Home / ਦੁਨੀਆ ਭਰ / ਅਫਸਾਨਾ ਖਾਨ ਦੇ ਘਰੋਂ ਵੱਡੀ ਖਬਰ

ਅਫਸਾਨਾ ਖਾਨ ਦੇ ਘਰੋਂ ਵੱਡੀ ਖਬਰ

ਅਜੋਕੇ ਸਮੇਂ ਵਿੱਚ ਪੰਜਾਬੀ ਇੰਡਸਟਰੀ ਵੱਲੋਂ ਪੂਰੀ ਦੁਨੀਆਂ ਭਰ ਦੇ ਵਿਚ ਇਕ ਵੱਖਰੀ ਪਹਿਚਾਣ ਛੱਡੀ ਜਾ ਰਹੀ ਹੈ , ਜਿੱਥੇ ਇਸ ਇੰਡਸਟਰੀ ਨਾਲ ਜੁੜੇ ਹੋਏ ਲੋਕਾਂ ਵੱਲੋਂ ਸਮੇਂ ਸਮੇਂ ਤੇ ਸੁਪਰ ਡੁਪਰ ਹਿੱਟ ਫ਼ਿਲਮਾਂ ਅਤੇ ਇਕ ਤੋਂ ਬਾਅਦ ਇੱਕ ਹਿੱਟ ਗੀਤ ਦਿੱਤੇ ਜਾਂਦੇ ਹਨ ਜਿਨ੍ਹਾਂ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾਂਦਾ ਹੈ । ਉੱਥੇ ਹੀ ਇਨ੍ਹਾਂ ਕਲਾਕਾਰਾਂ ਦੇ ਵੱਲੋਂ ਪੰਜਾਬ ਦੀ ਸਭਿਅਤਾ ਨੂੰ ਵੀ ਆਪਣੇ ਟੈਲੇਂਟ ਜ਼ਰੀਏ ਸੰਭਾਲਣ ਦਾ ਕੰਮ ਕੀਤਾ ਜਾਂਦਾ ਹੈ । ਪਰ ਕਈ ਵਾਰ ਇਨ੍ਹਾਂ ਕਲਾਕਾਰਾਂ ਦੇ ਗੀਤਾਂ ਤੇ ਫ਼ਿਲਮਾਂ ਨੂੰ ਲੈ ਕੇ ਇਨ੍ਹਾਂ ਦਾ ਭਾਰੀ ਵਿਰੋਧ ਵੀ ਹੁੰਦਾ ਹੈ ਤੇ ਕਈ ਵਾਰ ਇਹ ਮਾਮਲਾ ਕੋਰਟ ਤੱਕ ਪਹੁੰਚ ਜਾਂਦੇ ਹਨ ।

ਇਸੇ ਵਿਚਕਾਰ ਹੁਣ ਪੰਜਾਬ ਦੀ ਮਸ਼ਹੂਰ ਗਾਇਕਾ ਅਫਸਾਨਾ ਖ਼ਾਨ ਦੇ ਪਰਿਵਾਰ ਨਾਲ ਜੁੜੀ ਕੋਈ ਮਾੜੀ ਖ਼ਬਰ ਸਾਹਮਣੇ ਆਈ ਹੈ , ਜਿੱਥੇ ਅਫਸਾਨਾ ਖਾਨ ਦੇ ਭਰਾ ਦੀਆਂ ਮੁਸ਼ਕਲਾਂ ਹੋਰ ਵਧ ਚੁੱਕੀਆਂ ਹਨ ਕਿਉਂਕਿ ਹੁਣ ਪੰਜਾਬੀ ਗਾਇਕ ਖ਼ੁਦਾ ਬਖ਼ਸ਼ ਖ਼ਿਲਾਫ਼ ਚੈੱਕ ਬਾਊਂਸ ਮਾਮਲੇ ਚ ਅਦਾਲਤ ਵੱਲੋਂ ਹੁਣ ਵੱਡਾ ਫ਼ੈਸਲਾ ਸੁਣਾਇਆ ਗਿਆ ਹੈ । ਅਦਾਲਤ ਨੇ ਖ਼ੁਦਾ ਬਖ਼ਸ਼ ਦੇ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਹਨ । ਕੋਰਟ ਦੇ ਇਸ ਫ਼ੈਸਲੇ ਤੋਂ ਬਾਅਦ ਹੁਣ ਅਫਸਾਨਾ ਖ਼ਾਨ ਦੇ ਭਰਾ ਖ਼ੁਦਾਬਖ਼ਸ਼ ਦੀਆਂ ਮੁਸ਼ਕਿਲਾਂ ਵਧ ਚੁੱਕੀਆਂ ਹਨ । ਦੱਸ ਦੇਈਏ ਕਿ ਗਿੱਦੜਬਾਹਾ ਦੇ ਐੱਸ ਡੀ ਐੱਮ ਜੇ ਐੱਮ ਨੇ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ ।

