Home / ਦੁਨੀਆ ਭਰ / ਰਣਜੀਤ ਬਾਵਾ ਨੇ ਸ਼ਾਝੀ ਕੀਤੀ ਪੋਸਟ

ਰਣਜੀਤ ਬਾਵਾ ਨੇ ਸ਼ਾਝੀ ਕੀਤੀ ਪੋਸਟ

ਪੰਜਾਬ ਦੇ ਗੀਤਕਾਰਾਂ ਵਿਚ ਚੋਟੀ ਦਾ ਨਾਮ ਸਿੱਧੂ ਮੂਸੇਵਾਲੇ ਦਾ ਆਉਂਦਾ ਹੈ ਪਰ ਅੱਜ ਮੂਸੇਵਾਲਾ ਹਮੇਸ਼ਾਂ ਲਈ ਚੁੱਪ ਹੋ ਗਿਆ। ਕਿਉਂਕਿ ਪਿੰਡ ਜਵਾਹਰ ਕੇ ਵਾਲਾ ਵਿਖੇ ਉਸ ਦਾ ਆਖਰੀ ਦਿਨ ਸਾਬਤ ਹੋਇਆ ਹੈ ਮੂਸੇਵਾਲਾ ਦੇ ਚਲੇ ਜਾਣ ਦੀ ਖ਼ਬਰ ਪੰਜਾਬ ਚ ਮਿੰਟਾਂ ਫੈਲ ਗਈ। ਉਸ ਦਾ ਅਸਲੀ ਨਾਮ ਸ਼ੁਭਦੀਪ ਸਿੰਘ ਸਿੱਧੂ ਸੀ। ਉਹ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਦਾ ਰਹਿਣ ਵਾਲਾ ਸੀ। ਪ੍ਰਸ਼ੰਸਕ ਉਸ ਨੂੰ ਸਿੱਧੂ ਮੂਸੇ ਵਾਲਾ ਦੇ ਨਾਮ ਨਾਲ ਜਾਣਦੇ ਸਨ। ਉਸ ਦੇ ਪਿਤਾ ਸਾਬਕਾ ਫੌਜੀ ਹਨ।

new

ਦੱਸ ਦਈਏ ਕਿ ਉਸ ਨੇ ਆਪਣੇ ਗੀਤਾਂ ਵਿੱਚ ਨਵੇ ਵੈਸਟਨ ਕਲਚਰ ਨੂੰ ਪੂਰੀ ਤਰ੍ਹਾਂ ਪ੍ਰਮੋਟ ਕੀਤਾ। ਇੱਕ ਵਾਰ ਸਿੱਖ ਜਥੇਬੰਦੀਆਂ ਵੀ ਉਸ ਦੇ ਵਿਰੁੱਧ ਹੋ ਗਈਆਂ ਸਨ, ਕਿਉਂਕਿ ਉਸ ਨੇ ਮਾਈ ਭਾਗੋ ਦੀ ਤੁਲਨਾ ਆਪਣੇ ਗੀਤ ਵਿਚ ਇਕ ਮਹਿਲਾ ਮਾਡਲ ਨਾਲ ਕਰ ਦਿੱਤੀ। ਪਰ ਬੜੇ ਨਰਮ ਸੁਭਾਅ ਦਾ ਸਿੱਧੂ ਸੀ ਜਿਸ ਦਿਨ ਉਸੇ ਸਮੇਂ ਮਾਫੀ ਵੀ ਮੰਗ ਲਈ । ਉਸ ਦੇ ਚਲੇ ਜਾਣ ਦੀ ਖ਼ਬਰ ਸੁਣ ਕੇ ਹਰ ਕਿਸੇ ਨੂੰ ਵੱਡਾ ਘਾਟਾ ਲੱਗਾ। ਵੱਖ ਵੱਖ ਰਾਜਨੀਤਕ ਸਮਾਜਿਕ ਆਗੂਆਂ ਵੱਲੋਂ ਇਸ ਮੌਕੇ ਉਸ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ।

ਹੁਣ ਰਣਜੀਤ ਬਾਵਾ ਨੇ ਵੀ ਆਪਣੇ ਸੋਸ਼ਲ ਮੀਡੀਆ ਖਾਤੇ ਤੇ ਇੱਕ ਪੋਸਟ ਪਾ ਕੇ ਲਿਖਿਆ ਕਿ ਬਹੁਤ ਜ਼ਿਆਦਾ ਦੁੱਖ ਦੀ ਗੱਲ। ਮਾਲਕ ਮੇਹਰ ਕਰੇ। ਪੰਜਾਬ ਦੀ ਧਰਤੀ ਨੂੰ ਨਜ਼ਰ ਲੱਗ ਗਈ। ਸੱਚੇ ਪਾਤਸ਼ਾਹ ਤੂੰ ਹੀ ਮਿਹਰ ਕਰ। ਮਾਵਾਂ ਦੇ ਪੁੱਤ ਜੁਆਨ ਜਾ ਰਹੇ। ਤੂੰ ਮਿਹਰ ਕਰ ਮੇਰੇ ਮਾਲਕ। ਰਣਜੀਤ ਬਾਵਾ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੈਪਟਨ ਅਮਰਿੰਦਰ ਸਿੰਘ ਸੁਖਬੀਰ ਸਿੰਘ ਬਾਦਲ ਰਾਜਨੀਤਕ ਲੀਡਰਾਂ ਨੇ ਹਮਦਰ ਦੀ ਪ੍ਰਗਟਾਈ ਅਤੇ ਕਿਹਾ ਕਿ ਅਜਿਹਾ ਕਰਨ ਵਾਲਿਆਂ ਨੇ ਚੰਗਾ ਨਹੀਂ ਕੀਤਾ ।

newhttps://punjabiinworld.com/wp-admin/options-general.php?page=ad-inserter.php#tab-4
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!