Home / ਦੁਨੀਆ ਭਰ / ਗੱਡੀਆਂ ਵਾਲਿਆਂ ਲਈ ਜਰੂਰੀ ਖਬਰ

ਗੱਡੀਆਂ ਵਾਲਿਆਂ ਲਈ ਜਰੂਰੀ ਖਬਰ

ਵਾਹਨਾਂ ਤੋਂ ਹੋਣ ਵਾਲੇ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਸਰਕਾਰ ਕਈ ਨਵੇਂ ਨਿਯਮ ਲਿਆਉਦੀ ਰਹਿੰਦੀ ਹੈ ਅਤੇ ਸਰਕਾਰ ਨੇ ਇਸ ਵਾਰ ਫਿਰ ਇੱਕ ਵੱਡਾ ਐਲਾਨ ਕਰ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਹੁਣ ਤੋਂ ਸਾਰੇ ਪ੍ਰਾਇਵੇਟ ਅਤੇ ਕਮਰਸ਼ਿਅਲ ਵਾਹਨਾਂ ਦੀ ਵਿੰਡਸ਼ੀਲਡ ਉੱਤੇ ਫਿਟਨੈੱਸ ਸਰਟਿਫਿਕੇਟ ਪਲੇਟ ਲਗਾਉਣਾ ਜਰੂਰੀ ਕਰ ਦਿੱਤਾ ਗਿਆ ਹੈ। ਇਹ ਫਿਟਨੇਸ ਪਲੇਟ ਗੱਡੀਆਂ ਦੀ ਨੰਬਰ ਪਲੇਟ ਦੀ ਤਰ੍ਹਾਂ ਹੋਵੇਗੀ ਅਤੇ ਇਸ ਉੱਤੇ ਫਿਟਨੇਸ ਦੀ ਐਕਸਪਾਈਰੀ ਡੇਟ ਸਾਫ਼ ਲਿਖੀ ਹੋਵੇਗੀ।

ਯਾਨੀ ਕਿ ਇਸ ਫਿਟਨੈੱਸ ਪਲੇਟ ਉੱਤੇ ਨੀਲੇ ਸਟਿਕਰ ਉੱਤੇ ਪੀਲੇ ਰੰਗ ਨਾਲ ਲਿਖਿਆ ਹੋਵੇਗਾ ਕਿ ਵਾਹਨ ਕਦੋਂ ਤੱਕ ਫਿੱਟ ਰਹੇਗਾ। ਜਾਣਕਾਰੀ ਦੇ ਅਨੁਸਾਰ ਸਰਕਾਰ ਜਦੋਂ ਇਸ ਨਿਯਮ ਨੂੰ ਲਾਗੁ ਕਰ ਦੇਵੇਗੀ ਉਦੋਂ ਤੋਂ 10 ਸਾਲ ਤੋਂ ਪੁਰਾਣੇ ਡੀਜਲ ਵਾਹਨ ਅਤੇ 15 ਸਾਲ ਤੋਂ ਪੁਰਾਣੇ ਨਿਜੀ ਵਾਹਨਾਂ ਨੂੰ ਸੜਕ ਤੋਂ ਹਟਾਉਣ ਦਾ ਆਦੇਸ਼ ਹੋਵੇਗਾ। ਯਾਨੀ ਕਿ ਅਜਿਹੇ ਵਾਹਨ ਨੂੰ ਤੁਰੰਤ ਜ਼ਬਤ ਕਰ ਲਿਆ ਜਾਵੇਗਾ।

ਸਰਕਾਰੀ ਅੰਕੜਿਆਂ ਦੇ ਅਨੁਸਾਰ ਦੇਸ਼ ਵਿੱਚ 20 ਸਾਲ ਤੋਂ ਪੁਰਾਣੇ 51 ਲੱਖ ਲਾਇਟ ਮੋਟਰ ਵਾਹਨ ਅਤੇ 15 ਸਾਲ ਤੋਂ ਪੁਰਾਣੇ 34 ਲੱਖ ਵਾਹਨ ਚਲਾਏ ਜਾ ਰਹੇ ਹਨ। ਪਰ ਹੁਣ ਜੇਕਰ ਕੋਈ ਇਸ ਕਨੂੰਨ ਦੀ ਉਲੰਘਣਾ ਕਰਦੇ ਹੋਏ ਫੜਿਆ ਜਾਂਦਾ ਹੈ ਤਾਂ ਉਸਦਾ ਵਾਹਨ ਜ਼ਬਤ ਹੋਣ ਦੇ ਨਾਲ ਨਾਲ ਵਾਹਨ ਮਾਲਿਕਾਂ ਉੱਤੇ ਵੱਡਾ ਜੁਰਮਾਨਾ ਵੀ ਲਗਾਇਆ ਜਾਵੇਗਾ।

ਤੁਹਾਨੂੰ ਦੱਸ ਦੇਈਏ ਕਿ ਸੜਕ ਟ੍ਰਾਂਸਪੋਰਟ ਮੰਤਰਾਲੈ ਦੇ ਅਨੁਸਾਰ ਲਗਭਗ 17 ਲੱਖ ਮੀਡਿਅਮ ਅਤੇ ਹੈਵੀ ਕਮਰਸ਼ਿਅਲ ਵਾਹਨ 15 ਸਾਲ ਤੋਂ ਪੁਰਾਣੇ ਹਨ, ਜਿਨ੍ਹਾਂ ਨੂੰ ਫਿਟਨੈੱਸ ਸਰਟਿਫਿਕੇਟ ਤੋਂ ਬਿਨਾਂ ਚਲਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਦੋ – ਪਹਿਆ ਵਾਹਨਾਂ ਦੀ ਗੱਲ ਕਰੀਏ ਤਾਂ ਇਹਨਾਂ ‘ਤੇ ਵੀ ਫਿਟਨੇਸ ਸਰਟਿਫਿਕੇਟ ਲਗਾਇਆ ਜਾਵੇਗਾ। ਜਾਣਕਾਰੀ ਦੇ ਅਨੁਸਾਰ ਸਰਕਾਰ ਇਸ ਨਵੇਂ ਨਿਯਮ ਨੂੰ 1 ਜੂਨ ਤੋਂ ਲਾਗੂ ਕਰ ਸਕਦੀ ਹੈ।

ਇਸ ਨਿਯਮ ਦੇ ਲਾਗੂ ਹੋ ਜਾਣ ਤੋਂ ਬਾਅਦ ਜੇਕਰ ਕਿਸੇ ਵਾਹਨ ਨੂੰ ਬਿਨਾਂ ਫਿਟਨੈੱਸ ਸਰਟਿਫਿਕੇਟ ਦੇ ਚਲਾਇਆ ਜਾਂਦਾ ਹੈ ਤਾਂ ਉਸਨੂੰ ਜ਼ਬਤ ਕਰਨ ਤੋਂ ਬਾਅਦ ਤੁਰੰਤ ਸਕਰੈਪ ਹੋਣ ਲਈ ਭੇਜ ਦਿੱਤਾ ਜਾਵੇਗਾ ਯਾਨੀ ਉਸਨੂੰ ਕਬਾੜ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ।

Check Also

Ravneet Bittu ਨੇ ਸਿੱਖਾਂ ਲਈ ਕੀਤਾ ਦਿਲ ਵੱਡਾ ?