Home / ਪੰਜਾਬੀ ਖਬਰਾਂ / ਕਿਸਾਨਾਂ ਲਈ ਆਈ ਵੱਡੀ ਜਾਣਕਾਰੀ

ਕਿਸਾਨਾਂ ਲਈ ਆਈ ਵੱਡੀ ਜਾਣਕਾਰੀ

ਪ੍ਰਾਪਤ ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਵੱਲੋਂ ਹੁਣ ਸਾਉਣੀ ਦੀਆਂ 14 ਫ਼ਸਲਾਂ ਨੂੰ ਮੁੱਖ ਰੱਖ ਕੇ ਕਿਸਾਨਾਂ ਨੂੰ ਤੋਹਫੇ ਦੇ ਤੌਰ ਤੇ ਐਮ ਐਸ ਪੀ ਵਿੱਚ ਵਾਧਾ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ। ਸਰਕਾਰ ਵੱਲੋਂ ਜਿੱਥੇ ਘੱਟੋਂ ਘੱਟ ਸਮਰਥਨ ਮੁੱਲ 14 ਫਸਲਾਂ ਉਪਰ ਲਾਗੂ ਕਰ ਦਿੱਤਾ ਗਿਆ ਹੈ ਤੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ। ਕਿਸਾਨਾਂ ਨੂੰ ਅੱਜ ਇਹ ਵੱਡਾ ਤੋਹਫਾ ਕੈਬਨਿਟ ਵੱਲੋਂ ਲਏ ਗਏ ਫੈਸਲੇ ਤੋਂ ਬਾਅਦ ਦਿੱਤਾ ਗਿਆ ਹੈ। ਜਿੱਥੇ ਹੁਣ ਕਿਸਾਨਾਂ ਨੂੰ 17 ਫਸਲਾਂ ਦੇ ਐਮਐਸਪੀ ਦੇ ਵਧਣ ਲਈ ਖੁਸ਼ਖਬਰੀ ਮਿਲੀ ਹੈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕੈਬਨਿਟ ਮੰਤਰੀ ਅਨੁਰਾਗ ਠਾਕੁਰ ਨੇ ਦੱਸਿਆ ਕਿ ਕੈਬਨਿਟ ਦੀ ਕੀਤੀ ਗਈ ਮੀਟਿੰਗ ਵਿੱਚ ਜਿੱਥੇ ਸਾਉਣੀ ਦੀਆਂ 14 ਫਸਲਾਂ ਦੀ MSP ਵਿਚ ਵਾਧਾ ਕੀਤਾ ਗਿਆ ਹੈ। ਇਨ੍ਹਾਂ ਫ਼ਸਲਾਂ ਵਿੱਚ ਝੋਨਾ ‘ਤੇ MSP ਦਾ 100 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਤੇ ਤਿਲ ਦੀ MSP ਵੱਧ ਕੇ 7830 ਰੁਪਏ ਕਰ ਦਿੱਤੀ ਗਈ ਹੈ। ਉੜਦ ‘ਤੇ 300 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ, ਮੂੰਗਫਲੀ ‘ਤੇ 300 ਰੁਪਏ ਦਾ ਵਾਧਾ, ਮੂੰਗੀ ‘ਤੇ MSP 480 ਰੁਪਏ ਕਰ ਦਿੱਤੀ ਗਈ ਹੈ। ਬਾਜਰਾ ‘ਤੇ 100 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ।

ਹੁਣ ਝੋਨੇ ਦੀ ਆਮ ਕਿਸਮ ਦਾ ਘੱਟੋ-ਘੱਟ ਸਮਰਥਨ ਮੁੱਲ ਪਿਛਲੇ ਸਾਲ 1,940 ਰੁਪਏ ਸੀ , ਜੋ ਹੁਣ ਵਧਾ ਕੇ 2022-23 ਫਸਲੀ ਸਾਲ ਲਈ 2,040 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ। ਬੀਤੇ ਤਿੰਨ ਵਰ੍ਹਿਆਂ ਵਿੱਚ ਆਮ ਨਾਲੋਂ ਬਿਹਤਰ ਮਾਨਸੂਨ ਨੇ ਸਾਉਣੀ ਦੇ ਅਨਾਜ ਉਤਪਾਦਨ ਵਿੱਚ ਔਸਤਨ 2.8 ਫੀਸਦੀ ਦਾ ਵਾਧਾ ਕੀਤਾ, ਤੇ ਨਤੀਜੇ ਵਜੋਂ ਸਾਉਣੀ ਦੇ ਉਤਪਾਦਨ ਵਿੱਚ 2.5 ਫੀਸਦੀ ਦਾ ਵਾਧਾ ਹੋ ਸਕਦਾ ਹੈ, ਉਥੇ ਹੀ ਹਾੜੀ ਦੇ ਉਤਪਾਦਨ ਵਿੱਚ 1.5 ਫੀਸਦੀ ਦਾ ਵਾਧਾ ਹੋਇਆ ਹੈ।

Check Also

ਭਾਰੀ ਮੀਂਹ ਮਗਰੋਂ ਪਾਣੀ ‘ਚ ਡੁੱਬੇ ਕਈ ਪਿੰਡ

 ਇਸ ਵੇਲੇ ਕਰੀਬ ਪੂਰੇ ਦੇਸ਼ ‘ਚ ਬਰਸਾਤ ਦਾ ਦੌਰ ਜਾਰੀ ਹੈ। ਉੱਥੇ ਹੀ ਪੰਜਾਬ …