ਆਸਟ੍ਰੇਲੀਆ ਤੋਂ ਆਈ ਇਹ ਵੱਡੀ ਜਾਣਕਾਰੀ

ਦੱਸ ਦੇਈਏ ਕੀ ਜਿੱਥੇ ਸਾਡੇ ਮੁਲਕ ਵਿੱਚ ਬਹੁਤ ਸਾਰੇ ਲੋਕ ਕੰਮ ਦੀ ਭਾਲ ਵਿੱਚ ਹਨ, ਉੱਥੇ ਹੀ ਆਸਟ੍ਰੇਲੀਆ ਵਿਚ ਹੁਨਰਮੰਦ ਕਾਮਿਆਂ ਦੀ ਘਾਟ ਮਹਿਸੂਸ ਹੋ ਰਹੀ ਹੈ। ਜਿਸ ਕਰਕੇ ਆਸਟਰੇਲੀਆ ਸਰਕਾਰ ਜ਼ਿਆਦਾ ਵੀਜ਼ੇ ਜਾਰੀ ਕਰਕੇ ਇਸ ਮਸਲੇ ਨੂੰ ਹੱਲ ਕਰਨਾ ਚਾਹੁੰਦੀ ਹੈ। ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਮੰਤਰੀ ਨੇ ਗ੍ਰਹਿ ਵਿਭਾਗ ਨੂੰ ਸਲਾਹ ਦਿੱਤੀ ਹੈ ਕਿ ਵੀਜ਼ੇ ਜਾਰੀ ਕਰਨ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਜਾਵੇ। ਇਮੀਗਰੇਸ਼ਨ, ਸਿਟੀਜ਼ਨਸ਼ਿਪ, ਪਰਵਾਸੀ ਸੇਵਾਵਾਂ ਅਤੇ ਬਹੁ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਦਾ ਮੰਨਣਾ ਹੈ

ਕਿ ਵੀਜ਼ਾ ਅ ਰ ਜ਼ੀ ਆਂ ਦੇ ਬੈ ਕ ਲਾ ਗ ਦੇ ਕੰਮ ਨੂੰ ਜਲਦੀ ਤੋਂ ਜਲਦੀ ਨਿਪਟਾਇਆ ਜਾਵੇ। ਇਹ ਕੰਮ ਤਾਂ ਹੀ ਸਿਰੇ ਚੜ੍ਹ ਸਕਦਾ ਹੈ ਜੇਕਰ ਇਸ ਵਿਚ ਤੇਜ਼ੀ ਲਿਆਂਦੀ ਜਾਵੇ। ਮੌਜੂਦਾ ਸਰਕਾਰ ਇਸ ਕੰਮ ਨੂੰ ਪਹਿਲ ਦੇ ਰਹੀ ਹੈ। ਉਨ੍ਹਾਂ ਵੱਲੋਂ ਇਸ ਕੰਮ ਲਈ ਪਿਛਲੀ ਸਰਕਾਰ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਜਿਸ ਨੇ ਹੁਨਰਮੰਦ ਕਾਮਿਆਂ ਦੀਆਂ ਅ ਰ ਜ਼ੀ ਆਂ ਦੇ ਅੰਕੜੇ ਹੀ ਜਾਰੀ ਨਹੀਂ ਕੀਤੇ। ਹਾਲਾਂਕਿ ਇਹ ਵੀ ਮੰਨਿਆ ਜਾ ਰਿਹਾ ਹੈ 2014 ਦੇ ਮੁਕਾਬਲੇ 2022 ਵਿੱਚ ਆਸਟ੍ਰੇਲੀਆ ਵਿੱਚ ਹੁਨਰਮੰਦ ਅਸਥਾਈ ਵੀਜ਼ਾ ਧਾਰਕਾਂ ਦੀ ਕੁੱਲ ਗਿਣਤੀ ਵਿੱਚ ਕਮੀ ਆਈ ਹੈ। ਰੁ ਜ਼ ਗਾ ਰ ਦਾ ਤਾ ਵਾਂ ਨੂੰ ਹੁਨਰਮੰਦ ਪਰਵਾਸੀਆਂ ਦੀ ਜ਼ਰੂਰਤ ਹੈ

ਪਰ ਉਨ੍ਹਾਂ ਨੂੰ ਵੀਜ਼ਾ ਧਾਰਕਾਂ ਨੂੰ ਵੀਜ਼ਾ ਜਾਰੀ ਕਰਨ ਵਾਲੀ ਪ੍ਰਕਿਰਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਉਹ ਚਾਹੁੰਦੇ ਹਨ ਕਿ ਵੀਜ਼ਾ ਜਾਰੀ ਕਰਨ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਜਾਵੇ। 2018 ਤੋਂ ਬਾਅਦ ਤੋਂ 476 ਵੀਜ਼ਾ ਲਈ ਇੰਤਜ਼ਾਰ ਦਾ ਸਮਾਂ ਜੋ ਕਿ ਹਾਲ ਹੀ ਦੇ ਇੰਜਨੀਅਰਿੰਗ ਗ੍ਰੈਜੂਏਟਾਂ ਲਈ ਤਿਆਰ ਕੀਤਾ ਗਿਆ ਹੈ ਜੋ 18 ਮਹੀਨਿਆਂ ਤਕ ਆਸਟਰੇਲੀਆ ਵਿੱਚ ਰਹਿਣਾ, ਕੰਮ ਕਰਨਾ ਜਾਂ ਅਧਿਐਨ ਕਰਨਾ ਚਾਹੁੰਦੇ ਹਨ 41 ਮਹੀਨੇ ਤਕ ਵਧ ਗਿਆ ਹੈ।