Home / ਦੁਨੀਆ ਭਰ / CM ਮਾਨ ਦੀ ਪਹਿਲੀ ਪਤਨੀ ਦੇ ਨਾਮ ਐਨੀ ਜਾਇਦਾਦ

CM ਮਾਨ ਦੀ ਪਹਿਲੀ ਪਤਨੀ ਦੇ ਨਾਮ ਐਨੀ ਜਾਇਦਾਦ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੱਲ੍ਹ ਵੀਰਵਾਰ ਨੂੰ ਦੂਜਾ ਵਿਆਹ ਕਰਵਾਉਣਗੇ। ਸੂਤਰਾਂ ਅਨੁਸਾਰ ਮੁੱਖ ਮੰਤਰੀ ਡਾਕਟਰ ਗੁਰਪ੍ਰੀਤ ਕੌਰ ਨਾਲ ਦੂਜਾ ਵਿਆਹ ਕਰਵਾਉਣਗੇ। ਇਹ ਵਿਆਹ ਸਮਾਗਮ ਚੰਡੀਗੜ੍ਹ ‘ਚ ਹੋਵੇਗਾ, ਜਿਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੇ ਪਰਿਵਾਰ ਸਮੇਤ ਪਹੁੰਚਣਗੇ।ਇਸ ਤੋਂ ਇਲਾਵਾ ਬਹੁਤ ਘੱਟ ਮਹਿਮਾਨਾਂ ਨੂੰ ਵਿਆਹ ‘ਚ ਸੱਦਿਆ ਗਿਆ ਹੈ।

ਸਾਲ 2015 ‘ਚ ਭਗਵੰਤ ਮਾਨ ਦਾ ਆਪਣੀ ਪਹਿਲੀ ਪਤਨੀ ਇੰਦਰਪ੍ਰੀਤ ਕੌਰ ਨਾਲੋਂ ਤਲਾਕ ਹੋ ਗਿਆ ਸੀ। ਇਸ ਵੇਲੇ ਉਹ ਦੋ ਬੱਚਿਆਂ ਸਮੇਤ ਅਮਰੀਕਾ ‘ਚ ਰਹਿ ਰਹੇ ਹਨ।ਦੱਸ ਦਈਏ ਕਿ ਮੰਗਲਵਾਰ ਨੂੰ ਨਿਊਜ਼18 ਪੰਜਾਬ ਦੇ ਪ੍ਰੋਗਰਾਮ ‘ਚ ਪਹੁੰਚੇ ਸੀਐੱਮ ਭਗਵੰਤ ਮਾਨ ਨੇ ਦੱਸਿਆ ਕਿ ਉਨ੍ਹਾਂ ਦਾ ਆਪਣੀ ਪਹਿਲੀ ਪਤਨੀ ਨਾਲੋਂ ਤਲਾਕ ਹੋ ਗਿਆ ਹੈ।ਉਨ੍ਹਾਂ ਸਾਬਕਾ ਪਤਨੀ ਦੀ ਤਾਰੀਫ਼ ਕਰਦਿਆਂ ਦੱਸਿਆ ਕਿ ਉਹ ਇੱਕ ਚੰਗੀ ਮਾਂ ਹੈ, ਜਿਸ ਨੇ ਆਪਣੇ ਬੱਚਿਆਂ ਦੀ ਚੰਗੀ ਦੇਖਭਾਲ ਕੀਤੀ ਅਤੇ ਨਾਲ ਹੀ ਦੱਸਿਆ ਕਿ ਜਦੋਂ ਉਨ੍ਹਾਂ ਦਾ ਤਲਾਕ ਹੋਇਆ ਤਾਂ ਉਨ੍ਹਾਂ ਨੇ ਆਪਣੀ ਜਾਇਦਾਦ ਦਾ 100 ਫ਼ੀਸਦੀ ਹਿੱਸਾ ਉਨ੍ਹਾਂ ਨੂੰ ਦੇ ਦਿੱਤਾ ਸੀ।

ਭਗਵੰਤ ਮਾਨ ਦੇ ਬੇਟੇ ਦਾ ਨਾਂ ਦਿਲਸ਼ਾਨ ਅਤੇ ਬੇਟੀ ਦਾ ਨਾਂ ਸੀਰਤ ਹੈ। ਦੋਵੇਂ ਬੱਚੇ ਮਾਨ ਦੇ ਮੁੱਖ ਮੰਤਰੀ ਵੱਜੋਂ ਸਹੁੰ ਚੁੱਕਣ ਦੇ ਸਮਾਗਮ ਵਿੱਚ ਸ਼ਾਮਲ ਹੋਏ ਸਨ। ਆਪਣੀ ਪਹਿਲੀ ਪਤਨੀ ਤੋਂ ਤਲਾਕ ਲੈਣ ਤੋਂ ਬਾਅਦ ਭਗਵੰਤ ਨੇ ਫੇਸਬੁੱਕ ‘ਤੇ ਲਿਖਿਆ ਸੀ ਕਿ ਮੈਨੂੰ ਆਪਣੇ ਦੋਵਾਂ ਪਰਿਵਾਰਾਂ ‘ਚੋਂ ਚੋਣ ਕਰਨੀ ਪਈ ਅਤੇ ਮੈਂ ਪੰਜਾਬ ਨੂੰ ਚੁਣਿਆ।
ਕਾਮੇਡੀਅਨ ਤੋਂ ਸਿਆਸਤਦਾਨ ਬਣੇ ਭਗਵੰਤ ਮਾਨ 2014 ਵਿੱਚ ਪਹਿਲੀ ਵਾਰ ਸੰਗਰੂਰ ਤੋਂ ਸੰਸਦ ਮੈਂਬਰ ਬਣੇ ਸਨ। ਫਿਰ ਉਨ੍ਹਾਂ ਦੀ ਪਤਨੀ ਇੰਦਰਜੀਤ ਕੌਰ ਵੀ ਉਨ੍ਹਾਂ ਦੇ ਪ੍ਰਚਾਰ ‘ਚ ਨਜ਼ਰ ਆਈ।

ਹਾਲਾਂਕਿ 2015 ‘ਚ ਦੋਹਾਂ ਦਾ ਤਲਾਕ ਹੋ ਗਿਆ ਸੀ। ਭਗਵੰਤ ਮਾਨ 2019 ਵਿੱਚ ਸੰਗਰੂਰ ਤੋਂ ਵੀ ਚੋਣ ਜਿੱਤੇ ਸਨ। 2022 ਵਿੱਚ ਉਹ ਪੰਜਾਬ ਵਿੱਚ ‘ਆਪ’ ਦੇ ਮੁੱਖ ਮੰਤਰੀ ਉਮੀਦਵਾਰ ਬਣੇ। ਉਨ੍ਹਾਂ ਦੀ ਅਗਵਾਈ ਹੇਠ ਪਾਰਟੀ ਨੂੰ ਜ਼ਬਰਦਸਤ ਬਹੁਮਤ ਮਿਲਿਆ। ਭਗਵੰਤ ਮਾਨ ਨੇ 16 ਮਾਰਚ 2022 ਨੂੰ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ।

Check Also

CM ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ ਦਾਖਲ …

ਮੰਤਰੀ ਭਗਵੰਤ ਮਾਨ ਨੂੰ ਰੈਗੂਲਰ ਸਿਹਤ ਜਾਂਚ ਲਈ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ …