ ਕਰਨ ਵਾਲਾ ਆਪਣਾ ਕਾਰਡ ਕਾਊਂਟਰ ਤੋਂ ਲੈ ਸਕੋਗੇ ਅਤੇ ਯਾਤਰਾ ਸਮਾਪਤ ਕੀਤੇ ਜਾਣ ਤੋਂ ਬਾਅਦ ਉਸ ਕਾਰਡ ਨੂੰ ਮੁੜ ਵਾਪਸ ਜਮਾ ਕਰਵਾਉਣਾ ਹੋਵੇਗਾ। ਲਾਗੂ ਕੀਤੇ ਜਾਣ ਵਾਲੀ ਇਹ ਸੁਵਿਧਾ ਆਰ ਐਫ ਆਈ ਦੀ ਦੀ ਕੀਮਤ 10 ਰੁਪਏ ਤੈਅ ਕੀਤੀ ਗਈ ਹੈ। ਪਰ ਸ਼ਰਧਾਲੂਆਂ ਨੂੰ ਸਾਇਨ ਬੋਰਡ ਵੱਲੋਂ ਮੁਫ਼ਤ ਪ੍ਰਦਾਨ ਕੀਤੀ ਜਾਵੇਗੀ। ਇਹ ਸੁਵਿਧਾ ਅਗਾਸਤ ਮਹੀਨੇ ਤੋਂ ਸ਼ੁਰੂ ਹੋ ਰਹੀ ਹੈ।