ਅਦਾਲਤ ਵੱਲੋਂ ਆਪਣੇ ਫ਼ੈਸਲੇ ਵਿੱਚ ਸੁਣਾਇਆ ਗਿਆ ਹੈ ਕਿ 3.50 ਲੱਖ ਰੁਪਏ ਦੇ ਲੈਣ-ਦੇਣ ਦੇ ਮਾਮਲੇ ਵਿੱਚ ਅਦਾਲਤ ਵੱਲੋਂ ਇਹ ਵੱਡਾ ਫ਼ੈਸਲਾ ਸੁਣਾਇਆ ਗਿਆ ਹੈ । ਜਿਸ ਦੇ ਚਲਦੇ ਖ਼ੁਦਾ ਬਖ਼ਸ਼ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਵਾਰ ਵਾਰ ਸੰਮਨ ਵੀ ਭੇਜੇ ਜਾ ਰਹੇ ਹਨ , ਪਰ ਉਹ ਪੇਸ਼ ਨਹੀਂ ਹੋਏ ।

ਜਿਸ ਕਾਰਨ ਫਰੀਦਕੋਟ ਵੱਲੋਂ ਵੱਡੀ ਕਾਰਵਾਈ ਕਰਦਿਆਂ ਹੋਇਆਂ ਗ੍ਰਿਫ਼ਤਾਰੀ ਦੇ ਵਾਰੰਟ ਜਾਰੀ ਕਰ ਦਿੱਤੇ ਗਏ ਹਨ । ਜਿਸ ਕਾਰਨ ਹੁਣ ਅਫਸਾਨਾ ਖ਼ਾਨ ਅਤੇ ਉਨ੍ਹਾਂ ਦੇ ਭਰਾ ਖ਼ੁਦਾਬਖ਼ਸ਼ ਦੀਆਂ ਮੁਸ਼ਕਿਲਾਂ ਵਧ ਚੁੱਕੀਆਂ ਹਨ ਕਿ ਹੁਣ ਕਿਸੇ ਵੀ ਸਮੇਂ ਖ਼ੁਦਾਬਖ਼ਸ਼ ਦੀ ਗ੍ਰਿਫਤਾਰੀ ਇਸ ਮਾਮਲੇ ਵਿੱਚ ਹੋ ਸਕਦੀ ਹੈ ।

Check Also

Canada ਦੇ ਗੁਰਦਵਾਰਾ ਸਾਹਿਬ ਨੂੰ ਪੈ ਗਿਆ ਘੇਰਾ

Canada ਦੇ ਗੁਰਦਵਾਰਾ ਸਾਹਿਬ ਨੂੰ ਪੈ ਗਿਆ ਘੇਰਾ, 3 ਜਣਿਆਂ ਨੂੰ Police ਨੇ ਕੀਤਾ ਗ੍ਰਿਫ਼ਤਾਰ …