Home / ਪੰਜਾਬੀ ਖਬਰਾਂ / ਨਵੇਂ ਮਕਾਨ ਬਣਾਉਣ ਵਾਲਿਆਂ ਆਈ ਵੱਡੀ ਅਪਡੇਟ

ਨਵੇਂ ਮਕਾਨ ਬਣਾਉਣ ਵਾਲਿਆਂ ਆਈ ਵੱਡੀ ਅਪਡੇਟ

ਪੰਜਾਬ ਵਿੱਚ ਸਾਰੀਏ ਦੀ ਦਰ ਇਸ ਨਾਲ ਘਰ ਬਣਾਉਣ ਦਾ ਸੁਪਨਾ ਦੇਖ ਰਹੇ ਲੋਕਾਂ ਨੂੰ ਵੱਡਾ ਝਟਕਾ ਲੱਗਾ ਹੈ। ਬ੍ਰਾਂਡੇਡ ਸਰੀਏ ਦੀ ਕੀਮਤ ‘ਚ 1,100 ਰੁਪਏ ਦਾ ਵਾਧਾ ਹੋਇਆ ਹੈ। ਸ਼ਨੀਵਾਰ ਨੂੰ ਬ੍ਰਾਂਡਡ ਸਰੀਆ 48500 ਪ੍ਰਤੀ ਟਨ ਦੇ ਹਿਸਾਬ ਨਾਲ ਵਿਕ ਰਿਹਾ ਹੈ। ਪਹਿਲਾਂ ਬ੍ਰਾਂਡਡ ਸਰੀਏ 47400 ਵਿੱਚ ਉਪਲਬਧ ਸਨ। ਜਦੋਂ ਕਿ ਲੋਕਲ ਸਰੀਏ ਹੁਣ 48100 ਰੁਪਏ ਪ੍ਰਤੀ ਟਨ ਵਿਕ ਰਹੇ ਹਨ। ਪਹਿਲਾਂ ਇਸ ਦੀ ਕੀਮਤ 47000 ਰੁਪਏ ਦੇ ਕਰੀਬ ਸੀ।

ਹੁਣ ਤੁਸੀਂ ਘਰ ਲਈ ਜੋ ਅੰਦਾਜ਼ਾ ਜਾਂ ਬਜਟ ਰੱਖਿਆ ਹੈ, ਉਸ ਵਿੱਚ ਇਸ ਨੂੰ ਪੂਰਾ ਕਰਨਾ ਸੰਭਵ ਨਹੀਂ ਹੈ। ਤੁਹਾਨੂੰ ਘਰ ਦਾ ਬਜਟ ਨਵੇਂ ਸਿਰੇ ਤੋਂ ਤੈਅ ਕਰਨਾ ਹੋਵੇਗਾ। ਪਿਛਲੇ ਕੁਝ ਦਿਨਾਂ ਤੋਂ ਨਿਰਮਾਣ ਸਮੱਗਰੀ ਤੋਂ ਲੈ ਕੇ ਹੋਰ ਚੀਜ਼ਾਂ ਤਕ ਹਰ ਚੀਜ਼ ਮਹਿੰਗੀ ਹੋ ਰਹੀ ਹੈ। ਇਸ ਕਾਰਨ ਮਕਾਨ ਬਣਾਉਣ ਦੇ ਸੁਪਨੇ ਦੇਖ ਰਹੇ ਲੋਕਾਂ ਦੇ ਪੱਲੇ ਨਿਰਾਸ਼ਾ ਪਈ ਹੈ। ਇਸ ਦੇ ਨਾਲ ਹੀ ਸੀਮਿੰਟ ਦੇ ਰੇਟ ਵਿੱਚ ਵੀ ਵਾਧਾ ਹੋਇਆ ਹੈ।

ਕਾਰੋਬਾਰ ‘ਤੇ ਪਵੇਗਾ ਅਸਰ- ਜ਼ਿਕਰਯੋਗ ਹੈ ਕਿ ਮੋਦੀ ਸਰਕਾਰ ਵੱਲੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਕਟੌਤੀ ਤੋਂ ਬਾਅਦ ਕਈ ਚੀਜ਼ਾਂ ਸਸਤੀਆਂ ਹੋਣ ਲੱਗੀਆਂ ਹਨ। ਪਰ ਫਿਰ ਸਰੀਏ ਦੀ ਕੀਮਤ ਵਧਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਾਰੋਬਾਰੀਆਂ ਦਾ ਕਹਿਣਾ ਹੈ ਕਿ ਮਹਿੰਗਾਈ ਦੇ ਮੱਦੇਨਜ਼ਰ ਸਰੀਆ ਅਤੇ ਸੀਮਿੰਟ ਦੀਆਂ ਕੀਮਤਾਂ ਹੇਠਾਂ ਆਉਣ ਤੋਂ ਬਾਅਦ ਹੀ ਖਰੀਦ ਵਧ ਸਕਦੀ ਹੈ। ਜੇਕਰ ਕੀਮਤ ਵਧਦੀ ਹੈ ਤਾਂ ਕਾਰੋਬਾਰ ਵੀ ਪ੍ਰਭਾਵਿਤ ਹੋ ਸਕਦਾ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਚੀਜ਼ਾਂ ਮਹਿੰਗੀਆਂ ਹੋ ਸਕਦੀਆਂ ਹਨ।

ਸਰੀਏ ਦੀ ਕੀਮਤ (ਰੁਪਏ ਪ੍ਰਤੀ ਟਨ) ਨਵੰਬਰ 2021 : 70000ਦਸੰਬਰ 2021 : 75000 ਜਨਵਰੀ 2022 : 78000 ਫਰਵਰੀ 2022 : 82000 ਮਾਰਚ 2022 : 83000 ਅਪ੍ਰੈਲ 2022 : 78000. ਮਈ 2022 : 66000 ਜੂਨ 2022 : 48100

Check Also

ਕੈਨੇਡਾ ‘ਚ ਜੰਗਲ ਦੀ ਅੱਗ ਦਾ ਕਹਿਰ

ਪੱਛਮੀ ਕੈਨੇਡਾ ਵਿੱਚ ਜੈਸਪਰ ਅਤੇ ਨੇੜਲੇ ਜੰਗਲਾਂ ਵਿੱਚ ਲੱਗੀ ਅੱਗ ਵਧਦੀ ਜਾ ਰਹੀ ਹੈ। ਅੱਗ …