ਰਵੀ ਸਿੰਘ ਖਾਲਸਾ (Ravi Singh Khalsa ) ਦੀ ਕਿਡਨੀ ਦਾ ਇਲਾਜ ਚੱਲ ਰਿਹਾ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ । ਜਿਸ ‘ਚ ਉਨ੍ਹਾਂ ਨੇ ਦੱਸਿਆ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਮੇਰਾ ਸਰੀਰ ਬਹੁਤ ਥੱਕਿਆ ਮਹਿਸੂਸ ਕਰ ਰਿਹਾ ਹੈ ।ਕਿਉਂਕਿ ਮੇਰਾ ਇਕ ਦਿਨ ‘ਚ ਚਾਰ ਵਾਰ ਡਾਇਲਾਸਿਸ ਹੁੰਦਾ ਹੈ । ਮੈਂ ਖਾਲਸਾ ਏਡ ਦੇ ਦਫਤਰ ‘ਚ ਗਿਆ ਸੀ ਦੁਪਹਿਰ ਵੇਲੇ ।
ਟੀਮ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਕੰਮ ਕਰ ਰਹੀ ਹੈ । ਇਸ ਤੋਂ ਇਲਾਵਾ ਉਨ੍ਹਾਂ ਨੇ ਦੁਆਵਾਂ ਭੇਜਣ ਦੇ ਲਈ ਪ੍ਰਸ਼ੰਸਕਾਂ ਦੇ ਨਾਲ ਨਾਲ ਪਤਨੀ ਦਾ ਵੀ ਸ਼ੁਕਰੀਆ ਅਦਾ ਕੀਤਾ ਹੈ । ਦੱਸ ਦਈਏ ਕਿ ਰਵੀ ਸਿੰਘ ਖਾਲਸਾ ਦੀ ਜਲਦ ਹੀ ਕਿਡਨੀ ਟ੍ਰਾਂਸਪਲਾਂਟ ਹੋਣੀ ਹੈ । ਜਿਸ ਨੂੰ ਲੈ ਕੇ ਕਈ ਦਿਨਾਂ ਤੋਂ ੳੇੁਨ੍ਹਾਂ ਰੁਟੀਨ ਚੈਕਅੱਪ ਅਤੇ ਡਾਇਲਾਸਿਸ ਚੱਲ ਰਿਹਾ ਹੈ ।
ਰਵੀ ਸਿੰਘ ਖਾਲਸਾ ਦੀ ਪਤਨੀ ਉਨ੍ਹਾਂ ਦਾ ਪੂਰਾ ਖਿਆਲ ਰੱਖ ਰਹੇ ਹਨ । ਰਵੀ ਸਿੰਘ ਖਾਲਸਾ, ਖਾਲਸਾ ਏਡ ਸੰਸਥਾ ਦੇ ਮੁਖੀ ਹਨ ਅਤੇ ਦੁਨੀਆ ਭਰ ‘ਚ ਇਸ ਸੰਸਥਾ ਵੱਲੋਂ ਸਮਾਜ ਦੀ ਭਲਾਈ ਦੇ ਲਈ ਕਾਰਜ ਕੀਤੇ ਜਾ ਰਹੇ ਹਨ । ਲਾਕਡਾਊਨ ਦੇ ਦੌਰਾਨ ਵੀ ਸੰਸਥਾ ਵੱਲੋਂ ਦੁਨੀਆ ਭਰ ‘ਚ ਸੇਵਾਵਾਂ ਨਿਭਾਈਆਂ ਗਈਆਂ ਹਨ ।
ਦੱਸ ਦਈਏ ਕਿ ਇਸ ਤੋਂ ਇਲਾਵਾ ਦੁਨੀਆ ‘ਚ ਕਿਤੇ ਵੀ ਕੋਈ ਕੁਦਰਤੀ ਆਫਤ ਆਉਂਦੀ ਹੈ ਤਾਂ ਸੰਸਥਾ ਸਭ ਤੋਂ ਪਹਿਲਾਂ ਪਹੁੰਚ ਕੇ ਕੰਮ ਕਰਦੀ ਹੈ ।ਇਸ ਤੋਂ ਇਲਾਵਾ ਕਿਸਾਨ ਅੰਦੋਲਨ ਦੇ ਦੌਰਾਨ ਵੀ ਸੰਸਥਾ ਦੇ ਵਲੰਟੀਅਰਸ ਵੱਲੋਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ ।