Home / ਦੁਨੀਆ ਭਰ / ਪੰਜ ਤੱਤਾਂ ਚ ਵਿਲੀਨ ਹੋਏ ਮੂਸੇਵਾਲਾ

ਪੰਜ ਤੱਤਾਂ ਚ ਵਿਲੀਨ ਹੋਏ ਮੂਸੇਵਾਲਾ

ਸਿੱਧੂ ਮੂਸੇਵਾਲਾ ਪਲਾਂ ‘ਚ ਸਿੱਧੂ ਮੂਸੇਵਾਲਾ ਪੰਜ ਤੱਤਾਂ ‘ਚ ਵਿਲੀਨ ਹੋ ਗਏ ਹਨ ।ਦੱਸ ਦੇਈਏ ਕਿ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਸਿੱਧੂ ਦੀ ਹਵੇਲੀ ਪਹੁੰਚ ਕੇ ਸਿੱਧੂ ਮੂਸੇਵਾਲਾ ਦੇ ਪਿਤਾ ਨਾਲ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਸੰਭਾਲਿਆ ਤੇ ਸਸਕਾਰ ਦੀਆਂ ਤਿਆਰੀਆਂ ਕੀਤੀਆਂ।ਇਸ ਸਮੇਂ ਉਨਾਂ੍ਹ ਨੇ ਇੱਕ ਭਾਵੁਕ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਸਿੱਧੂ ਭਾਵੇਂ ਦੁਨੀਆ ਤੋਂ ਚਲਾ ਗਿਆ ਪਰ ਉਹ ਸਦਾ ਦਿਲਾਂ ‘ਚ ਰਹੇਗਾ।

ਦੱਸ ਦਈਏ ਕਿ ਸਿੱਧੂ ਮੂਸੇਵਾਲਾ ਮਸ਼ਹੂਰ ਪੰਜਾਬੀ ਗਾਇਕ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ।ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਪੰਜ ਤੱਤਾਂ ‘ਚ ਵਿਲੀਨ ਹੋ ਗਏ ਹਨ।ਪੰਜਾਬ ਦਾ ਉਹ ਪੁੱਤ ਜੋ ਕਦੇ ਵੀ ਦੱਬਦਾ ਨਹੀਂ ਸੀ ਅੱਜ ਉਹ ਮਿੱਟੀ ਹੋ ਗਿਆ।ਸਿੱਧੂ ਮੂਸੇਵਾਲਾ ਦਾ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਮੂਸਾ ‘ਚ ਹੋਇਆ ਉਨ੍ਹਾਂ ਦਾ ਸਸਕਾਰ ਉਨਾਂ੍ਹ ਦੇ ਘਰ ਦੇ ਨੇੜੇ ਖੇਤਾਂ ‘ਚ ਹੋਇਆ।ਸਿੱਧੂ ਮੂਸੇਵਾਲਾ ਨੂੰ ਲੱਖਾਂ ਨਮ ਅੱਖਾਂ ਨੇ ਸ਼ਰਧਾਂਜਲੀ ਦਿੱਤੀ।।

ਦੱਸ ਦਈਏ ਕਿ ਪੰਜ ਤੱਤਾਂ ‘ਚ ਵਲੀਨ ਹੋਇਆ ਸਿੱਧੂ ਮੂਸੇਵਾਲਾ, ਰਾਜਾ ਵੜਿੰਗ ਨੇ ਪ੍ਰਮਾਤਮਾ ਅੱਗੇ ਸਿੱਧੂ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸ਼ਣ ਦੀ ਕੀਤੀ ਅਰਦਾਸ। ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ ਨਾਮ ਸ਼ੁਭਦੀਪ ਸਿੰਘ ਸਿੱਧੂ ਸੀ ਉਨ੍ਹਾਂ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਤੋਂ ਪੜਾਈ ਸੀ। 2017 ਵਿੱਚ ਸੰਗੀਤਕ ਕਰੀਅਰ ਦੀ ਸ਼ੁਰੂਆਤ ਕੀਤੀ ਤੇ ਗੀਤਾਂ ਕਰਕੇ ਨੌਜਵਾਨ ਪੀੜੀ ‘ਚ ਮਕਬੂਲ ਹੋਏ। 3 ਦਸੰਬਰ 2021 ‘ਚ ਕਾਂਗਰਸ ‘ਚ ਸ਼ਾਮਿਲ ਹੋਏ 2022 ਵਿਧਾਨ ਸਭਾ ਚੋਣਾਂ ਲੜੇ ਅਤੇ ਹਾਰੇ ਮਾਨਸਾ ਤੋਂ ਵਿਜੇ ਸਿੰਗਲਾ ਨੇ ਮੂਸੇਵਾਲਾ ਨੂੰ ਦਿੱਤੀ ਮਾਤ ਸੀ।

error: Content is protected !!