Home / ਪੰਜਾਬੀ ਖਬਰਾਂ / ਸਰਕਾਰੀ ਮੁਲਾਜ਼ਮਾਂ ਲਈ ਵੱਡੀ ਅਪਡੇਟ

ਸਰਕਾਰੀ ਮੁਲਾਜ਼ਮਾਂ ਲਈ ਵੱਡੀ ਅਪਡੇਟ

ਕੇਂਦਰ ਸਰਕਾਰ ਦੇ ਕਰਮਚਾਰੀਆਂ ਨੇ ਲੰਬੇ ਸਮੇਂ ਤੋਂ ਸਰਕਾਰ ‘ਤੇ ਦਬਾਅ ਬਣਾਇਆ ਹੋਇਆ ਹੈ। ਕਈ ਮੀਡੀਆ ਰਿਪੋਰਟਾਂ ‘ਚ ਇਹ ਆ ਰਿਹਾ ਹੈ ਕਿ ਸਰਕਾਰ ਜਲਦ ਹੀ ਫਿਟਮੈਂਟ ਫੈਕਟਰ ਨੂੰ ਵਧਾਉਣ ‘ਤੇ ਆਪਣੀ ਮਨਜ਼ੂਰੀ ਦੇ ਸਕਦੀ ਹੈ। ਸਰਕਾਰ ਨੇ ਹਾਲ ਹੀ ‘ਚ ਡੀਏ 31 ਫੀਸਦੀ ਤੋਂ ਵਧਾ ਕੇ 34 ਫੀਸਦੀ ਕਰ ਦਿੱਤਾ ਹੈ, ਜਿਸ ਤੋਂ ਬਾਅਦ ਘੱਟੋ-ਘੱਟ ਬੇਸਿਕ ਤਨਖਾਹ (Minimum Basic Pay) ‘ਚ ਵਾਧਾ ਹੋਣ ਦੀਆਂ ਉਮੀਦਾਂ ਹੋਰ ਵਧ ਗਈਆਂ ਹਨ।ਕੇਂਦਰ ਸਰਕਾਰ ਦੀਆਂ ਮੁਲਾਜ਼ਮ ਜਥੇਬੰਦੀਆਂ ਲੰਮੇ ਸਮੇਂ ਤੋਂ ਘੱਟੋ-ਘੱਟ ਉਜਰਤ 18,000 ਰੁਪਏ ਤੋਂ ਵਧਾ ਕੇ 26,000 ਰੁਪਏ

ਕਰਨ ਅਤੇ ਫਿਟਮੈਂਟ ਫੈਕਟਰ ਨੂੰ 2.57 ਗੁਣਾ ਤੋਂ ਵਧਾ ਕੇ 3.68 ਗੁਣਾ ਕਰਨ ਦੀ ਮੰਗ ਕਰ ਰਹੀਆਂ ਹਨ। ਸਰਕਾਰ ਵਧਾ ਸਕਦੀ ਹੈ ਫਿਟਮੈਂਟ ਫੈਕਟਰ ਜੇਕਰ ਸਰਕਾਰ ਕੇਂਦਰੀ ਕਰਮਚਾਰੀਆਂ ਦੇ ਫਿਟਮੈਂਟ ਫੈਕਟਰ ਵਧਾਉਣ ਦਾ ਐਲਾਨ ਕਰਦੀ ਹੈ ਤਾਂ ਉਨ੍ਹਾਂ ਦੀ ਤਨਖਾਹ ਵਧੇਗੀ। ਮੌਜੂਦਾ ਸਮੇਂ ‘ਚ ਮੁਲਾਜ਼ਮਾਂ ਨੂੰ ਫਿਟਮੈਂਟ ਫੈਕਟਰ ਤਹਿਤ 2.57 ਫੀਸਦੀ ਦੇ ਹਿਸਾਬ ਨਾਲ ਤਨਖਾਹ ਮਿਲ ਰਹੀ ਹੈ, ਜਿਸ ਨੂੰ ਵਧਾ ਕੇ 3.68 ਫੀਸਦੀ ਕੀਤਾ ਗਿਆ ਤਾਂ ਮੁਲਾਜ਼ਮਾਂ ਦੀ ਘੱਟੋ-ਘੱਟ ਉਜਰਤ ‘ਚ 8,000 ਰੁਪਏ ਦਾ ਵਾਧਾ ਹੋ ਜਾਵੇਗਾ।

ਇਸ ਦਾ ਮਤਲਬ ਹੈ ਕਿ ਕੇਂਦਰ ਸਰਕਾਰ ਦੇ ਕਰਮਚਾਰੀਆਂ ਦੀ ਘੱਟੋ-ਘੱਟ ਉਜਰਤ 18,000 ਰੁਪਏ ਤੋਂ ਵਧ ਕੇ 26,000 ਰੁਪਏ ਹੋ ਜਾਵੇਗੀ।ਮੌਜੂਦਾ ਸਮੇਂ ‘ਚ ਘੱਟੋ-ਘੱਟ ਮੂਲ ਤਨਖਾਹ 18,000 ਰੁਪਏ ਹੈ, ਜਿਸ ਨੂੰ ਵਧਾ ਕੇ 26000 ਰੁਪਏ ਕੀਤਾ ਜਾਣਾ ਹੈ। ਤਨਖ਼ਾਹ ਇੰਨੀ ਵਧੇਗੀ ਜੇਕਰ ਫਿਟਮੈਂਟ ਫੈਕਟਰ 3.68 ਫ਼ੀਸਦੀ ਕਰ ਦਿੱਤਾ ਜਾਵੇ ਤਾਂ ਮੁਲਾਜ਼ਮਾਂ ਦੀ ਬੇਸਿਕ ਤਨਖ਼ਾਹ 26,000 ਰੁਪਏ ਹੋ ਜਾਵੇਗੀ।

ਇਸ ਸਮੇਂ ਜੇਕਰ ਤੁਹਾਡੀ ਘੱਟੋ-ਘੱਟ ਤਨਖਾਹ 18,000 ਰੁਪਏ ਹੈ, ਤਾਂ ਭੱਤਿਆਂ ਨੂੰ ਛੱਡ ਕੇ, ਤੁਹਾਨੂੰ 2.57 ਫਿਟਮੈਂਟ ਫੈਕਟਰ ਦੇ ਅਨੁਸਾਰ 46,260 ਰੁਪਏ (18,000 X 2.57 = 46,260) ਮਿਲਣਗੇ।ਹੁਣ ਜੇਕਰ ਫਿਟਮੈਂਟ ਫੈਕਟਰ 3.68 ਹੈ ਤਾਂ ਤੁਹਾਡੀ ਤਨਖਾਹ 95,680 ਰੁਪਏ (26000X3.68 = 95,680) ਹੋਵੇਗੀ। ਪਹਿਲਾਂ ਇਹ ਮੁੱਢਲੀ ਤਨਖਾਹ ਸੀ, ਕੇਂਦਰੀ ਮੰਤਰੀ ਮੰਡਲ ਨੇ ਜੂਨ 2017 ਵਿੱਚ ਸੱਤਵੇਂ ਤਨਖਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ 34 ਸੋਧਾਂ ਨਾਲ ਮਨਜ਼ੂਰੀ ਦਿੱਤੀ ਸੀ।

Check Also

Ludhiana ‘ਚ ਭਖਿਆ ਮਾਹੌਲ

ਬੁੱਢੇ ਨਾਲੇ ਦੇ ਪ੍ਰਦੂਸ਼ਣ ਦੀ ਸਮੱਸਿਆ ਨੂੰ ਲੈ ਕੇ ਸਮਾਜ ਸੇਵੀਆਂ ਤੇ ਡਾਈਂਗ ਇੰਡਸਟਰੀ ਵਿਚਾਲੇ …