ਜਿੱਥੇ ਇਨਸਾਨ ਵੱਲੋਂ ਘਰ ਦਾ ਗੁਜ਼ਾਰਾ ਕਰਨ ਵਾਸਤੇ ਦਿਨ ਰਾਤ ਮਿਹਨਤ ਕੀਤੀ ਜਾਂਦੀ ਹੈ। ਉਥੇ ਹੀ ਇਨਸਾਨ ਦੀ ਕਿਸਮਤ ਰਾਤੋ-ਰਾਤ ਹੀ ਬਦਲ ਜਾਂਦੀ ਹੈ ਜਿੱਥੇ ਗਰੀਬ ਵਿਅਕਤੀ ਇੱਕ ਰਾਤ ਵਿੱਚ ਹੀ ਕਰੋੜਪਤੀ ਬਣ ਜਾਂਦਾ ਹੈ। ਹੁਣ ਤੱਕ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਚੁੱਕੇ ਹਨ ਜਿੱਥੇ ਉੱਪਰ ਵਾਲੇ ਵੱਲੋਂ ਕਈ ਲੋਕਾਂ ਤੇ ਅਜਿਹੀ ਮਿਹਰਬਾਨੀ ਕੀਤੀ ਗਈ ਹੈ ਜਿੱਥੇ ਉਹ ਰਾਤੋ-ਰਾਤ ਮਾਲਾਮਾਲ ਹੋਏ ਹਨ। ਬਹੁਤ ਸਾਰੇ ਲੋਕਾਂ ਵੱਲੋਂ ਜਿੱਥੇ ਮਿਹਨਤ ਅਤੇ ਮਜ਼ਦੂਰੀ ਕੀਤੀ ਜਾਂਦੀ ਹੈ ਉਥੇ ਹੀ ਆਪਣੀ ਕਿਸਮਤ ਨੂੰ ਅਜ਼ਮਾਉਣ ਵਾਸਤੇ ਇਸ ਦਾ ਇਸਤੇਮਾਲ ਵੀ ਕੀਤਾ ਜਾਂਦਾ ਹੈ। ਉਥੇ ਹੀ ਕੁਝ ਲੋਕਾਂ ਵੱਲੋਂ ਅਜਿਹੇ ਚਮਤਕਾਰ ਬਾਰੇ ਸੋਚਿਆ ਵੀ ਨਹੀਂ ਗਿਆ ਹੁੰਦਾ, ਜਿੱਥੇ ਰਾਤੋ-ਰਾਤ ਹੀ ਪਰਮਾਤਮਾ ਉਨ੍ਹਾਂ ਦੀ ਕਿਸਮਤ ਨੂੰ ਬਦਲ ਦਿੰਦਾ ਹੈ ।
ਹੁਣ ਪੰਜਾਬ ਦੇ ਵਿੱਚ ਇੱਕ ਔਰਤ ਦੀ ਕਿਸਮਤ ਚਮਕ ਗਈ ਹੈ ਜਿੱਥੇ ਕਰੋੜਪਤੀ ਬਣ ਗਈ ਹੈ ਅਤੇ ਪਰਿਵਾਰ ਵੱਲੋਂ ਇਸ ਬਾਰੇ ਸੋਚਿਆ ਵੀ ਨਹੀਂ ਗਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮਹਾਨਗਰ ਲੁਧਿਆਣਾ ਤੋਂ ਸਾਹਮਣੇ ਆਇਆ ਹੈ। ਜਿਥੇ ਘਰ ਸੰਭਾਲਣ ਵਾਲੀ ਗ੍ਰਹਿਣੀ ਰਾਤੋ ਰਾਤ ਹੀ ਕਰੋੜਪਤੀ ਬਣ ਗਈ ਹੈ। ਜਿੱਥੇ ਇਸ ਰਾਖੀ ਗੁੰਬਰ ਨਾਮ ਦੀ ਔਰਤ ਵੱਲੋਂ ਡੀਅਰ ਸਾਉਣ ਬੰਪਰ ਦੀ ਟਿਕਟ ਖਰੀਦੀ ਗਈ ਸੀ। ਉਥੇ ਹੀ ਇਸ ਮਹੀਨੇ ਇਸ ਲਾਟਰੀ ਦਾ ਡਰਾਅ ਵੀ ਕੱਢਿਆ ਗਿਆ ਹੈ।
ਜਿੱਥੇ 9 ਜੁਲਾਈ 2022 ਨੂੰ ਪੰਜਾਬ ਸਟੇਟ ਲਾਟਰੀ ਵੱਲੋਂ ਡੀਅਰ ਸਾਉਣ ਬੰਪਰ ਦੀ ਲਾਟਰੀ ਦਾ ਡਰਾਅ ਕੱਢ ਦਿੱਤਾ ਗਿਆ ,ਜਿਸ ਵਿੱਚ ਇਹ ਔਰਤ ਜੇਤੂ ਰਹੀ ਹੈ ਜਿਸ ਵੱਲੋਂ ਢਾਈ ਕਰੋੜ ਰੁਪਏ ਦੀ ਰਾਸ਼ੀ ਜਿੱਤੀ ਗਈ ਹੈ। ਇਸ ਔਰਤ ਨੇ ਦੱਸਿਆ ਕਿ ਉਸ ਵੱਲੋਂ ਜਿੱਥੇ ਟਿਕਟ ਪਾਈ ਜਾਂਦੀ ਸੀ ਅਤੇ ਉਸ ਨੂੰ ਵਿਸ਼ਵਾਸ ਸੀ ਕਿ ਕਦੇ ਤਾਂ ਉਸ ਦੀ ਕਿਸਮਤ ਚਮਕੇਗੀ ਇਸ ਲਈ ਉਸ ਵੱਲੋਂ ਪੰਜਾਬ ਸਟੇਟ ਲਾਟਰੀ ਦੀਆਂ ਟਿਕਟਾਂ ਖਰੀਦੀਆਂ ਗਈਆਂ ਸਨ ਅਤੇ ਆਪਣੀ ਕਿਸਮਤ ਅਜਮਾਈ ਗਈ ਸੀ।
ਲਾਟਰੀ ਦੇ ਨਿਕਲ ਜਾਣ ਦੀ ਖਬਰ ਮਿਲਦੇ ਹੀ ਪੂਰੇ ਪਰਿਵਾਰ ਵਿੱਚ ਖੁਸ਼ੀ ਦਾ ਮਹੌਲ ਹੈ ਅਤੇ ਉਨ੍ਹਾਂ ਵੱਲੋਂ ਪੰਜਾਬ ਡੀਅਰ ਸਾਉਣ ਬੰਪਰ ਦੀ ਲਾਟਰੀ ਨਿਕਲ ਤੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਏਨੀ ਵੱਡੀ ਰਕਮ ਜਿੱਤਣ ਤੋਂ ਬਾਅਦ ਜਿਥੇ ਪਰਿਵਾਰ ਵੱਲੋਂ ਜਸ਼ਨ ਮਨਾਇਆ ਜਾ ਰਿਹਾ ਹੈ ਉਥੇ ਹੀ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ।