ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਾਲ ਹੀ ’ਚ ਡਾ. ਗੁਰਪ੍ਰੀਤ ਕੌਰ ਨਾਲ ਵਿਆਹ ਬੰਧਨ ’ਚ ਬੱਝੇ ਹਨ। ਉਨ੍ਹਾਂ ਨੇ 7 ਜੁਲਾਈ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ‘ਚ ਗੁਰਪ੍ਰੀਤ ਕੌਰ ਨਾਲ ਲਾਵਾਂ ਲਈਆਂ ਸਨ। ਭਗਵੰਤ ਮਾਨ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਈਆਂ ਸਨ। ਵਿਆਹ ਦੇ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਈ ਸਿਆਸੀ ਆਗੂਆਂ ਅਤੇ ਕਲਾਕਾਰਾਂ ਵੱਲੋਂ ਵਧਾਈ ਦਿੱਤੀ ਜਾ ਰਹੀ ਹੈ। ਹੁਣ ਪੰਜਾਬੀ ਮਿਊਜ਼ਿਕ ਅਤੇ ਫ਼ਿਲਮੀ ਜਗਤ ਦੇ ਨਾਮੀ ਅਦਾਕਾਰ ਗਿੱਪੀ ਗਰੇਵਾਲ ਜੋ ਕਿ ਆਪਣੇ ਪੂਰੇ ਪਰਿਵਾਰ ਦੇ ਨਾਲ ਨਵੀਂ ਵਿਆਹੀ ਜੋੜੀ ਨੂੰ ਵਧਾਈਆਂ ਦੇਣ ਪਹੁੰਚੇ।
ਗਾਇਕ ਗਿੱਪੀ ਗਰੇਵਾਲ ਨੇ ਹਾਲ ਹੀ ਚ ਭਗਵੰਤ ਮਾਨ ਅਤੇ ਡਾ. ਗੁਰਪ੍ਰੀਤ ਕੌਰ ਦੇ ਨਾਲ ਕੁਝ ਖ਼ੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਨੇ। ਤਸਵੀਰਾਂ ਚ ਗਿੱਪੀ ਗਰੇਵਾਲ, ਰਵਨੀਤ ਗਰੇਵਾਲ, ਏਕਮ, ਸ਼ਿੰਦਾ ਅਤੇ ਗੁਰਬਾਜ਼ ਨਵੀਂ ਵਿਆਹੀ ਜੋੜੀ ਭਗਵੰਤ ਮਾਨ ਅਤੇ ਡਾ. ਗੁਰਪ੍ਰੀਤ ਕੌਰ ਦੇ ਨਾਲ ਨਜ਼ਰ ਆ ਰਹੇ ਹਨ।
ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਗਿੱਪੀ ਗਰੇਵਾਲ ਨੇ ਲਿਖਿਆ ਹੈ- ‘ਮਾਣਯੋਗ ਮੁੱਖ ਮੰਤਰੀ @bhagwantmann1 ਜੀ ਅਤੇ ਡਾਕਟਰ ਗੁਰਪ੍ਰੀਤ ਕੌਰ ਜੀ ਨੂੰ ਵਿਆਹੁਤਾ ਜੀਵਨ ਦੀਆਂ ਮੁਬਾਰਕਾਂ ਅਤੇ ਸ਼ੁਭਕਾਮਨਾਵਾਂ…ਵਾਹਿਗੁਰੂ ਹਮੇਸ਼ਾ ਮੇਹਰ ਰੱਖਣ ਅਤੇ ਖੁਸ਼ਹਾਲ ਵਿਆਹੁਤਾ ਜੀਵਨ ਬਖਸ਼ਣ…ਏਕਮ ਅਤੇ ਸ਼ਿੰਦਾ ਖੁਸ਼ ਹਨ ਕਿਉਂਕਿ ਤੁਸੀਂ ਉਨ੍ਹਾਂ ਨੂੰ ਖੇਡਾਂ ਲਈ ਪ੍ਰੇਰਿਤ ਕੀਤਾ…ਗੁਰਬਾਜ਼ ਨੂੰ ਕੁੱਤਿਆਂ ਦਾ ਬਹੁਤ ਸ਼ੌਕ ਹੈ ਅਤੇ ਉਹ ਤੁਹਾਡੇ ਪਾਲਤੂ ਕੁੱਤਿਆਂ ਨੂੰ ਬਹੁਤ ਯਾਦ ਕਰ ਰਿਹਾ ਹੈ…I thanks for your kind gesture for me and my family’। ਇਸ ਪੋਸਟ ਉੱਤੇ ਕਲਾਕਾਰ ਅਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਵਧਾਈਆਂ ਦੇ ਰਹੇ ਹਨ।