ਇਸ ਵੇਲੇ ਇੱਕ ਖਾਸ ਵੀਡੀਓ ਅਤੇ ਜਾਣਕਾਰੀ ਤੁਹਾਡੇ ਲਈ ਲੈ ਕੇ ਆਏ ਹਾਂ ਜੋ ਬਹੁਤ ਹੀ ਖਾਸ ਅਤੇ ਕੰਮ ਆਉਣ ਵਾਲੀ ਹੈ। ਕਿਉਂਕਿ ਜਦੋਂ ਪੂਰੀ ਦੁਨੀਆਂ ਤਾਲਾਬੰਦੀ ਵੇਲੇ ਘਰਾਂ ਵਿੱਚ ਬੰਦ ਸੀ ਤਾਂ ਦੋ ਸਕੇ ਭਰਾਵਾਂ ਨੇ ਕਬਾੜ ਦੇ ਸਮਾਨ ਨਾਲ ਮਿੰਨੀ ਫੋਰਡ ਟਰੈਕਟਰ ਤਿਆਰ ਕਰ ਦਿੱਤਾ। ਜਿਸ ਦੇ ਹੁਣ ਖੂਬ ਚਰਚੇ ਹੋ ਰਹੇ ਹਨ। ਆਓ ਹੇਠਾਂ ਜਾ ਕੇ ਵੇਖੋ ਪੂਰੀ ਵੀਡੀਓ ਅਤੇ ਜਾਣੋ ਸਾਰੇ ਫ਼ੀਚਰ। ਦਰਅਸਲ ਇਹ ਦੋ ਦੋਨੇਂ ਸਕੇ ਭਰਾ ਪਿੰਡ ਫੱਤਾਕੇਰਾ (ਸ੍ਰੀ ਮੁਕਤਸਰ ਸਾਹਿਬ) ਦੇ ਰਹਿਣ ਵਾਲੇ ਹਨ ਅਤੇ ਕਿਸਾਨ ਸਾਧੂ ਸਿੰਘ ਦੇ ਪੁੱਤਰ ਹਨ।
ਕਿਸਾਨ ਸਾਧੂ ਸਿੰਘ ਨੇ ਦੱਸਿਆ ਕਿ ਉਸਦੇ ਵੱਡੇ ਬੇਟੇ ਗੁਰਵਿੰਦਰ ਸਿੰਘ ਅਤੇ ਛੋਟੇ ਬੇਟੇ ਗੁਰਪ੍ਰੀਤ ਸਿੰਘ ਨੇ ਇਹ ਟਰੈਕਟਰ ਆਪਣੇ ਘਰ ਵਿੱਚ ਹੀ ਆਪਣੇ ਹੱਥੀਂ ਤਿਆਰ ਕੀਤਾ ਹੈ। ਇਸ ਟਰੈਕਟਰ ਵਿੱਚ ਉਹਨਾਂ ਨੇ ਸਾਰਾ ਸਮਾਨ ਕਬਾੜ ਵਿੱਚੋਂ ਹੀ ਖਰੀਦਿਆ ਹੈ ਅਤੇ ਕਰੀਬ ਦੋ ਮਹੀਨਿਆਂ ਵਿੱਚ ਇਹ ਟਰੈਕਟਰ ਤਿਆਰ ਕੀਤਾ ਹੈ। ਉਹਨਾਂ ਮੁਤਾਬਿਕ ਇਹ ਟਰੈਕਟਰ ਬਣਾਉਣ ਵਿੱਚ ਉਹਨਾਂ ਦਾ ਕਰੀਬ 40 ਤੋਂ 45 ਹਜ਼ਾਰ ਰੁਪਏ ਖਰਚ ਆਇਆ ਹੈ। ਹੁਣ ਇਸ ਟਰੈਕਟਰ ਨੂੰ ਉਹ ਆਪਣੇ ਖੇਤ ਦੇ ਕੰਮ ਵਿੱਚ ਵਰਤਦੇ ਹਨ।
ਗੁਰਵਿੰਦਰ ਤੇ ਗੁਰਪ੍ਰੀਤ ਨੇ ਦੱਸਿਆ ਕਿ ਇਹ ਟਰੈਕਟਰ ਦੂਜਿਆਂ ਟਰੈਕਟਰਾਂ ਤੋਂ ਬਹੁਤ ਘੱਟ ਤੇਲ ਪਿੰਡਾ ਹੈ ਅਤੇ ਹੋਰ ਖਰਚੇ ਵੀ ਬਹੁਤ ਘੱਟ ਹਨ। ਉਹਨਾਂ ਦੱਸਿਆ ਕਿ ਜੇਕਰ ਕਿਸੇ ਵੀ ਕਿਸਾਨ ਨੇ ਇਹ ਮਿੰਨੀ ਟਰੈਕਟਰ ਤਿਆਰ ਕਰਵਾਉਣਾ ਹੋਵੇ ਤਾਂ ਹੁਣ ਕਰੀਬ ਲੱਖ ਰੁਪਏ ਵਿੱਚ ਤਿਆਰ ਹੋ ਜਾਵੇਗਾ ਜਦਕਿ ਇਸ ਟਰੈਕਟਰ ਵਿੱਚ ਕੰਪਨੀਆਂ ਦੇ ਨਵੇਂ ਟਰੈਕਟਰਾਂ ਤੋਂ ਵੱਧ ਫ਼ੀਚਰ ਹੋਣਗੇ। ਦੋਨੇਂ ਭਰਾਵਾਂ ਦੇ ਇਸ ਕਮਾਲ ਦੇ ਕੰਮ ਨੂੰ ਹਰ ਕੋਈ ਸਲਾਹ ਰਿਹਾ ਹੈ ਅਤੇ ਲੋਕ ਇਸ ਟਰੈਕਟਰ ਨਾਲ ਫੋਟੋਆਂ ਵੀ ਖਿਚਵਾ ਰਹੇ ਹਨ। ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਤੁਸੀਂ ਇਹਨਾਂ ਮੁੰਡਿਆਂ ਦੇ ਹੁਨਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।