ਸਿੱਧੂ ਮੂਸੇਵਾਲਾ (Sidhu Moose wala ) ਜਿਸ ਦਿਨ ਘਰੋਂ ਬੀਮਾਰ ਮਾਸੀ ਦਾ ਪਤਾ ਲੈਣ ਦੇ ਲਈ ਨਿਕਲਿਆ ਸੀ । ਉਸ ਨੂੰ ਪਤਾ ਨਹੀਂ ਸੀ ਕਿ ਉਹ ਅੱਜ ਤੋਂ ਬਾਅਦ ਕਦੇ ਵੀ ਆਪਣੇ ਘਰ ਵਾਪਸ ਨਹੀਂ ਆਏਗਾ । ਪਰ ਸੂਤਰਾਂ ਮੁਤਾਬਕ ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਉਸ ਨੇ ਇੱਕ ਤਸਵੀਰ ਕਲਿੱਕ ਕਰਵਾਈ ਸੀ । ਇਸ ਤਸਵੀਰ ‘ਚ ਸਿੱਧੂ ਮੂਸੇਵਾਲਾ ਸੋਫੇ ‘ਤੇ ਬੈਠਾ ਨਜਰ ਆ ਰਿਹਾ ਹੈ ਅਤੇ ਮੁਸਕਰਾ ਰਿਹਾ ਹੈ ।
ਖ਼ਬਰਾਂ ਮੁਤਾਬਕ ਸਿੱਧੂ ਮੂਸੇਵਾਲਾ ਨੇ ਉਹੀ ਟੀ-ਸ਼ਰਟ ਅਤੇ ਪੈਂਟ ਪਾਈ ਹੋਈ ਹੈ । ਜੋ ਵਾਰਦਾਤ ਵੇਲੇ ਉਸ ਨੇ ਪਹਿਨੀ ਹੋਈ ਸੀ । ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਬਹੁਤ ਜਿਆਦਾ ਵਾਇਰਲ ਹੋ ਰਹੀ ਹੈ ਅਤੇ ਦਰਸ਼ਕ ਵੀ ਇਸ ਮਹਿਬੂਬ ਕਲਾਕਾਰ ਲਈ ਭਾਵੁਕ ਹੋ ਰਹੇ ਹਨ ।ਭਰ ਜਵਾਨੀ ‘ਚ ਸਿੱਧੂ ਮੂਸੇਵਾਲਾ ਇਸ ਦੁਨੀਆ ਨੂੰ ਹਮੇਸ਼ਾ ਦੇ ਲਈ ਅਲਵਿਦਾ ਕਹਿ ਗਏ ਹਨ । ਉਨ੍ਹਾਂ ਦੀ ਮੌਤ ਦੇ ਨਾਲ ਪੰਜਾਬੀ ਇੰਡਸਟਰੀ ਨੂੰ ਵੱਡਾ ਘਾਟਾ ਪਿਆ ਹੈ, ਜੋ ਕਦੇ ਵੀ ਪੂਰਾ ਨਹੀਂ ਹੋ ਸਕਦਾ । ਸਿੱਧੂ ਮੂਸੇਵਾਲਾ ਇੱਕ ਅਜਿਹਾ ਕਲਾਕਾਰ ਸੀ ਜਿਸ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪੂਰੀ ਦੁਨੀਆ ਤੱਕ ਪਹੁੰਚਾਇਆ ਸੀ ।
ਉਸ ਦੇ ਬੇਬਾਕ ਬੋਲ ਹਰ ਕਿਸੇ ਨੂੰ ਪਸੰਦ ਆਉਂਦੇ ਸਨ ਅਤੇ ਸਾਫ ਦਿਲ ਇਨਸਾਨ ਨੇ ਕਦੇ ਵੀ ਕੋਈ ਅਸ਼ਲੀਲ ਗੀਤ ਨਹੀਂ ਸੀ ਗਾਇਆ । ਉਸ ਦੀ ਬੇਬਾਕੀ ਅਕਸਰ ਉਸ ਦੇ ਗੀਤਾਂ ‘ਚ ਝਲਕਦੀ ਸੀ ।ਸਿੱਧੂ ਮੂਸੇਵਾਲਾ ਆਪਣੇ ਲਿਖੇ ਗੀਤ ਹੀ ਗਾਉਂਦਾ ਸੀ । ਅਜੋਕੇ ਸਮਾਜ ‘ਚ ਇੱਕ ਦੂਜੇ ਪ੍ਰਤੀ ਈਰਖਾ, ਕਿਸੇ ਦੀ ਸਫਲਤਾ ਪ੍ਰਤੀ ਈਰਖਾ ਦਾ ਭਾਵ ਰੱਖਣਾ । ਇਸ ਸਭ ਨੂੰ ਗੀਤਾਂ ‘ਚ ਦਰਸਾਉਂਦਾ ਸੀ ।